ਬੰਗਲਾਦੇਸ਼ ਵਿਚ ਇਕ ਯਾਤਰੀ ਬੱਸ ਨਦੀ ਵਿਚ ਜਾ ਡਿੱਗੀ। ਹਾਦਸੇ ਵਿਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ ਪਰ ਚੰਗੀ ਗੱਲ ਇਹ ਰਹੀ ਕਿ 11 ਯਾਤਰੀਆਂ ਨੇ ਤੈਰ ਕੇ ਆਪਣੀ ਜਾਨ ਬਚਾ ਲਈ। ਬੱਸ ਵਿਚ ਲਗਭਗ 40 ਲੋਕ ਸਵਾਰ ਸਨ। ਹਾਦਸਾ ਬੁੱਧਵਾਰ ਸ਼ਾਮ ਨੂੰ ਹੋਇਆ ਸੀ ਉਦੋਂ ਸਿਰਫ 2 ਲੋਕਾਂ ਦੀ ਮੌਤ ਦੀ ਖਬਰ ਆਈ ਸੀ। ਹਾਦਸਾ ਰਾਜਬਾੜੀ ਜ਼ਿਲ੍ਹੇ ਵਿਚ ਦਾਊਲਾਦਿਆ ਟਰਮਨੀਲ ‘ਤੇ ਹੋਇਆ। ਬੱਸ ਨੂੰ ਕਿਸ਼ਤੀ ‘ਤੇ ਚੜ੍ਹਾਉਂਦੇ ਸਮੇਂ ਹਾਦਸਾ ਵਾਪਰਿਆ।
ਬੰਗਲਾਦੇਸ਼ ਵਿਚ ਬੱਸਾਂ ਤੇ ਗੱਡੀਆਂ ਨੂੰ ਨਦੀ ਪਾਰ ਕਰਾਉਣ ਲਈ ਫੇਰੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਕ ਵੱਡੀ ਕਿਸ਼ਤੀ ਜਾਂ ਜਹਾਜ਼ ਵਰਗਾ ਹੁੰਦਾ ਹੈ। ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਰੈਸਕਿਊ ਆਪ੍ਰੇਸ਼ਨ ਦੀ ਜਾਣਕਾਰੀ ਲਈ ਤੇ ਜਾਂਚ ਦੇ ਹੁਕਮ ਦਿੱਤੇ।

ਰੈਸਕਿਊ ਟੀਮ ਨੇ ‘ਹਮਜਾ’ ਨਾਂ ਦੇ ਜਹਾਜ਼ ਦੀ ਮਦਦ ਨਾਲ ਲਗਭਗ 6 ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਧੀ ਰਾਤ ਨੂੰ ਬੱਸ ਨੂੰ ਬਾਹਰ ਕੱਢਿਆ। ਇਸ ਵਿਚ 21 ਲਾਸ਼ਾਂ ਮਿਲੀਆਂ ਜਦੋਂ ਕਿ ਗੋਤਾਖੋਰਾਂ ਨੇ ਪਹਿਲਾਂ ਹੀ ਦੋ ਮਹਿਲਾਵਾਂ ਦੀਆਂ ਦੇਹਾਂ ਬਰਾਮਦ ਕਰ ਲਈਆਂ ਸਨ। ਫਾਇਰ ਸਰਵਿਸ ਤੇ ਕੋਸਟਗਾਰਡ ਦੇ ਗੋਤਾਖੋਰ ਫੌਜ ਤੇ ਪੁਲਿਸ ਦੀ ਮਦਦ ਨਾਲ ਲਾਪਤਾ ਲੋਕਾਂ ਦੀ ਭਾਲ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਪਾਕਿ ਨੇ ਇਰਾਨ ਨੂੰ ਸੌਂਪਿਆ ਅਮਰੀਕਾ ਦਾ ਸੀਜ਼ਫਾਇਰ ਪ੍ਰਸਤਾਵ, ਹੁਣ ਜਵਾਬ ਦੀ ਉਡੀਕ ਕਰ ਰਿਹਾ ਪਾਕਿ
ਅਧਿਕਾਰੀਆਂ ਨੇ ਦੱਸਿਆ ਕਿ ਬੱਸ ਢਾਕਾ ਜਾ ਰਹੀ ਸੀ। ਇਸ ਵਿਚ ਸਵਾਰ ਕਈ ਯਾਤਰੀ ਈਦ ਦੀਆਂ ਛੁੱਟੀਆਂ ਖਤਮ ਕਰਕੇ ਵਾਪਸ ਪਰਤ ਰਹੇ ਸਨ ਜਿਨ੍ਹਾਂ ਵਿਚ ਬੱਚੇ ਵੀ ਸ਼ਾਮਲ ਸਨ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਬੱਸ ਵਿਚ ਸਵਾਰ ਕਈ ਲੋਕ ਇਕ ਹੀ ਪਰਿਵਾਰ ਦੇ ਸਨ। ਕੁਝ ਲੋਕ ਬਾਹਰ ਖੜ੍ਹੇ ਹੋਣ ਦੀ ਵਜ੍ਹਾ ਤੋਂ ਬਚ ਗਏ ਜਦੋਂ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਬੱਸ ਦੇ ਅੰਦਰ ਫਸੇ ਰਹਿ ਗਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









