ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਸ ਦੇ ਪ੍ਰਸ਼ੰਸਕ ਘੱਟ ਨਹੀਂ ਹੋਏ ਹਨ, ਸਗੋਂ ਹੋਰ ਵੀ ਵਧੇ ਹਨ। ਹੁਣ ਮੂਸੇਵਾਲਾ ਦੇ ਨਾਂ ਇੱਕ ਹੋਰ ਰਿਕਾਰਡ ਦਰਜ ਹੋਇਆ ਹੈ। ਉਸ ਦੇ ਯੂਟਿਊਬ ‘ਤੇ ਪੂਰੇ 30 ਮਿਲੀਅਨ ਸਬਸਕ੍ਰਾਈਬਰ ਪੂਰੇ ਹੋ ਗਏ ਹਨ। ਇਹ ਜਾਣਕਾਰੀ ਸਿੱਧੂ ਦੀ ਟੀਮ ਨੇ ਦਿੱਤੀ ਹੈ।
ਸਿੱਧੂ ਮੂਸੇਵਾਲਾ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬ ਕੀਤਾ ਜਾਣ ਵਾਲਾ Independent ਕਲਾਕਾਰ ਬਣ ਗਿਆ ਹੈ। ਉਸ ਨੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਸ ਦੇ ਪ੍ਰਸ਼ੰਸਕਾਂ ਵਿਚ ਹੋਰ ਵੀ ਵਾਧਾ ਹੋਇਆ ਹੈ। ਉਸ ਦੇ ਫੈਨਸ ਨੂੰ ਉਸ ਦੇ ਗੀਤਾਂ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ।
ਉਥੇ ਹੀ ਲਗਭਗ ਤਿੰਨ ਮਹੀਨੇ ਪਹਿਲਾਂ ਲਾਂਚ ਹੋਏ, “ਬਰੋਟਾ” ਨੇ ਨਵੇਂ ਰਿਕਾਰਡ ਬਣਾਏ ਹਨ। ਇਸ ਗੀਤ ਨੂੰ ਯੂਟਿਊਬ ‘ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਅਤੇ 10 ਮਿਲੀਅਨ ਤੋਂ ਵੱਧ ਲੋਕਾਂ ਨੇ ਇਸ ‘ਤੇ ਕਮੈਂਟ ਕੀਤੀਆਂ ਹਨ। ਟਿੱਪਣੀਆਂ ਦੇ ਮਾਮਲੇ ਵਿੱਚ ਇਹ ਗੀਤ ਦੁਨੀਆ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ।

ਮੂਸੇਵਾਲਾ ਦੇ ਹੋਲੋਗ੍ਰਾਮ ਟੂਰ “ਸਾਈਨ ਟੂ ਗੌਡ” ਟੀਜ਼ਰ ਨੂੰ 24 ਘੰਟਿਆਂ ਵਿੱਚ 2 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਲਗਭਗ ਢਾਈ ਕਰੜ ਲਾਈਕ ਮਿਲ ਚੁੱਕੇ ਹਨ। ਮੌਤ ਤੋਂ ਬਾਅਦ ਕਿਸੇ ਪਹਿਲੇ ਕਲਾਕਾਰ ਦ ਇਹ ਪਹਿਲਾ ਹੋਲੋਗ੍ਰਾਮ ਸ਼ੋਅ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਿੱਧੂ ਸਿੱਧੂਵਾਲਾ ਦ ਇਹ ਸ਼ੋਅ 8 ਦੇਸ਼ਾਂ ਵਿਚ ਰਿਲੀਜ ਹੋਵੇਗਾ। ਪਹਿਲੀ ਵਾਰ ਪਾਕਿਸਤਾਨ ਵਿਚ ਵੀ ਸੋਅ ਹੋਵੇਗਾ। ਸਿੱਧੂ ਮੂਸੇਵਾਲਾ ਦੇ ਪਾਕਿਸਤਾਨ ਵਿਚ ਲੱਖਾਂ ਫੈਨਸ ਹਨ। ਸਿੱਧੂ ਨੇ ਇੱਕ ਪ੍ਰੋਗਰਾਮ ਵਿਚ ਪਾਕਿਸਤਾਨ ਵਿਚ ਸ਼ੋਅ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਪੂਰਾ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਲਾਡੋਵਾਲ Toll Plaza ਹੋਵੇਗਾ ਹੋਰ ਵੀ ਮਹਿੰਗਾ, ਸਾਰੇ ਟੋਲ ਪਲਾਜ਼ਿਆਂ ‘ਤੇ ਨਕਦ ਭੁਗਤਾਨ ਵੀ ਬੰਦ
ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਆਉਣ ਵਾਲੇ 30 ਸਾਲਾਂ ਤੱਕ ਉਹ ਸਿੱਧੂ ਦੇ ਫੈਨਸ ਲਈ ਕੁਝ ਨਾ ਕੁਝ ਗਿਫਟ ਦਿੰਦੇ ਰਹਿਣਗੇ। ਮੂਸੇਵਾਲਾ ਨੇ ਬਹੁਤ ਸਾਰੇ ਗੀਤ ਲਿਖੇ, ਜਿਨ੍ਹਾਂ ਵਿਚੋਂ ਹਰ ਸਾਲ ਇੱਕ ਗੀਤ ਰਿਲੀਜ ਹੁੰਦਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









