ਰਾਜਾਸਾਂਸੀ ਦੇ ਪਿੰਡ ਹਰਸਾ ਛੀਨਾ ਸ਼ਹਿਬਾਜ਼ਪੁਰ ਵਿਖੇ ਇੱਕ ਵਿਆਹੁਤਾ ਨੂੰ ਸਹੁਰੇ ਪਰਿਵਾਰ ਵੱਲੋਂ ਫਾਹ ਦੇਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਲੜਕੀ ਕੁਲਜੀਤ ਕੌਰ ਦਾ ਕਰੀਬ ਢਾਈ ਸਾਲ ਪਹਿਲਾਂ ਹਰ ਸਾਸੀਨਾ ਦੇ ਲਵਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ ਜਿਸ ਦੌਰਾਨ ਉਨਾਂ ਦਾ ਇੱਕ ਨੌ ਮਹੀਨੇ ਦਾ ਬੱਚਾ ਸੀ ਜਾਣਕਾਰੀ ਮੁਤਾਬਕ ਕੁਲਜੀਤ ਕੌਰ ਨੂੰ ਦਾਜ ਲਈ ਲਗਾਤਾਰ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਕਈ ਵਾਰ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ।
ਜਿਸ ਸਬੰਧੀ ਮੋਤਵਰਾਂ ਵੱਲੋਂ ਕਈ ਵਾਰ ਰਾਜੀਨਾਮਾ ਵੀ ਕਰਵਾਇਆ ਗਿਆ ਸੀ ਪਰ ਇਸ ਵਾਰ ਕੁਲਜੀਤ ਕੌਰ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਕੁਲਜੀਤ ਕੌਰ ਨੇ ਆਪਣੀ ਭੈਣ ਨੂੰ ਫੋਨ ਕਰਕੇ ਵੀ ਬੁਲਾਇਆ ਕੀ ਜਲਦੀ ਘਰ ਆਓ ਇਹ ਮੈਨੂੰ ਮਾਰ ਦੇਣਗੇ ਤਾਂ ਜਦੋਂ ਕੁਲਜੀਤ ਕੌਰ ਦੇ ਰਿਸ਼ਤੇਦਾਰ ਘਰ ਪਹੁੰਚੇ ਤਾਂ ਕੁਲਜੀਤ ਕੌਰ ਦੀ ਲਾਸ਼ ਘਰ ਵਿੱਚ ਪਈ ਸੀ।
ਇਸ ਮੌਕੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਕੁਲਜੀਤ ਕੌਰ ਦਾ ਵਿਆਹ ਢਾਈ ਸਾਲ ਪਹਿਲਾਂ ਲਵਪ੍ਰੀਤ ਸਿੰਘ ਵਾਸੀ ਸਾਹਿਬਾਜਪੁਰ ਦੇ ਨਾਲ ਹੋਇਆ ਸੀ ਜਿਸ ਤੋਂ ਉਹਨਾਂ ਦਾ ਨੌ ਮਹੀਨੇ ਦਾ ਇੱਕ ਬੇਟਾ ਵੀ ਹੈ ਉਹਨਾਂ ਦੱਸਿਆ ਕਿ ਲਵਪ੍ਰੀਤ, ਉਸ ਦੀ ਮਾਂ ਅਤੇ ਨਨਾਣ ਹਮੇਸ਼ਾ ਉਹਨਾਂ ਦੀ ਬੇਟੀ ਨੂੰ ਤੰਗ ਪਰੇਸ਼ਾਨ ਕਰਦੇ ਤੇ ਮਾਰਦੇ ਕੁੱਟਦੇ ਸਨ ਤੇ ਉਹਨਾਂ ਤੋਂ ਜਮੀਨ ਵਿੱਚੋਂ ਹਿੱਸਾ ਲਿਆਉਣ ਦੀ ਮੰਗ ਕਰਦੇ ਸਨ ਜੋ ਕਿ ਉਹ ਪੂਰੀ ਨਹੀਂ ਕਰਦੀ ਸੀ ਤਾਂ ਉਸ ਦੇ ਨਾਲ ਬੁਰਾ ਸਲੂਕੀ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਸਫਲਤਾ, 2 ਮੁਲਜ਼ਮਾਂ ਨੂੰ 4.13 KG. ਹੈਰੋਇਨ ਸਣੇ ਕੀਤਾ ਗ੍ਰਿਫ਼ਤਾਰ
ਉਹਨਾਂ ਦੱਸਿਆ ਕਿ ਕਈ ਵਾਰ ਬੈਠ ਕੇ ਇਸ ਦੇ ਸਬੰਧੀ ਮੌਤਬਾਲਾਂ ਵੱਲੋਂ ਰਾਜੀਨਾਮਾ ਵੀ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਬੀਤੀ ਸ਼ਾਮ ਉਹਨਾਂ ਦੀ ਬੇਟੀ ਮਨਵੀਰ ਨੂੰ ਕੁਲਜੀਤ ਦਾ ਫੋਨ ਆਇਆ ਕਿ ਇਹਨਾਂ ਨੇ ਮੈਨੂੰ ਮਾਰ ਦੇਣਾ ਹੈ ਜਿਸ ਤੋਂ ਬਾਅਦ ਜਦ ਉੱਥੇ ਜਾ ਕੇ ਦੇਖਿਆ ਤਾਂ ਕੁਲਜੀਤ ਦੀ ਲਾਸ਼ ਮਿਲੀ। ਉਹਨਾਂ ਦੋਸ਼ ਲਗਾਉਂਦੇ ਕਿਹਾ ਕਿ ਲਵਪ੍ਰੀਤ ਦਾ ਪਰਿਵਾਰ ਦਾਜ ਦੀ ਮੰਗ ਕਰਦਾ ਜਿਸ ਦਾ ਸਿੱਟੇ ਵਜੋਂ ਕੁਲਜੀਤ ਕੌਰ ਦੀ ਮੌਤ ਹੋ ਗਈ ਉਨਾਂ ਮੰਗ ਕੀਤੀ ਕਿ ਜਦ ਤੱਕ ਮੁੱਖ ਦੋਸ਼ੀ ਪਤੀ ਲਵਪ੍ਰੀਤ ਨੂੰ ਕਾਬੂ ਨਹੀਂ ਕਰ ਲਿੱਤਾ ਜਾਂਦਾ ਉਹ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









