ਖਰੜ ਵਿਚ ਵਿੱਚ ਦਿਨ-ਦਿਹਾੜੇ ਪਿਸਤੌਲ ਦੀ ਨੋਕ ‘ਤੇ ਗੈਸ ਏਜੰਸੀ ਦੇ ਕਰਮਚਾਰੀ ਤੋਂ ਲੱਖਾਂ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵੀਰਵਾਰ ਦੁਪਹਿਰ ਲਗਭਗ 3 ਵਜੇ ਪੀਰ ਸੋਹਾਣਾ ਇਲਾਕੇ ਦੇ ਨੇੜੇ ਵਾਪਰੀ, ਜਿਥੇ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਪਨਸਪ ਗੈਸ ਏਜੰਸੀ ਕਰਮਚਾਰੀ ਤੋਂ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਨਕਦੀ ਵਾਲਾ ਬੈਗ ਲੁੱਟ ਲਿਆ। ਘਟਨਾ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ।
ਰਿਪੋਰਟਾਂ ਮੁਤਾਬਕ ਪਨਸਪ ਗੈਸ ਏਜੰਸੀ ਦੇ ਗੋਦਾਮ ਦਾ ਕਰਮਚਾਰੀ ਵਿਪਿਨ ਆਪਣੀ ਬਾਈਕ ‘ਤੇ ਨਕਦੀ ਲੈ ਕੇ ਬੈਂਕ ਵਿਚ ਜਮ੍ਹਾ ਕਰਾਉਣ ਜਾ ਰਿਹਾ ਸੀ। ਵਿਪਿਨ ਲਗਭਗ ਕੋਲ ਲਗਭਗ ਸਾਢੇ ਤਿੰਨ ਲੱਖ ਰੁਪਏ ਨਕਦੀ ਸੀ। ਜਿਵੇਂ ਹੀ ਦੋਵੇਂ ਪੀਰ ਸੋਹਾਣਾ ਇਲਾਕੇ ਦੇ ਨੇੜੇ ਪਹੁੰਚੇ, ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਬਦਮਾਸ਼ ਪਿੱਛੋ ਆਏ। ਚਸ਼ਮਦੀਦਾਂ ਮੁਤਾਬਕ ਬਦਮਾਸ਼ ਆਪਣੀ ਬਾਈਕ ਵਿਪਿਨ ਦੀ ਬਾਈਕ ਦੇ ਸਾਹਮਣੇ ਲੈ ਕੇ ਆਏ ਅਤੇ ਪਿਸਤੌਲ ਦੇ ਬੱਟ ਨਾਲ ਉਸ ਦੇ ਪਿੱਛੇ ਵਾਰ ਕੀਤਾ।

ਜਦੋਂ ਵਿਪਿਨ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਡਰਾਉਣ ਲਈ ਹਵਾਈ ਫਾਇਰਿੰਗ ਕੀਤੀ। ਇਸ ਅਚਾਨਕ ਘਟਨਾ ਨੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਗੋਲੀਬਾਰੀ ਤੋਂ ਬਾਅਦ ਦੋਵੇਂ ਪੀੜਤ ਘਬਰਾ ਗਏ। ਇਸ ਦੌਰਾਨ ਮੁਲਜ਼ਮਾਂ ਨੇ ਵਿਪਿਨ ਦੇ ਪੈਰਾਂ ਦੇ ਨੇੜੇ ਜ਼ਮੀਨ ‘ਤੇ ਦੂਜੀ ਗੋਲੀ ਚਲਾਈ।
ਇਹ ਵੀ ਪੜ੍ਹੋ : ਸੂਬੇ ‘ਚ ਸਮਾਰਟ ਰਾਸ਼ਨ ਕਾਰਡ ਯੋਜਨਾ ਸ਼ੁਰੂ, ਮੰਤਰੀ ਕਟਾਰੂਚੱਕ ਨੇ ਇਸ ਜ਼ਿਲ੍ਹੇ ਤੋਂ ਕੀਤੀ ਸ਼ੁਰੂਆਤ
ਮੌਕਾ ਸੰਭਾਲਦੇ ਹੋਏ ਬਦਮਾਸ਼ਾਂ ਨੇ ਵਿਪਿਨ ਤੋਂ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਸਦਰ ਖਰੜ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ। ਪੁਲਿਸ ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









