ਮਾਈਗ੍ਰੇਨ ਦਾ ਦਰਦ ਬਹੁਤ ਖ਼ਤਰਨਾਕ ਹੁੰਦਾ ਹੈ। ਇਹ ਇੰਨਾ ਤੇਜ਼ ਹੋ ਸਕਦਾ ਹੈ ਕਿ ਜਿਵੇਂ ਸਿਰ ਦੀਆਂ ਨਸਾਂ ਫਟਣ ਵਾਲੀਆਂ ਹੋਣ। ਹਾਲਾਂਕਿ ਵੱਖ-ਵੱਖ ਲੋਕਾਂ ਵਿਚ ਮਾਈਗ੍ਰੇਨ ਦਰਦ ਦੀ ਤੀਬਰਤਾ ਘੱਟ ਜਿਆਦਾ ਹੋ ਸਕਦ ਹੈ। ਮਾਈਗ੍ਰੇਨ ਦਾ ਦਰਦ ਕਈ ਤਰ੍ਹਾਂ ਦਾ ਹੁੰਦਾ ਹੈ, ਪਰ ਜਿਆਦਾਤਰ ਲੋਕ ਸਿਰ ਦੇ ਇੱਕ ਪਾਸੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਮਾਈਗ੍ਰੇਨ ਤੇਜ ਹੋਣ ‘ਤੇ ਬਿਨਾਂ ਦਵਾਈ ਦੇ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦ ਹੈ। ਰ ਕੁਝ ਘਰੇਲੂ ਤਰੀਕਾ ਕਰਕੇ ਮਾਈਗ੍ਰੇਨ ਦੇ ਦਰਦ ਦੀ ਤੀਬਰਤਾ ਅਤੇ ਵਾਰ-ਵਾਰ ਹੋਣ ਦੀ ਸ਼ਿਕਾਇਤ ਨੂੰ ਘੱਟ ਕੀਤਾ ਜਾ ਸਕਦ ਹੈ। ਆਓ ਜਾਣਦੇ ਹਾਂ ਮਾਈਗ੍ਰੇਨ ਦੇ ਕਾਰਨ ਕੀ ਹਨ ਅਤੇ ਕੀ ਹਨ ਮਾਈਗ੍ਰੇਨ ਲਈ ਘਰੇਲੂ ਤਰੀਕਾ।
ਮੇਦਾਂਤਾ ਹਸਪਤਾਲ ਦੇ ਡਾਕਟਰ ਯਸ਼ਪਾਲ ਸਿੰਘ ਬੁੰਦੇਲਾ ਨੇ ਆਪਣੇ ਬਲਾਗ ਵਿਚ ਦੱਸਿਆ ਕਿ ਮਾਈਗ੍ਰੇਨ ਦ ਸਭ ਤੋਂ ਚੰਗਾ ਇਲਾਜ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਸਮਝੋ ਕੇ ਮਾਈਗ੍ਰੇਨ ਕਿਹੜੀਆਂ ਚੀਜਾਂ ਨਾਲ ਟ੍ਰਿਗਰ ਕਰਦ ਹੈ। ਜਦੋਂ ਵੀ ਸਿਰ ਦਰਦ ਹੋਵੇ ਤਾਂ ਆਪਣੀ ਉਸ ਦਿਨ ਦੀ ਅਤੇ ਆਲੇ-ਦੁਆਲੇ ਦੇ ਦਿਨਾਂ ਦੀ ਲਾਈਫਸਟਾਈਲ ‘ਤੇ ਗੌਰ ਕਰੋ। ਲਗਾਤਾਰ ਕੁਝ ਵਾਰ ਹੋਣ ਵਾਲੇ ਦਰਦ ਤੇ ਉਸ ਦੌਰਾਨ ਦੀ ਲਾਈਫਸਟਾਈਲ ‘ਤੇ ਧਿਆਨ ਦਿਓਗੇ ਤਾਂ ਸਮਝ ਆ ਜਾਏਗਾ ਕਿ ਤੁਹਾਡੇ ਮਾਈਗ੍ਰੇਨ ਹੋਣ ਦਾ ਕੀ ਕਾਰਨ ਹੈ।
ਮਾਈਗ੍ਰੇਨ ਦੇ ਕਾਰਨ
- ਮੌਸਮ ਵਿੱਚ ਬਦਲਾਅ ਖਾਸ ਤੌਰ ‘ਤੇ ਬੈਰੋਮੈਟ੍ਰਿਕ ਦਬਾਅ ਅਤੇ ਹਿਊਮਿਡਿਟੀ
- ਸਰੀਰ ਵਿਚ ਪਾਣੀ ਦੀ ਕਮੀ ਅਤੇ ਡਿਹਾਈਡ੍ਰੇਸ਼ਨ
- ਖਾਣੇ ਦੀ ਚੀਜਾਂ ਜਿਵੇਂ ਪੁਰਾਣਾ ਪਨੀਰ, ਚਾਕਲੇਟ, ਪ੍ਰੋਸੈਸਡ ਮੀਟਅਤ ਆਰਟੀਫੀਅਲ ਸਵੀਟਨਰ ਨੀਂਦ ਡਿਸਟਰਬ ਹੋਣਾ।
- ਨੀਂਦ ਡਿਸਟਰਬ ਹੋਣਾ
- ਕੈਫੀਨ ਦਾ ਸੇਵਨ ਜਾਂ ਉਸ ਤੋਂ ਛੁਟਕਾਰਾ ਪਾਉਣਾ
- ਜ਼ਿਆਦਾ ਸ਼ਰਾਬ ਦਾ ਸੇਵਨ
- ਚਮਕਦਾਰ ਰੌਸ਼ਨੀਆਂ
- ਤੇਜ਼ ਗੰਧ ਜਿਵੇਂ ਕਿ ਪਰਫਿਊਮ
- ਗੈਸ ਅਤੇ ਐਸੀਡਿਟੀ

ਮਾਈਗ੍ਰੇਨ ਲਈ ਘਰੇਲੂ ਉਪਚਾਰ
ਕੋਲਡ ਪੈਕ ਲਗਾਓ – ਜੇ ਤੇਜ ਦਰਦ ਹੋ ਰਿਹਾ ਹੈ ਤਾਂ ਤੁਰੰਤ ਰਾਹਤ ਪਾਉਣ ਲਈ ਤੁਸੀਂ ਪੁੜਪੜੀ ਜਾਂ ਗਰਦਨ ‘ਤੇ ਠੰਢਾ ਪੈਕ ਲਗਾ ਸਕਦੇ ਹਨ। ਇਸ ਨਾਲ ਸੁੰਨਪਨ ਤੋਂ ਰਾਹਤ ਮਿਲਦੀ ਹੈ।
ਲਵੈਂਡਰ ਅਤੇ ਪੇਪਰਮਿੰਟ ਤੇਲ – ਜਦੋਂ ਮਾਈਗ੍ਰੇਨ ਦਾ ਦੌਰਾ ਪੈਂਦਾ ਹੈ, ਤਾਂ ਮਰੀਜ਼ ਨੂੰ ਲੈਵੈਂਡਰ ਤੇਲ ਸਾਹ ਲੈਣਾ ਚਾਹੀਦਾ ਹੈ। ਇਸ ਤੇਲ ਨੂੰ ਨੱਕ ਦੇ ਨੇੜੇ ਰੱਖੋ। ਇਸ ਤੋਂ ਇਲਾਵਾ ਗਰਦਨ ਦੇ ਪਿਛਲੇ ਹਿੱਸੇ ‘ਤੇ ਪੇਪਰਮਿੰਟ ਤੇਲ ਲਗਾਉਣ ਨਾਲ ਖੂਨ ਦੇ ਗੇੜ ਵਿੱਚ ਸੁਧਾਰ ਹੁੰਦਾ ਹੈ।
ਅਦਰਕ ਦਾ ਪਾਊਡਰ – ਅਦਰਕ ਪਾਊਡਰ ਮਾਈਗ੍ਰੇਨ ਲਈ ਇੱਕ ਜੜ੍ਹੀ-ਬੂਟੀਆਂ ਅਤੇ ਕੁਦਰਤੀ ਉਪਚਾਰ ਹੈ। ਇਹ ਸਿਰ ਦਰਦ ਦੀ ਤੀਬਰਤਾ ਅਤੇ ਮਿਆਦ ਨੂੰ ਕਾਫ਼ੀ ਘਟਾਉਂਦਾ ਹੈ।
ਪਾਣੀ ਪੀਓ – ਮਾਈਗ੍ਰੇਨ ਦੇ ਇੱਕ ਤਿਹਾਈ ਮਰੀਜ਼ਾਂ ਨੂੰ ਡੀਹਾਈਡਰੇਸ਼ਨ ਕਾਰਨ ਅਟੈਕ ਹੁੰਦੇ ਹਨ। ਇਸ ਲਈ ਦਰਦ ਤੋਂ ਬਚਣ ਲਈ, ਦਿਨ ਭਰ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ। ਤੁਹਾਨੂੰ ਰੋਜ਼ਾਨਾ ਘੱਟੋ-ਘੱਟ 2 ਲੀਟਰ ਪਾਣੀ ਪੀਣਾ ਚਾਹੀਦਾ ਹੈ।
ਨੀਂਦ – ਜੇ ਸਿਰ ਦਰਦ ਹੋਣ ਵਾਲਾ ਹੈ ਜਾਂ ਵਿਗੜ ਰਿਹਾ ਹੈ, ਤਾਂ ਸੌਣ ਦੀ ਕੋਸ਼ਿਸ਼ ਕਰੋ। ਇਹ ਮਨ ਨੂੰ ਸ਼ਾਂਤ ਕਰਦਾ ਹੈ। 7-8 ਘੰਟੇ ਦੀ ਚੰਗੀ ਨੀਂਦ ਨਾਲ ਮਾਈਗ੍ਰੇਨ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:











