ਇਕ ਮਹੀਨੇ ਤੋਂ ਵਧ ਸਮੇਂ ਤੋਂ ਜਾਰੀ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚ ਤਣਾਅਪੂਰਨ ਜੰਗ ਹੁਣ ਅਜਿਹੇ ਮੋੜ ‘ਤੇ ਆ ਗਈ ਹੈ ਜਿਥੇ ਜੰਗ ਤੇ ਸ਼ਾਂਤੀ ਦੋਵਾਂ ਦੀਆਂ ਸੰਭਾਵਨਾਵਾਂ ਨਾਲ-ਨਾਲ ਚੱਲ ਰਹੀਆਂ ਹਨ। ਵਿਚ-ਵਿਚ ਸੀਜ਼ਫਾਇਰ ਦੀ ਗੱਲ ਜ਼ਰੂਰ ਸਾਹਮਣੇ ਆਈ ਪਰ ਹਮਲਿਆਂ ਦਾ ਸਿਲਸਿਲਾ ਪੂਰੀ ਤਰ੍ਹਾਂ ਰੁਕਿਆ ਨਹੀਂ ਹੈ। ਹਾਲਾਤ ਅਜੇ ਵੀ ਨਾਜ਼ੁਕ ਬਣੇ ਹੋਏ ਹਨ। ਇਸੇ ਵਿਚ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇ ਜੰਗਬੰਦੀ ਤੋੜੀ ਗਈ ਤਾਂ ਈਰਾਨ ‘ਤੇ ਮੁੜ ਹਮਲੇ ਹੋਣਗੇ ਤੇ ਇਸ ਵਾਰ ਪਹਿਲਾਂ ਨਾਲੋਂ ਹਮਲੇ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕ੍ਰੇਟਰੀ ਕੈਰੋਲੀਨ ਲੇਵਿਟ ਨੇ ਦੱਸਿਆ ਕਿ ਟਰੰਪ ਦੀ ਪਹਿਲ ਇਸ ਸਮੇਂ ਖੇਤਰ ਵਿਚ ਸਥਿਰਤਾ ਬਹਾਲ ਕਰਨਾ ਹੈ। ਖਾਸ ਤੌਰ ‘ਤੇ ਸਟ੍ਰੇਟ ਆਫ ਹੋਰਮੁਜ਼ ਨੂੰ ਲੈ ਕੇ ਅਮਰੀਕਾ ਬੇਹੱਦ ਅਲਰਟ ਹੈ। ਇਹ ਸਮੁੰਦਰੀ ਰਸਤਾ ਵਿਸ਼ਵ ਤੇਲ ਸਪਲਾਈ ਲਈ ਬੇਹੱਦ ਖਾਸ ਮੰਨਿਆ ਜਾਂਦਾ ਹੈ ਤੇ ਅਮਰੀਕਾ ਚਾਹੁੰਦਾ ਹੈ ਕਿ ਇਥੋਂ ਲੰਘਣ ਵਾਲੇ ਤੇਲ ਟੈਂਕਰਾਂ ਤੇ ਹੋਰ ਜਹਾਜ਼ਾਂ ਦੀ ਆਵਾਜਾਈ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਣ ਦਿੱਤਾ ਜਾਵੇ। ਹਾਲਾਂਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਆਸਾਨ ਨਹੀਂ ਦਿਖ ਰਿਹਾ।
ਇਹ ਵੀ ਪੜ੍ਹੋ : MLA ਪਠਾਣਮਾਜਰਾ ਨੂੰ ਬਠਿੰਡਾ ਜੇਲ੍ਹ ‘ਚ ਕੀਤਾ ਸ਼ਿਫਟ, ਸੁਰੱਖਿਆ ਕਾਰਨਾਂ ਕਰਕੇ ਲਿਆ ਵੱਡਾ ਫੈਸਲਾ
ਇਹ ਵੀ ਖਬਰ ਹੈ ਕਿ ਟਰੰਪ ਨੇ ਈਰਾਨ ਦੇ 10 ਨੁਕਾਤੀ ਪ੍ਰਸਤਾਵ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰਸਤਾਵ ਕੂੜੇਦਾਨ ਵਿਚ ਸੁੱਟ ਦਿੱਤਾ ਗਿਆ ਤੇ ਇਸ ਨੂੰ ਸਵੀਕਾਰ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ। ਉਨ੍ਹਾਂ ਮੁਤਾਬਕ ਈਰਾਨ ਵੱਲੋਂ ਜੋ ਪ੍ਰਸਤਾਵ ਆਇਆ ਹੈ ਉਸ ਨੂੰ ਸਿਰਫ ਗੱਲਬਾਤ ਦੇ ਇਕ ਵਿਵਹਾਰਕ ਆਧਾਰ ਵਜੋਂ ਦੇਖਿਆ ਜਾ ਰਿਹਾ ਹੈ ਨਾ ਕਿ ਕਿਸੇ ਤਰ੍ਹਾਂ ਦੀ ਸਹਿਮਤੀ ਵਜੋਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










