ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਕ੍ਰਿਸ਼ੀ ਭਵਨ ਪਹੁੰਚ ਕੇ ਕੇਂਦਰੀ ਮੰਤਰੀ ਪ੍ਰਹਿਲਾਦ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਵਿਚ ਕਣਕ ਦੀ ਖਰੀਦ ਨੂੰ ਲੈ ਕੇ ਸਾਹਮਣੇ ਆ ਰਹੀਆਂ ਚੁਣੌਤੀਆਂ ਦੇ ਵਿਚ ਮੁੱਖ ਮੰਤਰੀ ਮਾਨ ਨੇ ਇਹ ਬੈਠਕ ਕੀਤੀ ਹੈ। ਮੁਲਾਕਾਤ ਮਗਰੋਂ ਸੀਐੱਮ ਬਿਆਨ ਦਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨਾਲ ਚੰਗੇ ਮਾਹੌਲ ‘ਚ ਮੀਟਿੰਗ ਹੋਈ ਹੈ। ਬੈਠਕ ਦਾ ਮੁੱਖ ਏਜੰਡਾ ਸੂਬੇ ਵਿਚ ਕਣਕ ਦੀ ਪ੍ਰਕਿਰਿਆ ਸਾਹਮਣੇ ਆ ਰਹੀਆਂ ਸਮੱਸਿਆਵਾਂ ‘ਤੇ ਚਰਚਾ ਕਰਨਾ ਹੈ। ਹੁਣੇ ਜਿਹੇ ਕਿਸਾਨਾਂ ਤੇ ਮੰਡੀਆਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਨ੍ਹਾਂ ਵਿਚ ਦੇਰੀ, ਉਠਾਣ ਤੇ ਭੁਗਤਾਨ ਨਾਲ ਜੁੜੀਆਂ ਪ੍ਰੇਸ਼ਾਨੀਆਂ ਸ਼ਾਮਲ ਹਨ।
CM ਮਾਨ ਨੇ ਕਿਹਾ ਕਿ ਮੀਟਿੰਗ ਦੌਰਾਨ ਅਸੀਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਤੋਂ ਗੋਦਾਮ ਖਾਲੀ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕੋਲ 155 ਲੱਖ ਮੀਟ੍ਰਿਕ ਟਨ ਚੌਲਾਂ ਤੇ ਕਣਕ ਦਾ ਸਟਾਕ ਪਿਆ ਹੈ ਇਸ ਲਈ FCI ਕਵਰਡ ਗੋਦਾਮਾਂ ‘ਚੋਂ ਕਣਕ ਤੇ ਚੌਲ ਚੁੱਕਣ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ ਸਾਡੇ ਗੋਦਾਮਾਂ ‘ਚੋਂ ਦੇਸ਼ ਵਾਸੀਆਂ ਨੂੰ ਅਨਾਜ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕਮਲ ਕੌਰ ਭਾਬੀ ਦਾ ਕਾ/ਤਲ ਅੰਮ੍ਰਿਤਪਾਲ ਮਹਿਰੋਂ ਗ੍ਰਿਫਤਾਰ, ਦੁਬਈ ਤੋਂ ਲਿਆਂਦਾ ਗਿਆ ਪੰਜਾਬ, ਹੋਣਗੇ ਵੱਡੇ ਖੁਲਾਸੇ
ਸੀਐੱਮ ਮਾਨ ਨੇ ਕੇਂਦਰੀ ਮੰਤਰੀ ਕੋਲ RDF ਦੇ ਪੈਸੇ ਦਾ ਵੀ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅਸੀਂ RDF ਦਾ ਪੈਸਾ ਮੰਡੀਆਂ ਦੀ ਰਿਪੇਅਰ ਤੇ ਲਿੰਕ ਸੜਕਾਂ ਬਣਾਉਣ ‘ਤੇ ਖਰਚ ਕਰਾਂਗੇ। ਸਾਡਾ RDF ਦਾ 9 ਹਜ਼ਾਰ ਕਰੋੜ ਰੁਪਇਆ ਰੋਕ ਕੇ ਰੱਖਿਆ ਹੋਇਆ ਹੈ। ਕੇਂਦਰੀ ਮੰਤਰੀ ਨੇ ਜਲਦ ਹੀ ਪੈਸੇ ਦੇਣ ਦਾ ਭਰੋਸਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










