ਵਿਧਾਇਕ ਪਠਾਨਮਾਜਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਬਠਿੰਡਾ ਜੇਲ੍ਹ ‘ਚ ਸ਼ਿਫਟ ਕੀਤਾ ਗਿਆ ਹੈ। ਇਹ ਫੈਸਲਾ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਦੱਸ ਦੇਈਏ ਕਿ 3 ਦਿਨ ਪਹਿਲਾਂ ਹੀ ਪਠਾਣਮਾਜਰਾ ਨੂੰ ਪਟਿਆਲਾ ਜੇਲ੍ਹ ਵਿਚ ਭੇਜਿਆ ਗਿਆ ਸੀ। ਜਬਰ-ਜਨਾਹ, ਧੋਖਾਧੜੀ ਤੇ ਅਪਰਾਧਿਕ ਮਾਮਲੇ ਵਿਚ ਇਲਜ਼ਾਮਾਂ ਤਹਿਤ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਨ੍ਹਾਂ ਨੂੰ ਪਟਿਆਲਾ ਤੋਂ ਬਠਿੰਡਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ‘ਤੇ ਮਹਿਲਾ ਵੱਲੋਂ ਧਾਰਾ 376 ਤਹਿਤ ਗੰਭੀਰ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ : ਅਮਰੀਕਾ-ਈਰਾਨ ਵਿਚਕਾਰ ਟੁੱਟਿਆ ਸੀਜ਼ਫਾਇਰ, ਇਜ਼ਰਾਇਲ ਵੱਲੋਂ ਲਿਬਨਾਨ ‘ਚ ਹ.ਮਲੇ ਮਗਰੋਂ ਈਰਾਨ ਨੇ ਬੰਦ ਕੀਤਾ ਹੋਰਮੁਜ਼
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਪੰਜਾਬ ਪੁਲਿਸ ਦੀ ਟੀਮ ਸਖਤ ਸੁਰੱਖਿਆ ਹੇਠ ਵਿਧਾਇਕ ਪਠਾਣਮਾਜਰਾ ਨੂੰ ਬਠਿੰਡਾ ਜੇਲ੍ਹ ਲੈ ਕੇ ਪਹੁੰਚੀ ਸੀ। ਇਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਹਨ। ਜੇ ਗੱਲ ਕੀਤੀ ਜਾਵੇ ਬਠਿੰਡਾ ਦੀ ਕੇਂਦਰੀ ਜੇਲ੍ਹ ਤਾਂ ਇਥੇ ਚੋਟੀ ਦੇ ਗੈਂਗਸਟਰ ਬੰਦ ਹਨ ਤੇ ਇਹ ਜੇਲ੍ਹ ਹੋਰਨਾਂ ਦੇ ਮੁਕਾਬਲੇ ਕਾਫੀ ਸੁਰੱਖਿਅਤ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










