ਪਿਛਲੇ ਇਕ ਹਫਤੇ ਤੋਂ ਹੜਤਾਲ ‘ਤੇ ਗਏ ਗਏ ਪੰਜਾਬ ਦੇ ਆੜ੍ਹਤੀਆਂ ਵੱਲੋਂ ਸਰਕਾਰ ਨਾਲ ਮੀਟਿੰਗ ਮਗਰੋਂ ਆਪਣੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਈ ਜਿਸ ਵਿਚ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਤੇ ਮੰਤਰੀ ਬਰਿੰਦਰ ਗੋਇਲ ਮੌਜੂਦ ਰਹੇ।
ਮੀਟਿੰਗ ਦੌਰਾਨ ਆੜ੍ਹਤੀਆਂ ਨੇ ਆਪਣੀਆਂ ਮੰਗਾਂ ਸੰਬੰਧੀ ਮੰਤਰੀਆਂ ਨੂੰ ਜਾਣੂ ਕਰਵਾਇਆ। ਆੜ੍ਹਤੀਆਂ ਨੇ ਕਿਹਾ ਕਿ ਹੜਤਾਲ ਖਤਮ ਨਹੀਂ ਹੋਈ ਹੈ ਸਗੋਂ ਮੁਲਤਵੀ ਕੀਤੀ ਗਈ ਹੈ। ਕਣਕ ਦਾ ਸੀਜ਼ਨ ਖਤਮ ਹੋਣ ਮਗਰੋਂ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਹੜਤਾਲ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ। ਕੱਲ੍ਹ ਤੋਂ ਪੰਜਾਬ ਦੀਆਂ ਮੰਡੀਆਂ ਵਿਚ ਆਮ ਵਾਂਗ ਕੰਮਕਾਜ ਹੋਵੇਗਾ।

ਇਹ ਵੀ ਪੜ੍ਹੋ : ਝੱਜਰ ‘ਚ ਵਾਪਰੀ ਵੱਡੀ ਵਾਰ/ਦਾਤ, ਬਦ/ਮਾਸ਼ਾਂ ਨੇ ਦਫਤਰ ‘ਚ ਵੜ ਫਾਈਨਾਂਸਰ ਦਾ ਕੀਤਾ ਕ/ਤਲ
ਮੀਟਿੰਗ ਮਗਰੋਂ ਗੁਰਮੀਤ ਸਿੰਘ ਖੁੱਡੀਆਂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਆੜ੍ਹਤੀਆਂ ਦੀਆਂ ਦੀਆਂ ਮੰਗਾਂ ਦਾ ਕੇਂਦਰ ਨਾਲ ਸੰਬੰਧ ਹੈ, ਅਸੀਂ ਇਨ੍ਹਾਂ ਨਾਲ ਰਲ ਮਿਲ ਕੇ ਉਸ ਨੂੰ ਨਜਿੱਠਣ ਦਾ ਯਤਨ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










