ਬਰਜਿੰਦਰ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫ਼ਾ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕੀਤੀ। ਪੋਸਟ ਵਿਚ ਉਨ੍ਹਾਂ ਲਿਖਿਆ-ਮੈਂ ਭਰੇ ਮਨ ਨਾਲ ਸ਼੍ਰੋਅਦ ਪੁਨਰ ਸੁਰਜੀਤ ਦਲ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ। ਏਜੰਸੀਆਂ ਨਾਲ ਮਿਲ ਕੇ ਪੰਥ ਤੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ ਗਿਆਨੀ ਹਰਪ੍ਰੀਤ ਸਿੰਘ ਤੇ ਇਆਲੀ।
ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਂ ‘ਤੇ ਕੌਮ ਨੂੰ ਭਾਵੁਕ ਕਰਕੇ ਬੀਤੇ ਸਮੇਂ ਵਿਚ ਕੁਝ ਲੋਕਾਂ ਵੱਲੋਂ ਵੱਡੀ ਸਾਜਿਸ਼ ਰਚੀ ਗਈ ਜਿਸ ਨੂੰ ਅੱਗੇ ਜਾ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਨਾਂ ਦਿੱਤਾ ਗਿਆ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੈਨੂੰ ਉਹ ਗੱਲਾਂ ਦਾ ਪਤਾ ਲੱਗਾ ਜੋ ਕਿ ਪੰਥ ਤੇ ਪੰਜਾਬ ਤੋਂ ਓਹਲੇ ਪਰਦੇ ਦੇ ਪਿੱਛੇ ਚੱਲ ਰਹੀਆਂ ਸਨ। ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਖਤਮ ਕਰਨ ਲਈ ਕੇਂਦਰੀ ਤਾਕਤਾਂ ਨੇ ਐਸੀ ਸਾਜਿਸ਼ ਘੜੀ ਕਿ ਕਿਸੇ ਨੂੰ ਭਿਣਕ ਤੱਕ ਨਾ ਲੱਗੀ। ਇਸ ਸਾਜਿਸ਼ ਦਾ ਹਿੱਸਾ ਕੇਂਦਰੀ ਏਜੰਸੀਆਂ ਤੇ ਪੰਜਾਬ ਦੀ ਆਪ ਸਰਕਾਰ ਵੀ ਸੀ ਜਿਨ੍ਹਾਂ ਨੇ ਪੰਥ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਹਰ ਦਾਅ ਵਰਤਿਆ।
ਪੰਥਕ ਪਰਿਵਾਰ ਹੋਣ ਕਰਕੇ ਸਾਨੂੰ ਵੀ ਇਸ ਜਾਲ ਵਿਚ ਫਸਾਉਣ ਲਈ ਮਨਪ੍ਰੀਤ ਸਿੰਘ ਇਆਲੀ ਨੇ ਭੂਮਿਕਾ ਨਿਭਾਈ ਤੇ ਮੈਂ ਉਸ ਦੇ ਨਾਲ ਇਸ ਦਲ ਵਿਚ ਚਲਾ ਗਿਆ। ਪਰ ਜਦ ਵੀ ਗੱਲ ਪੰਥ ਤੇ ਪੰਜਾਬ ਦੇ ਹਿੱਤ ਦੀ ਆਉਂਦੀ ਹੈ ਤਾਂ ਮਨਪ੍ਰੀਤ ਇਆਲੀ ਚੁੱਪ ਵੱਟ ਲੈਂਦਾ। ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਵੇਲੇ ਹੀ ਅੱਗੇ ਆਉਂਦਾ ਤੇ ਖੁੱਲ੍ਹ ਕੇ ਬੋਲਦਾ ਪਰ ਸਰਕਾਰਾਂ ਖਿਲਾਫ ਇਕ ਲਫਜ਼ ਨਹੀਂ ਬੋਲਦਾ। ਇਸ ਦਾ ਵੱਡਾ ਕਾਰਨ ਇਆਲੀ ਦੇ ਵਪਾਰਕ ਹਿੱਤ ਕਾਲੋਨੀਆਂ ਆਦਿ ਦੇ ਕੰਮ ਹੋ ਸਕਦੇ ਹਨ, ਇਆਲੀ ਦੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਨਾਲ ਇਕ ਗੱਲਬਾਤ ਹੈ। ਕਈ ਵਾਰ ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਮੈਨੂੰ ਡਿਪਟੀ ਸੀਐੱਮ ਬਣਨ ਦੀ ਪੇਸ਼ਕਸ਼ ਵੀ ਆਈ ਹੈ।
ਇਹ ਵੀ ਪੜ੍ਹੋ : ਚੱਲਦੇ Show ‘ਚ ਨੌਜਵਾਨ ਦੀ ਇਸ ਹਰਕਤ ਨਾਲ ਡਰੀ ਸੁਨੰਦਾ ਸ਼ਰਮਾ, ਸਿੰਗਰ ਨੇ ਅੱਧ ਵਿਚਾਲੇ ਸ਼ੋਅ ਕੀਤਾ ਕੈਂਸਲ
ਗਿਆਨੀ ਹਰਪ੍ਰੀਤ ਸਿੰਘ ਬਾਰੇ ਤਾਂ ਹੁਣ ਸੰਗਤ ਖੁਦ ਹੀ ਜਾਣ ਚੁੱਕੀ ਹੈ ਕਿ ਕਿਵੇਂ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤ ਕੇ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਏਜੰਸੀਆਂ ਦੇ ਆਖੇ ਖਤਮ ਕਰਨ ਦਾ ਹਰ ਹੀਲਾ ਵਰਤਿਆ। ਗਿਆਨੀ ਹਰਪ੍ਰੀਤ ਸਿੰਘ ਓਹੀ ਕਰਦਾ ਤੇ ਬੋਲਦਾ ਹੈ ਜੋ ਉਸ ਨੂੰ ਦਿੱਲੀ ਤੋਂ ਇਸ਼ਾਰਾ ਹੁੰਦਾ ਹੈ। ਮੈਂ ਪਾਰਟੀ ਵਿਚ ਰਹਿੰਦੇ ਕਾਫੀ ਸਮੇਂ ਤੋਂ ਇਹ ਸਭ ਕੁਝ ਹੁੰਦਾ ਦੇਖ ਰਿਹਾ ਹਾਂ ਪਰ ਹੁਣ ਮੇਰੀ ਜਮੀਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਪੰਥ ਤੋਂ ਇਹ ਸਭ ਛੁਪਾ ਕੇ ਰੱਖਾਂ। ਮੈਨੂੰ ਅਫਸੋਸ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਸ ਦਾ ਹਿੱਸਾ ਬਣਿਆ। ਮੈਂ ਅੱਜ ਇਸ ਨਵੇਂ ਦਲ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਦਿੰਦਾ ਹਾਂ। ਆਉਣ ਵਾਲੇ ਸਮੇਂ ਵਿਚ ਪੰਥ ਦੀ ਕਚਿਹਰੀ ਵਿਚ ਸੱਚ ਸਭ ਦੇ ਸਾਹਮਣੇ ਰੱਖਾਂਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









