ਬਾਲੀਵੁੱਡ ਅਦਾਕਾਰ ਸੋਨਮ ਕਪੂਰ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਨੇ ਮੁੰਬਈ ਵਿਚ ਪੁੱਤ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇਕ ਪੁੱਤ ਵਾਯੂ ਹੈ। ਸੋਨਮ ਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਨੇ ਸੋਸ਼ਲ ਮੀਡੀਆ ‘ਤੇ ਇਹ ਖੁਸ਼ਖਬਰੀ ਸ਼ੇਅਰ ਕੀਤੀ।
ਉਨ੍ਹਾਂ ਲਿਖਿਆ-ਬਹੁਤ ਖੁਸ਼ੀ ਤੇ ਪਿਆਰ ਦੇ ਨਾਲ ਅਸੀਂ ਇਹ ਦੱਸਣਾ ਯਾਹੁੰਦੇ ਹਾਂ ਕਿ 29 ਮਾਰਚ 2026 ਨੂੰ ਸਾਡੇ ਘਰ ਇਕ ਪੁੱਤ ਦਾ ਜਨਮ ਹੋਇਆ ਹੈ। ਹੁਣ ਸਾਡਾ ਪਰਿਵਾਰ ਵੱਡਾ ਹੋ ਗਿਆ ਹੈ ਤੇ ਉਸ ਦੇ ਆਉਣ ਨਾਲ ਸਾਡੇ ਦਿਲ ਖੁਸ਼ੀ ਨਾਲ ਭਰ ਗਏ ਹਨ। ਵਾਯੂ ਆਪਣੇ ਛੋਟੇ ਭਰਾ ਦੇ ਆਉਣ ਨਾਲ ਬਹੁਤ ਖੁਸ਼ ਹੈ। ਇਸ ਨੰਨ੍ਹੇ ਮਹਿਮਾਨ ਨੇ ਸਾਡੇ ਘਰ ਵਿਚ ਬਹੁਤ ਸਾਰੀਆਂ ਖੁਸ਼ੀਆਂ ਲਿਆ ਦਿੱਤੀਆਂ ਹਨ। ਅਸੀਂ ਹੁਣ ਚਾਰ ਲੋਕਾਂ ਦਾ ਪਰਿਵਾਰ ਬਣ ਕੇ ਇਸ ਨਵੀਂ ਸੁਰੂਆਤ ਲਈ ਬਹੁਤ ਧੰਨਵਾਦੀ ਹਾਂ। ਪਿਆਰ ਦੇ ਨਾਲ-ਸੋਨਮ, ਆਨੰਦ ਤੇ ਵਾਯੂ।

ਇਹ ਵੀ ਪੜ੍ਹੋ : ਪੈਟਰੋਲ ਪੰਪਾਂ ‘ਤੇ ਵੀ ਮਿਲੇਗਾ ਕੈਰੋਸਿਨ, ਕੇਂਦਰ ਦਾ ਵੱਡਾ ਫੈਸਲਾ, ਹਰ ਜ਼ਿਲ੍ਹੇ ਦੇ ਦੋ ਪੰਪਾਂ ‘ਤੇ ਹੋਵੇਗਾ ਉਪਲਬਧ
ਖੁਸ਼ਖਬਰੀ ਦੇ ਬਾਅਦ ਕਰੀਨਾ ਕਪੂਰ, ਆਲੀਆ ਭੱਟ, ਦੀਆ ਮਿਰਜ਼ਾ, ਹੁਮਾ ਕੁਰੈਸ਼ੀ ਸਣੇ ਕਈ ਸੈਲੀਬ੍ਰਿਟੀਜ਼ ਕੱਪਲ ਨੂੰ ਸ਼ੁੱਭਕਾਮਨਾਵਾਂ ਦੇ ਰਹੀਆਂ ਹਨ। ਸੋਨਮ ਕਪੂਰ ਨੇ 2018 ਵਿਚ ਦਿੱਲੀ ਦੇ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਵਿਆਹ ਦੇ 4 ਸਾਲ ਬਾਅਦ ਉਨ੍ਹਾਂ ਨੇ ਪੁੱਤ ਵਾਯੂ ਨੂੰ ਜਨਮ ਦਿੱਤਾ ਤੇ ਹੁਣ 2026 ਵਿਚ ਦੂਜੀ ਵਾਰ ਮਾਂ ਬਣੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









