ਪਟਿਆਲਾ ਵਿੱਚ ਪੈਂਦੇ ਹਲਕਾ ਸਨੋਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪੰਜਾਬ ਲਿਆਂਦਾ ਗਿਆ ਹੈ। ਪਟਿਆਲਾ ਪੁਲਿਸ ਨੇ ਅੱਜ ਪਠਾਣਮਾਜਰਾ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਹੀ ਫਰਾਰ ਚੱਲ ਰਹੇ ਸਨ। ਉਸ ‘ਤੇ ਕਈ ਮਾਮਲੇ ਦਰਜ ਹਨ। ਅਦਾਲਤ ਪਹਿਲਾ ਹੀ ਪਠਾਨਮਾਜਰਾ ਨੂੰ ਭਗੌੜਾ ਐਲਾਨ ਚੁੱਕੀ ਹੈ।
ਹਰਮੀਤ ਸਿੰਘ ਪਠਾਣਮਾਜਰਾ ਦੇ ਵਕੀਲ ਐਸ ਐਸ ਸੱਗੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਮੀਤ ਸਿੰਘ ਪਠਾਣਮਾਜਰਾ ‘ਤੇ ਦਰਜ ਮਾਮਲਿਆਂ ਨੂੰ ਲੈ ਕੇ ਪੁਲਿਸ ਵੱਲੋਂ ਭਗੋੜਾ ਕਰਾ ਦਿੱਤਾ ਗਿਆ ਸੀ ਜਿਸ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅਸੀਂ ਚੈਲੰਜ ਕੀਤਾ ਹੋਇਆ ਸੀ। ਦੋ ਸੁਣਵਾਈਆਂ ਤੋਂ ਬਾਅਦ ਸਾਨੂੰ ਹਲਫ਼ਨਾਮਾ ਦਾਖਲ ਕਰਨ ਲਈ ਕਿਹਾ ਗਿਆ ਸੀ ਜਿਸ ਦੌਰਾਨ ਅੱਜ ਪਟਿਆਲਾ ਪੁਲਿਸ ਵੱਲੋਂ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਐਡਵੋਕੇਟ ਸੱਗੂ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਵੱਲੋਂ ਅਰਵਿੰਦ ਸਿੰਘ ਪਠਾਣਮਾਜਰਾ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ। ਐਡਵੋਕੇਟ ਸੱਗੂ ਨੇ ਦੱਸਿਆ ਕਿ ਕੁਝ ਸਮੇਂ ਦੇ ਵਿੱਚ ਪੁਲਿਸ ਪਠਾਣ ਮਾਜਰਾ ਨੂੰ ਪਟਿਆਲਾ ਕੋਰਟ ਦੇ ਵਿੱਚ ਪੇਸ਼ ਕਰ ਸਕਦੀ। ਸੂਤਰਾਂ ਮੁਤਾਬਕ ਫਿਲਹਾਲ ਜੋ ਜਾਣਕਾਰੀ ਆ ਰਹੀ ਹੈ ਕਿ ਪਠਾਣਮਾਜਰਾ ਨੂੰ ਹੀ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੇ ਨਾਲ ਕੋਈ ਸਾਥੀ ਹੈ ਜਾਂ ਨਹੀਂ ਸੀ ਇਹ ਜਾਣਕਾਰੀ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









