ਲਖਨਊ ਸੁਪਰ ਜਾਇੰਟਸ ਨੇ ਆਈਪੀਐਲ 2026 ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਟੀਮ ਨੇ ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ।
ਵੀਰਵਾਰ ਨੂੰ ਈਡਨ ਗਾਰਡਨਸ ਵਿਚ ਖੇਡੇ ਗਏ ਮੁਕਾਬਲੇ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਨੇ 20 ਓਵਰਾਂ ਵਿਚ ਚਾਰ ਵਿਕਟਾਂ ‘ਤੇ 181 ਦੌੜਾਂ ਬਣਾਈਆਂ। ਜਵਾਬ ਵਿਚ ਐਲਐਸਜੀ ਨੂੰ ਆਖਰੀ 18 ਗੇਂਦਾਂ ‘ਤੇ 43 ਦੌੜਾਂ ਦੀ ਲੋੜ ਸੀ ਅਤੇ ਉਹ 7 ਵਿਕਟਾਂ ਗੁਆ ਚੁੱਕੇ ਸਨ। ਮੁਕੁਲ ਚੌਧਰੀ ਦੀਆਂ 27 ਗੇਂਦਾਂ ‘ਤੇ ਅਜੇਤੂ 54 ਦੌੜਾਂ ਨੇ ਟੀਮ ਨੂੰ ਹਾਰਿਆ ਹੋਇਆ ਮੈਚ ਜਿੱਤਣ ਵਿੱਚ ਮਦਦ ਕੀਤੀ।

ਮੁਕੁਲ ਚੌਧਰੀ ਨੇ ਛੱਕਾ ਮਾਰ ਕੇ ਮੈਚ ਟਾਈ ਕਰ ਦਿੱਤਾ। ਫਿਰ ਉਸਨੇ ਇੱਕ ਦੌੜ ਦੌੜ ਕੇ ਜਿੱਤ ਹਾਸਲ ਕੀਤੀ। ਵਿਕਟਕੀਪਰ ਅੰਗਕ੍ਰਿਸ਼ ਰਘੂਵੰਸ਼ੀ ਦਾ ਥ੍ਰੋਅ ਹਿੱਟ ਨਹੀਂ ਹੋਇਆ। ਮੁਕੁਲ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਇਹ ਲਖਨਊ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੇ ਹੈਦਰਾਬਾਦ ਖਿਲਾਫ 5 ਵਿਕਟਾਂ ਤੋਂ ਮੁਕਾਬਲਾ ਜਿੱਤਿਆ ਸੀ। ਇਸ ਜਿੱਤ ਦੇ ਨਾਲ ਲਖਨਊ ਦੀ ਟੀਮ 5ਵੇਂ ਸਥਾਨ ‘ਤੇ ਪਹੁੰਚ ਗਈ। ਦੂਜੇ ਪਾਸੇ ਕੋਲਕਾਤਾ ਲਗਾਤਾਰ ਤਿੰਨ ਮੈਚਾਂ ਵਿਚ ਹਾਰ ਤੇ ਇਕ ਮੁਕਾਬਲਾ ਬੇਨਤੀਜਾ ਰਹਿਣ ਦੀ ਵਜ੍ਹਾ ਤੋਂ ਪੁਆਇੰਟ ਟੇਬਲ ਵਿਚ 9ਵੇਂ ਸਥਾਨ ਉਤੇ ਹੈ।
ਦੱਸ ਦੇਈਏ ਕਿ ਆਖਰੀ ਓਵਰ ਵਿਚ ਲਖਨਊ ਨੂੰ 14 ਦੌੜਾਂ ਦੀ ਲੋੜ ਸੀ। ਮੁਕੁਲ ਚੌਧਰੀ ਨੇ ਵੈਭਵ ਅੋਰਾ ਦੀ ਗੇਂਦ ‘ਤੇ 2 ਛੱਕੇ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਪਹਿਲਾ ਛੱਕਾ ਦੂਜੀ ਅਤੇ ਦੂਜਾ 5ਵੀਂ ਬਾਲ ‘ਤੇ ਆਇਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










