ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ। ਉਸ ਨੇ ਗੁਰੂਘਰ ਨਤਮਸਤਕ ਹੋ ਕੇ ਸਰਬੱਤ ਦੇ ਬਲੇ ਦੀ ਅਰਦਾਸ ਕੀਤੀ। ਸ੍ਰੀ ਦਰਬਾਰ ਸਾਹਿਬ ਵਿਚ ਉਸ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।

ਇਸ ਦੌਰਾਨ ਪ੍ਰਿਯੰਕਾ ਚੋਪੜਾ ਨੇ ਲੰਗਰ ਹਾਲ ਵਿੱਚ ਸੇਵਾ ਵੀ ਕੀਤੀ। ਉਸਨੇ ਜੂਠੇ ਬਰਤਨਾਂ ਦੀ ਸਫਾਈ ਅਤੇ ਕੁਝ ਹੋਰ ਕੰਮਾਂ ਵਿਚ ਸਹਿਯੋਗ ਦਿੱਤਾ। ਹਰ ਕੋਈ ਉਸ ਦੀ ਨਿਮਰਤਾ ਤੇ ਸਾਦਗੀ ਤੋਂ ਪ੍ਰਭਾਵਿਤ ਹੋਇਆ। ਜਦੋਂ ਪੱਤਰਕਾਰਾਂ ਨੇ ਉਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।

ਪ੍ਰਿਯੰਕਾ ਚੋਪੜਾ ਦੇ ਸਾਦਗੀ ਤੇ ਨਿਮਰਤਾ ਭਰੇ ਵਤੀਰੇ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਵਿਦੇਸ਼ ਵਿਚ ਰਹਿ ਕੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ। ਉਹ ਪ੍ਰਸਿੱਧੀ ਦੇ ਬਾਵਜੂਦ ਧਰਮ ਤੇ ਸੇਵਾ ਨੂੰ ਨਹੀਂ ਭੁੱਲੀ। ਉਸ ਦੀ ਇਸ ਸਾਦਗੀ ਨੂੰ ਵੇਖ ਕੇ ਉਥੇ ਮੌਜੂਦ ਸੰਗਤਾਂ ਵੀ ਕਾਫੀ ਪ੍ਰਭਾਵਿਤ ਹੋਈਆਂ। ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਸੀ।
ਇਹ ਵੀ ਪੜ੍ਹੋ : Sidhu Moosewala ਦੇ ਨਾਂ ਹੋਇਆ ਇੱਕ ਹੋਰ ਰਿਕਾਰਡ, ਬਾਲੀਵੁੱਡ ਵਾਲੇ ਵੀ ਛੱਡੇ ਪਿੱਛੇ
ਦੋ ਕੁ ਦਿਨ ਪਹਿਲਾਂ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਪੰਜਾਬੀ ਖਾਣਾ ਖਾਂਦੇ ਹੋਏ ਇੱਕ ਤਸਵੀਰ ਪੋਸਟ ਕੀਤੀ ਸੀ, ਅਤੇ ਇਸਦਾ ਕੈਪਸ਼ਨ ਦਿੱਤਾ ਸੀ, “ਬਸ ਅੰਮ੍ਰਿਤਸਰ ਦੀਆਂ ਚੀਜ਼ਾਂ…।” ਕੁਝ ਦਿਨ ਪਹਿਲਾਂ ਜਦੋਂ ਪ੍ਰਿਯੰਕਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ, ਤਾਂ ਉਸ ਨੇ ਖੁਸ਼ੀ ਨਾਲ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਲਈ ਪੋਜ਼ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









