ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਗਾਜ਼ੀਆਬਾਦ ਵਿੱਚ ਆਪਣਾ ਲਾਈਵ ਸ਼ੋਅ ਕੈਂਸਲ ਕਰ ਦਿੱਤਾ ਤੇ ਪਰਫਾਰਮੈਂਸ ਛੱਡ ਕੇ ਚਲੀ ਗਈ। 3 ਅਪ੍ਰੈਲ ਦੀ ਰਾਤ ਨੂੰ RKJIT ਕਾਲਜ ਵਿੱਚ ਪਰਫਾਰਮੈਂਸ ਦੌਰਾਨ ਇੱਕ ਨੌਜਵਾਨ ਅਚਾਨਕ ਸਟੇਜ ‘ਤੇ ਚੜ੍ਹ ਗਿਆ ਅਤੇ ਉਸਨੂੰ ਛੂਹਣ ਦੀ ਕੋਸ਼ਿਸ਼ ਕੀਤੀ ਅਤੇ ਉਸਦੇ ਪੈਰਾਂ ‘ਚ ਡਿੱਗ ਪਿਆ।
ਇਸ ਅਚਾਨਕ ਘਟਨਾ ਤੋਂ ਸੁਨੰਦਾ ਘਬਰਾ ਗਈ। ਜਿਵੇਂ ਹੀ ਨੌਜਵਾਨ ਨੇ ਉਸ ਨੂੰ ਛੂਹਿਆ, ਉਹ ਉੱਚੀ-ਉੱਚੀ ਚੀਕ ਪਈ ਅਤੇ ਸਟੇਜ ਦੇ ਪਿੱਛੇ ਚਲੀ ਗਈ। ਮਾਈਕ੍ਰੋਫੋਨ ਚਾਲੂ ਹੋਣ ਕਾਰਨ ਉਸ ਦੀ ਚੀਕ ਸਾਫ਼ ਸੁਣਾਈ ਦੇ ਰਹੀ ਸੀ, ਜਿਸ ਨਾਲ ਹਫੜਾ-ਦਫੜੀ ਮਚ ਗਈ। ਨੌਜਵਾਨ ਲਗਭਗ ਦੋ ਮਿੰਟ ਸਟੇਜ ‘ਤੇ ਰਿਹਾ, ਸ਼ਾਹਰੁਖ ਖਾਨ ਦੇ ਸਿਗਨੇਚਰ ਸਟਾਈਲ ਵਿਚ ਉਹ ਬਾਹਾਂ ਫੈਲਾ ਕੇ ਸਟੂਡੈਂਟਸ ਵੱਲ ਵੇਖਣ ਲੱਗਾ।
ਰੌਲਾ ਸੁਣ ਕੇ ਪੁਲਿਸ ਤੁਰੰਤ ਸਟੇਜ ‘ਤੇ ਪਹੁੰਚੀ ਅਤੇ ਨੌਜਵਾਨ ਨੂੰ ਹਟਾ ਦਿੱਤਾ। ਜਿਵੇਂ ਹੀ ਸਕਿਓਰਿਟੀ ਪਹੁੰਚੀ ਤਾਂ ਨੌਜਵਾਨ ਭੱਜਣ ਲੱਗਾ ਪਰ ਬਾਊਂਸਰਾਂ ਨੇ ਉਸ ਨੂੰ ਵੀ ਫੜ ਲਿਆ ਤੇ ਸਟੇਜ ਤੋਂ ਹੇਠਾਂ ਉਤਾਰ ਦਿੱਤਾ ਅਤੇ ਬਾਅਦ ਵਿੱਚ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਗਾਜ਼ੀਆਬਾਦ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਉਸੇ ਕਾਲਜ ਦਾ ਵਿਦਿਆਰਥੀ ਹੈ।

ਇਸ ਘਟਨਾ ਤੋਂ ਬਾਅਦ ਸੁਨੰਦਾ ਇੰਨੀ ਡਰ ਗਈ ਸੀ ਕਿ ਉਹ ਦੁਬਾਰਾ ਸਟੇਜ ‘ਤੇ ਵਾਪਸ ਨਹੀਂ ਆਈ। ਹੇਠਾਂ ਮੌਜੂਦ ਲੋਕ ਉਸਨੂੰ ਵਾਪਸ ਬੁਲਾਉਂਦੇ ਰਹੇ, ਪਰ ਉਸ ਦੀ ਟੀਮ ਨੇ ਸ਼ੋਅ ਨੂੰ ਅੱਧ ਵਿਚਕਾਰ ਹੀ ਰੱਦ ਕਰਨ ਦਾ ਫੈਸਲਾ ਕੀਤਾ। ਰੱਦ ਹੋਣ ਦਾ ਐਲਾਨ ਹੋਣ ਤੋਂ ਬਾਅਦ ਵਿਦਿਆਰਥੀ ਨਿਰਾਸ਼ ਵਾਪਸ ਪਰਤ ਆਏ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ‘ਚ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ, ਲੁਧਿਆਣਾ ਦੇ ਗੁਰਜੀਤ ਸਿੰਘ ਦਾ ਕੀਤਾ ਸੀ ਕਤਲ
ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਸੁਨੰਦਾ ਕਾਫ਼ੀ ਉਤਸ਼ਾਹਿਤ ਦਿਖਾਈ ਦਿੱਤੀ। ਉਸ ਨੇ ਆਪਣਾ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਸੀ ਕਿ ਅੱਜ ਗਾਜ਼ੀਆਬਾਦ ਵਿੱਚ ਉਸ ਦਾ ਇੱਕ ਸ਼ੋਅ ਹੈ। ਸਟੇਜ ‘ਤੇ ਆਉਣ ਤੋਂ ਬਾਅਦ ਉਸਨੇ ਕਿਹਾ, “ਮੈਂ ਅੱਜ ਗਾਜ਼ੀਆਬਾਦ ਵਿੱਚ ਹਾਂ ਅਤੇ ਇਹ ਕਿਵੇਂ ਹੋ ਹੋ ਸਕਦਾ ਹੈ ਕਿ ਗਾਜ਼ੀਆਬਾਦ ਦੇ ਲੋਕ ਮੇਰੇ ਨਾਲ ਨਾ ਗੁਣਗੁਣਾਉਣ?” ਸੁਨੰਦਾ ਨੇ ਕਿਹਾ ਕਿ ਅੱਜ ਦਾ ਸ਼ੋਅ ਨੈਕਸਟ ਲੈਵਲ ਦਾ ਹੋਣ ਵਾਲਾ ਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









