ਭਿੰਡੀ ਖਾਣ ਵਿਚ ਜਿੰਨੀ ਸੁਆਦੀ ਹੁੰਦੀ ਹੈ, ਓਨੀ ਹੀ ਸਿਹਤ ਲਈ ਵੀ ਫਾਇਦੇਮੰਦ ਹੈ। ਭਿੰਡੀ ਹੀ ਨਹੀਂ, ਸਗੋਂ ਇਸ ਦਾ ਪਾਣੀ ਵੀ ਅਣਗਿਣਤ ਸਿਹਤ ਲਾਭ ਪ੍ਰਦਾਨ ਕਰਦਾ ਹੈ। ਹਰ ਸਵੇਰੇ ਖਾਲੀ ਪੇਟ ਭਿੰਡੀ ਦਾ ਪਾਣੀ ਪੀਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਭਿੰਡੀ ਦਾ ਪਾਣੀ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਂਦਾ ਹੈ ਅਤੇ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਭਿੰਡੀ ਦਾ ਪਾਣੀ ਇੱਕ ਸੁਪਰ ਡਰਿੰਕ ਹੈ ਜੋ ਇਨ੍ਹੀਂ ਦਿਨੀਂ ਲੋਕਾਂ ਵਿਚ ਕਾਫੀ ਲੋਕਪ੍ਰਿਯ ਹੋ ਰਿਹਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ
ਭਿੰਡੀ ਦੇ ਪਾਣੀ ਦਾ ਸਭ ਤੋਂ ਵੱਡਾ ਫਾਇਦਾ ਸ਼ੂਗਰ ਦੇ ਮਰੀਜ਼ਾਂ ਲਈ ਹੈ। ਇਸ ਵਿੱਚ ਇਨਸੁਲਿਨ ਵਰਗੇ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਅਤੇ ਸਥਿਰ ਕਰਨ ਵਿੱਚ ਮਦਦ ਕਰਦਾ ਹੈ।
ਪਾਚਨ ਪ੍ਰਣਾਲੀ ਲਈ ਚੰਗਾ
ਭਿੰਡੀ ਵਿੱਚ ਫਾਈਬਰ ਅਤੇ ਮਿਊਸੀਲੇਜ ਦੀ ਉੱਚ ਮਾਤਰਾ ਹੁੰਦੀ ਹੈ। ਇਹ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਭਾਰ ਘਟਾਉਣ ਵਿੱਚ ਮਦਦਗਾਰ
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਭਿੰਡੀ ਦਾ ਪਾਣੀ ਇੱਕ ਚੰਗਾ ਵਿਕਲਪ ਹੈ। ਇਹ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਅਤੇ ਫਾਈਬਰ ਕਰਕੇ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਦਾ ਅਹਿਸਾਸ ਨਹੀਂ ਹੁੰਦਾ।

ਇਮਿਊਨਿਟੀ
ਭਿੰਡੀ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਤੁਹਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦੇ ਹਨ, ਤੁਹਾਨੂੰ ਮੌਸਮੀ ਬਿਮਾਰੀਆਂ ਅਤੇ ਇਨਫੈਕਸ਼ਨਾਂ ਤੋਂ ਬਚਾਉਂਦੇ ਹਨ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੰਜਾਬੀਆਂ ਨੂੰ ਵੱਡਾ ਝਟਕਾ! ਗੈਰ-ਕਾਨੂੰਨੀ ਢੰਗ ਨਾਲ ਗਏ ਡਰਾਈਵਰਾਂ ਦੇ ਲਾਇਸੈਂਸ ਰੱਦ
ਚਮੜੀ ਅਤੇ ਵਾਲਾਂ ਲਈ ਫਾਇਦੇਮੰਦ
ਭਿੰਡੀ ਵਿੱਚ ਮੌਜੂਦ ਵਿਟਾਮਿਨ ਅਤੇ ਮਿਨਰਲ ਤੁਹਾਡੀ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ਵਿੱਚ ਵੀ ਮਦਦ ਕਰਦਾ ਹੈ।
ਇਸ ਨੂੰ ਤਿਆਰ ਕਰਨ ਦਾ ਸਹੀ ਤਰੀਕਾ
3-4 ਦਰਮਿਆਨੇ ਆਕਾਰ ਦੀਆਂ ਭਿੰਡੀਆਂ ਲਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਓ। ਭਿੰਡੀ ਦੇ ਦੋਵੇਂ ਸਿਰੇ ਕੱਟੋ ਅਤੇ ਵਿਚਕਾਰੋਂ ਇੱਕ ਲੰਮਾ ਚੀਰਾ ਬਣਾਓ। ਉਨ੍ਹਾਂ ਨੂੰ ਰਾਤ ਭਰ (8-10 ਘੰਟੇ) ਇੱਕ ਗਲਾਸ ਪਾਣੀ ਵਿੱਚ ਭਿਓ ਦਿਓ। ਸਵੇਰੇ ਭਿੰਡੀ ਨੂੰ ਪਾਣੀ ਵਿੱਚੋਂ ਨਿਚੋੜ ਕੇ ਕੱਢ ਅਤੇ ਇਸ ਪਾਣੀ ਦਾ ਖਾਲੀ ਪੇਟ ਸੇਵਨ ਕਰੋ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









