ਮਸ਼ਹੂਰ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਕੋਲਕਾਤਾ ਪਹੁੰਚੀ। ਇਸ ਦੌਰਾਨ ਉਹ ਕਾਲੀਘਾਟ ਮੰਦਰ ਦੇ ਦਰਸ਼ਨ ਕਰਨ ਪਹੁੰਚੀ, ਜਿਥੇ ਉਸ ਨੇ ਇਸ ਪ੍ਰਸਿੱਧ ਮੰਦਰ ਵਿਚ ਮਹਾਮਾਇਆ ਕਾਲੀ ਮਾਤਾ ਦਾ ਅਸ਼ੀਰਵਾਦ ਲਿਆ ਤੇ ਪ੍ਰਾਰਥਨਾ ਕੀਤੀ। ਉਸ ਨੇ ਮਾਂ ਕਾਲੀ ਦੇ ਚਰਨਾਂ ਵਿੱਚ ਫੁੱਲ ਭੇਟ ਕੀਤੇ।

ਇਸ ਮਹੀਨੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ ਦੀ ਵੋਟਿੰਗ 23 ਅਪ੍ਰੈਲ ਨੂੰ ਹੋਣੀ ਹੈ। ਦੂਜੇ ਪੜਾਅ ਦੀ ਵੋਟਿੰਗ 29 ਅਪ੍ਰੈਲ ਨੂੰ ਹੋਵੇਗੀ, ਜਿਸ ਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਕੋਲਕਾਤਾ ਪਹੁੰਚੀ ਅਤੇ ਮੰਦਰ ਦੇ ਦਰਸ਼ਨ ਕੀਤੇ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।

ਕੰਗਨਾ ਰਣੌਤ ਰਿਵਾਇਤੀ ਪਹਿਰਾਵੇ ਸਾੜ੍ਹੀ ਵਿੱਚ ਨਜਰ ਆਈ। ਉਸਨੇ ਗੁਲਾਬੀ ਰੇਸ਼ਮੀ ਸਾੜ੍ਹੀ ਅਤੇ ਰਵਾਇਤੀ ਗਹਿਣਿਆਂ ਨਾਲ ਆਪਣਾ ਲੁੱਕ ਕੰਪਲੀਟ ਕੀਤਾ। ਕਾਲੀਘਾਟ ਮੰਦਰ ਤੋਂ ਇਲਾਵਾ, ਕੰਗਨਾ ਕੋਲਕਾਤਾ ਦੇ ਨਕੁਲੇਸ਼ਵਰ ਭੈਰਵ ਮੰਦਰ ਵੀ ਗਈ।
ਇਹ ਵੀ ਪੜ੍ਹੋ : ਕੋਲਕਾਤਾ ਦੇ ਕਾਲੀਘਾਟ ਮੰਦਰ ਦਰਸ਼ਨ ਕਰਨ ਪਹੁੰਚੀ ਕੰਗਨਾ ਰਣੌਤ, ਮਾਂ ਕਾਲੀ ਦਾ ਲਿਆ ਅਸ਼ੀਰਵਾਦ
ਅਦਾਕਾਰੀ ਦੀ ਦੁਨੀਆ ਤੋਂ ਕੰਗਨਾ ਹੁਣ ਰਾਜਨੀਤੀ ਵਿੱਚ ਸਰਗਰਮ ਹੈ। ਉਹ ਰਾਜਨੀਤੀ ‘ਤੇ ਆਪਣੇ ਸਪੱਸ਼ਟ ਬਿਆਨਾਂ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਕੰਗਨਾ ਕਾਫ਼ੀ ਸਮੇਂ ਤੋਂ ਪਰਦੇ ਤੋਂ ਦੂਰ ਹੈ। ਉਹ ਆਖਰੀ ਵਾਰ “ਐਮਰਜੈਂਸੀ” ਵਿੱਚ ਦਿਖਾਈ ਦਿੱਤੀ ਸੀ, ਜਿਸਦਾ ਨਿਰਦੇਸ਼ਨ ਵੀ ਉਸਨੇ ਹੀ ਕੀਤਾ ਸੀ। ਹਾਲਾਂਕਿ, ਉਹ ਹੁਣ ਵਾਪਸੀ ਕਰ ਰਹੀ ਹੈ। ਉਹ ਮਨੋਜ ਟਪਾਰੀਆ ਵੱਲੋਂ ਨਿਰਦੇਸ਼ਿਤ ਫਿਲਮ “ਭਾਰਤ ਭਾਗਿਆ ਵਿਧਾਤਾ” ਵਿੱਚ ਨਜ਼ਰ ਆਵੇਗੀ। ਇਹ ਇੱਕ ਦੇਸ਼ ਭਗਤੀ ਵਾਲੀ ਫਿਲਮ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









