ਗਰਮੀ ਦੇ ਮੌਸਮ ਵਿਚ ਸਿਹਤ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਮੌਸਮ ਵਿਚ ਸਰੀਰ ਜਲਦੀ ਥੱਕਦਾ ਹੈ ਤੇ ਕਈ ਵਾਰ ਪਾਚਣ ਸਬੰਧੀ ਪ੍ਰੇਸ਼ਾਨੀਆਂ ਵੀ ਹੋ ਸਕਦੀਆਂ ਹਨ। ਅਜਿਹੇ ਵਿਚ ਸਿਹਤ ਪ੍ਰਤੀ ਜਾਗਰੂਕ ਲੋਕ ਖਾਸ ਤੌਰ ‘ਤੇ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਉਹ ਆਪਣੀ ਡਾਇਟ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨ ਜੋ ਸਰੀਰ ਨੂੰ ਠੰਡਕ ਪਹੁੰਚਾਉਣ ਤੇ ਹੈਲਦੀ ਵੀ ਹੋਣ।
ਤੁਹਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਕੁਝ ਸੀਡਸ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਸੇਵਨ ਗਰਮੀ ਵਿਚ ਨੁਕਸਾਨਦਾਇਕ ਹੋ ਸਕਦਾ ਹੈ। ਇਹ ਸੀਡਸ ਸਰੀਰ ਵਿਚ ਗਰਮੀ ਨੂੰ ਵਧਾ ਸਕਦੇ ਹਨ ਤੇ ਪਾਚਣ ਤੰਤਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਅਜਿਹੇ ਸੀਡਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਸਿਹਤਮੰਦ ਰਹਿ ਸਕੋ।
ਚਿਆ ਸੀਡਸ
ਚਿਆ ਸੀਡਸ ਸਰੀਰ ਨੂੰ ਠੰਡਕ ਦਿੰਦੇ ਹਨ ਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਗਰਮੀ ਵਿਚ ਜ਼ਿਆਦਾ ਸੇਵਨ ਕਰਨ ਨਾਲ ਇਹ ਪਾਚਣ ਤੰਤਰ ‘ਤੇ ਬੋਝ ਪਾ ਸਕਦੇ ਹਨ। ਇਸ ਦੀ ਵਜ੍ਹਾ ਨਾਲ ਪੇਟ ਵਿਚ ਗੈਸ ਦੀ ਸਮੱਸਿਆ ਹੋ ਸਕਦੀ ਹੈ। ਗਰਮੀ ਵਿਚ ਸੀਮਤ ਮਾਤਰਾ ਵਿਚ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
ਕੱਦੂ ਦੇ ਬੀਜ
ਕੱਦੂ ਦੇ ਬੀਜ ਵਿਚ ਪ੍ਰੋਟੀਨ ਤੇ ਹੈਲਦੀ ਫੈਟਸ ਭਰਪੂਰ ਮਾਤਰਾ ਵਿਚ ਹੁੰਦੇ ਹਨ ਪਰ ਇਹ ਸਰੀਰ ਦੀ ਗਰਮੀ ਵਧਾ ਸਕਦੇ ਹਨ। ਗਰਮੀਆਂ ਵਿਚ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਪਸੀਨਾ ਵਧ ਆ ਸਕਦਾ ਹੈ ਤੇ ਸਰੀਰ ਜਲਦੀ ਥੱਕ ਸਕਦਾ ਹੈ।
ਤਿਲ
ਤਿਲ ਕੈਲਸ਼ੀਅਮ ਤੇ ਮਿਨਰਲਸ ਦੇ ਚੰਗੇ ਸਰੋਤ ਹਨ ਪਰ ਇਹ ਸਰੀਰ ਵਿਚ ਗਰਮਾਹਟ ਵਧਾਉਂਦੇ ਹਨ। ਜੇਕਰ ਤੁਸੀਂ ਗਰਮੀ ਵਿਚ ਇਸ ਦਾ ਸੇਵਨ ਕਰ ਰਹੇ ਹੋ ਤਾਂ ਮਾਤਰਾ ਦਾ ਧਿਆਨ ਜ਼ਰੂਰ ਕਰੋ।
ਅਲਸੀ ਦੇ ਬੀਜ
ਅਲਸੀ ਵਿਚ ਫਾਈਬਰ ਤੇ ਓਮੇਗਾ-3 ਫੈਟੀ ਐਸਿਡ ਕਾਫੀ ਮਾਤਰਾ ਵਿਚ ਹੁੰਦਾ ਹੈ। ਜ਼ਿਆਦਾ ਮਾਤਰਾ ਵਿਚ ਖਾਣ ਨਾਲ ਪਾਚਣ ਵਿਚ ਸਮੱਸਿਆ, ਪੇਟ ਵਿਚ ਦਰਦ ਹੋ ਸਕਦੀ ਹੈ। ਗਰਮੀ ਵਿਚ ਇਸ ਦਾ ਸੇਵਨ ਸੰਤੁਲਿਤ ਮਾਤਰਾ ਵਿਚ ਹੀ ਕਰੋ।
ਸੂਰਜਮੁਖੀ ਦੇ ਬੀਜ
ਸੂਰਜਮੁਖੀ ਦੇ ਬੀਜ ਵਿਟਾਮਿਨ E ਤੇ ਹੈਲਦੀ ਫੈਟਸ ਨਾਲ ਭਰਪੂਰ ਹੁੰਦੇ ਹਨ। ਗਰਮੀ ਵਿਚ ਇਸ ਦਾ ਸੇਵਨ ਸਰੀਰ ਵਿਚ ਗਰਮੀ ਵਧਾ ਸਕਦਾ ਹੈ। ਇਸ ਦਾ ਜ਼ਿਆਦਾ ਸੇਵਨ ਸਕਿਨ ‘ਤੇ ਜ਼ਿਆਦਾ ਪਸੀਨਾ ਜਾਂ ਲਾਲੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









