ਗ੍ਰਹਿ ਮੰਤਰਾਲੇ ਦੇ ਸਾਈਬਰ ਵਿੰਗ I4C ਨੇ ਸਾਈਬਰ ਅਪਰਾਧੀਆਂ ਵਿਰੁੱਧ ਇੱਕ ਡਿਜੀਟਲ ਸਟ੍ਰਾਈਕ ਸ਼ੁਰੂ ਕਰਦਿਆਂ ਵੱਡੀ ਗਿਣਤੀ ਵਿਚ ਅਕਾਊਂਟਸ ਤੇ ਸਿਮ ਕਾਰਡ ਬਲਾਕ ਕਰ ਦਿੱਤੇ ਹਨ। ਸਾਲ 2025 ਤੋਂ ਚੱਲ ਰਹੀ ਇਸ ਕਾਰਵਾਈ ਨੇ 83,867 ਵ੍ਹਾਟਸਐਪ ਅਕਾਊਂਟ ਅਤੇ 3,962 ਸਕਾਈਪ ਆਈਡੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ, NCRP ਸਿਸਟਮ ਰਾਹੀਂ 8.45 ਲੱਖ ਸਿਮ ਕਾਰਡ ਅਤੇ 2.39 ਲੱਖ ਮੋਬਾਈਲ IMEI ਨੰਬਰ ਵੀ ਬਲਾਕ ਕੀਤੇ ਗਏ ਹਨ।
ਗ੍ਰਹਿ ਮੰਤਰਾਲੇ ਨੇ ਪੁਲਿਸ, ਦੂਰਸੰਚਾਰ ਵਿਭਾਗ ਅਤੇ ਦੂਰਸੰਚਾਰ ਕੰਪਨੀਆਂ ਦੇ ਸਹਿਯੋਗ ਨਾਲ ਇਸ ਵੱਡੇ ਕੈਂਪੇਨ ਨੂੰ ਅੰਜਾਮ ਦਿੱਤਾ। ਧੋਖਾਧੜੀ ਲਈ ਵਰਤੀਆਂ ਜਾਣ ਵਾਲੀਆਂ 827 ਮੋਬਾਈਲ ਐਪਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ।
Sahyog Portal ਦੀ ਮਦਦ ਨਾਲ, 1,11,185 ਸ਼ੱਕੀ ਆਨਲਾਈਨ ਕੰਟੈਂਟ ਨੂੰ ਹਟਾ ਦਿੱਤਾ ਗਿਆ ਹੈ। ਇਹ ਪੂਰੀ ਕਾਰਵਾਈ ਡਿਜੀਟਲ ਪਲੇਟਫਾਰਮਾਂ ਅਤੇ ਮੋਬਾਈਲ ਨੈੱਟਵਰਕਾਂ ‘ਤੇ ਸਾਈਬਰ ਧੋਖਾਧੜੀ ਨੂੰ ਜੜ੍ਹੋਂ ਪੁੱਟਣ ਲਈ ਕੀਤੀ ਗਈ ਹੈ।

ਸਾਈਬਰ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣ ਲਈ I4C ਨੇ ਵ੍ਹਾਟਸਐਪ ਅਤੇ ਸਕਾਈਪ ਵਰਗੇ ਪਲੇਟਫਾਰਮਾਂ ਨੂੰ ਨਿਸ਼ਾਨਾ ਬਣਾਇਆ ਹੈ। ਅਪਰਾਧੀਆਂ ਵੱਲੋਂ ਵਰਤੀਆਂ ਜਾਣ ਵਾਲੀਆਂ ਹਜ਼ਾਰਾਂ ਆਈਡੀ ਬਲਾਕ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਉਹ ਨਵੇਂ ਸ਼ਿਕਾਰ ਨਾ ਬਣਾ ਕਣ। ਇਸ ਦੇ ਨਾਲ ਹੀ, ਫਰਾਡ ਲਈਵਿਸ਼ੇਸ਼ ਤੌਰ ‘ਤੇ ਤਿਾਰ ਕੀਤੇ ਗਏ 800ਤੋਂ ਵੱਧ ਐਪਸ ਨੂੰ ਹਟਾ ਕੇ ਉਨ੍ਹਾਂ ਦੇ ਤਕਨੀਕੀ ਨੈਟਵਰਕ ਨੂੰ ਤੋੜ ਦਿੱਤਾ ਗਿਆ ਹੈ।
ਏਘਸ਼ ਅਤੇ IMEI ਨੰਬਰਾਂ ‘ਤੇ ਐਕਸ਼ਨ
ਗ੍ਰਹਿ ਮੰਤਰਾਲੇ ਨੇ ਟੈਲੀਕਾਮ ਕੰਪਨੀਆਂ ਨਾਲ ਤਾਲਮੇਲ ਕਰਕੇ 8,00,000 ਤੋਂ ਵੱਧ ਸ਼ੱਕੀ ਸਿਮ ਕਾਰਡਾਂ ਨੂੰ ਬਲਾਕ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਧੋਖਾਧੜੀ ਲਈ ਵਾਰ-ਵਾਰ ਵਰਤੇ ਜਾਣ ਵਾਲੇ 200,000 ਤੋਂ ਵੱਧ ਮੋਬਾਈਲ ਡਿਵਾਈਸਾਂ ਦੇ IMEI ਨੰਬਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਇਸ ਸਿਸਟਮ ਨਾਲ ਧੋਖਾਧੜੀ ਲਈ ਵਰਤੇ ਜਾਣ ਵਾਲੇ ਡਿਵਾਈਸਾਂ ਨੂੰ ਤੇਜ਼ੀ ਨਾਲ ਬਲਾਕ ਕਰਨਾ ਸੌਖਾ ਹੋ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕੰਮ ‘ਤੇ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਸਹਿਯੋਗ ਪੋਰਟਲ ਰਾਹੀਂ, ਮੰਤਰਾਲੇ ਨੇ ਇੰਟਰਨੈੱਟ ਤੋਂ 100,000 ਤੋਂ ਵੱਧ ਸ਼ੱਕੀ ਅਤੇ ਇਤਰਾਜ਼ਯੋਗ ਸਮੱਗਰੀ ਨੂੰ ਹਟਾ ਦਿੱਤਾ ਹੈ। I4C ਦੀ ਇਸ ਪਹਿਲਕਦਮੀ ਨੇ ਸਾਈਬਰ ਅਪਰਾਧੀਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਮੰਤਰਾਲਾ ਅਤੇ ਜਾਂਚ ਏਜੰਸੀਆਂ ਹੁਣ ਉਨ੍ਹਾਂ ਨੈੱਟਵਰਕਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ ਜੋ ਜਾਅਲੀ ਪਛਾਣਾਂ ਦੀ ਵਰਤੋਂ ਕਰਕੇ ਸਿਮ ਕਾਰਡ ਅਤੇ ਖਾਤੇ ਚਲਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









