ਗ੍ਰਹਿ ਮੰਤਰਾਲੇ ਨੇ ਦੇਸ਼ ਭਰ ਦੇ ਲੱਖਾਂ ਮੋਬਾਈਲ ਯੂਜਰਸ ਨੂੰ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਐਂਡਰਾਇਡ ਫੋਨ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਖਾਸ ਤੌਰ ‘ਤੇ ਅਲਰਟ ਕੀਤਾ ਗਿਆ ਹੈ। ਐਂਡਰਾਇਡ ਗੌਡ ਮੋਡ ਨਾਮਕ ਇੱਕ ਖ਼ਤਰਨਾਕ ਮਾਲਵੇਅਰ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਮਾਲਵੇਅਰ ਨਕਲੀ ਐਪਸ ਰਾਹੀਂ ਯੂਜਰਸ ਦੀ ਨਿੱਜੀ ਅਤੇ ਬੈਂਕਿੰਗ ਜਾਣਕਾਰੀ ਚੋਰੀ ਕਰ ਸਕਦਾ ਹੈ। ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੀ ਹੈ।

ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਦੇ ਅਧੀਨ ਕੰਮ ਕਰਨ ਵਾਲੀ NCTAU ਯੂਨਿਟ ਨੇ ਇਸ ਮਾਲਵੇਅਰ ਦਾ ਪਤਾ ਲਗਾਇਆ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਮਾਲਵੇਅਰ ਲੋਕਾਂ ਨੂੰ ਧੋਖਾ ਦੇਣ ਲਈ ਬੈਂਕਿੰਗ ਅਤੇ ਸਰਕਾਰੀ ਸੇਵਾਵਾਂ ਦੇ ਨਾਮ ‘ਤੇ ਨਕਲੀ ਐਪਸ ਬਣਾਉਂਦਾ ਹੈ। ਇਹ ਨਕਲੀ ਐਪਸ ਆਪਣੇ ਆਪ ਨੂੰ SBI YONO, RTO ਚਲਾਨ, ਡਿਜੀਟਲ ਜੀਵਨ ਸਰਟੀਫਿਕੇਟ ਅਤੇ ਗਾਹਕ ਸਹਾਇਤਾ ਵਰਗੀਆਂ ਸੇਵਾਵਾਂ ਦੇ ਰੂਪ ਵਿਚ ਸਾਹਮਣੇ ਲਿਆਉਂਦੇ ਹਨ। ਬੇਸ਼ੱਕ ਯੂਜਰਸ ਉਹਨਾਂ ਨੂੰ ਅਸਲੀ ਮੰਨਦੇ ਹੋਏ ਡਾਊਨਲੋਡ ਕਰਦੇ ਹਨ। ਇੱਕ ਵਾਰ ਇੰਸਟਾਲ ਹੋਣ ਤੋਂ ਬਾਅਦ ਇਹ ਐਪਸ ਹੌਲੀ-ਹੌਲੀ ਯੂਜਰਸ ਦੀ ਜਾਣਕਾਰੀ ਤੱਕ ਪਹੁੰਚ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਉਹ ਥਾਂ ਹੈ ਜਿੱਥੇ ਸਾਈਬਰ ਠੱਗੀ ਦੀ ਖੇਡ ਸ਼ੁਰੂ ਹੁੰਦੀ ਹੈ।

ਗ੍ਰਹਿ ਮੰਤਰਾਲੇ ਦੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਇਹ ਮਾਲਵੇਅਰ ਐਕਸੈਸਬਿਲਿਟੀ ਪਰਮਿਸ਼ਨ ਦਾ ਗਲਤ ਫਾਇਦਾ ਉਠਾਉਂਦਾ ਹੈ। ਇਹ ਪਰਮਿਸ਼ਨ ਮਿਲਣ ਤੋਂ ਬਾਅਦ ਐਪ ਫੋਨ ਦੇ ਲਗਭਗ ਹਰ ਫੰਕਸ਼ਨ ਤੱਕ ਪਹੁੰਚ ਹਾਸਲ ਕਰ ਲੈਂਦਾ ਹੈ, ਇਸ ਦੀ ਮਦਦ ਨਾਲ ਹੈਕਰ ਯੂਜਰ ਦੀ ਸਕ੍ਰੀਨ ਦੇਖ ਸਕਦ ਹੈ, ਪਾਸਵਰਡ ਪੜ੍ਹ ਸਕਦ ਹੈ ਤੇ ਬੈਕਿੰਗ ਡਿਟੇਲਸ ਤੱਕ ਪਹੁੰਚ ਸਕਦਾ ਹੈ। ਕਈ ਵਾਰ ਯੂਜਰ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗਦੀ। ਇਹੀ ਕਾਰਨ ਹੈ ਕਿ ਇਸ ਨੂੰ ਬਹੁਤ ਖਤਰਨਾਕ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਬਿਨਾਂ ਜਾਣਕਾਰੀ ਦੇ ਪੂਰੀ ਡਿਵਾਈਸ ਨੂੰ ਕੰਟਰੋਲ ਕਰ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ, ਇਜ਼ਰਾਇਲ ਤੇ ਈਰਾਨ ਜੰਗ ਵਿਚਾਲੇ ਦੁਨੀਆ ਭਰ ‘ਚ ਇੰਟਰਨੈੱਟ ‘ਤੇ ਮੰਡਰਾਇਆ ਖਤਰਾ!
ਸਰਕਾਰ ਨੇ ਯੂਜਰਸ ਨੂੰ ਸਿਰਫ਼ ਗੂਗਲ ਪਲੇ ਸਟੋਰ ਜਾਂ ਭਰੋਸੇਯੋਗ ਪਲੇਟਫਾਰਮਾਂ ਤੋਂ ਐਪਸ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਹੈ। ਕਿਸੇ ਵੀ ਅਣਜਾਣ ਐਪ ਨੂੰ ਐਕਸੈਸਿਬਿਲਟੀ ਪਰਮਿਸ਼ਨ ਦੇਣ ਤੋਂ ਬਚੋ। ਲੋਕਾਂ ਨੂੰ WhatsApp ਜਾਂ ਹੋਰ ਪਲੇਟਫਾਰਮਾਂ ‘ਤੇ ਪ੍ਰਾਪਤ ਲਿੰਕਾਂ ਅਤੇ ਏਪੀਕੇ ਫਾਈਲਾਂ ਤੋਂ ਖਾਸ ਤੌਰ ‘ਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਜੇਕਰ ਕੋਈ ਐਪ ਸ਼ੱਕੀ ਜਾਪਦੀ ਹੈ, ਤਾਂ ਇਸਨੂੰ ਤੁਰੰਤ ਡਿਲੀਟ ਕਰੋ ਅਤੇ ਇਸ ਦੀ ਪਰਮਿਸ਼ਨਸ ਚੈੱਕ ਕਰੋ। ਜੇਕਰ ਕੋਈ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਹ 1930 ਹੈਲਪਲਾਈਨ ਨੰਬਰ ‘ਤੇ ਕਾਲ ਸਕਦਾ ਹੈ ਜਾਂ cybercrime.gov.in ‘ਤੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸਰਕਾਰ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









