ਪੰਜਾਬ ਦੇ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਬਦਮਾਸ਼ ਨੂੰ ਹਥਿਆਰ ਦੀ ਰਿਕਵਰੀ ਲਈ ਇਕ ਪੁਰਾਣੇ ਕੋਠੇ ‘ਚ ਲੈਕੇ ਗਈ ਤਾਂ ਉਕਤ ਬਦਮਾਸ਼ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ ਸਿੱਟੇ ਵੱਜੋਂ ਖਮਾਣੋਂ ਦੇ ਐਸ.ਐਚ.ਓ ਨੇ ਆਪਣੇ ਬਚਾਅ ਲਈ ਜਵਾਬੀ ਗੋਲੀਆਂ ਚਲਾਈਆਂ। ਫਾਇਰਿੰਗ ਦੌਰਾਨ ਬਦਮਾਸ਼ ਦੇ ਲੱਤ ਚ ਗੋਲੀਆਂ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਬਦਮਾਸ਼ ਨੂੰ ਸਿਵਲ ਹਸਪਤਾਲ ਖਮਾਣੋਂ ਵਿਖੇ ਭਰਤੀ ਕਰਵਾਇਆ ਗਿਆ।

ਮੌਕੇ ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਜਨਵਰੀ ਖਮਾਣੋਂ ਵਿਖੇ ਸ਼ਰਮਾਂ ਵਪਾਰੀ ਦੇ ਘਰ ਵਾਰਦਾਤ ਹੋਈ ਸੀ ਜਿਸ ਵਿੱਚ ਵਪਾਰੀ ਦੇ ਘਰ ਦੇ ਬਾਹਰ ਉਕਤ ਬਦਮਾਸ਼ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਸੀ ਪਰੰਤੂ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦਿਨ ਤੋਂ ਲਗਾਤਾਰ ਐਸ.ਪੀ ਜਸਕੀਰਤ ਸਿੰਘ, ਡੀ.ਐਸ.ਪੀ ਖਮਾਣੋਂ ਗੁਰਮੀਤ ਸਿੰਘ ਤੇ ਐਸ.ਐਚ.ਓ ਖਮਾਣੋਂ ਸੀ.ਆਈ.ਸਟਾਫ ਦੇ ਸਹਿਯੋਗ ਨਾਲ ਟੀਮ ਲਗਾਤਾਰ ਕੰਮ ਕਰ ਰਹੀ ਸੀ। ਜਿਸ ਦੇ ਚਲਦਿਆਂ ਦੋ ਤਿੰਨ ਦਿਨ ਪਹਿਲਾਂ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਿਹਤਮੰਦ ਡਾਇਟ ਦੇ ਬਾਵਜੂਦ ਸਰੀਰ ‘ਚ ਹੋ ਰਹੀ ਹੈ ਖੂਨ ਦੀ ਕਮੀ ਤਾਂ ਅਪਣਾਓ ਇਹ Food Combination
ਪੁਲਿਸ ਨੇ ਮੁਕਦਮਾ ਦਰਜ ਕਰਕੇ ਉਕਤ ਵਿਅਕਤੀ ਕੋਲੋਂ ਰਿਮਾਂਡ ਦੌਰਾਨ ਰਿਕਵਰੀ ਕਰਨੀ ਸੀ। ਜਿਸ ਨੂੰ ਰਿਕਵਰੀ ਲਈ ਜਿਵੇਂ ਹੀ ਰਣਵਾਂ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਖੇਤਾਂ ਚ ਬਣੇ ਕੋਠੇ ਵਿੱਚ ਲਿਜਾਇਆ ਗਿਆ ਤਾਂ ਉਕਤ ਨੌਜਵਾਨ ਨੇ ਉਸ ਜਗ੍ਹਾ ਤੋਂ 32 ਬੋਰ ਦਾ ਪਿਸਟਲ ਕੱਢ ਕੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਉਪਰੰਤ ਐਸਐਚ ਓ ਸੁਰੇਸ਼ ਕੁਮਾਰ ਤੇ ਪੁਲਿਸ ਪਾਰਟੀ ਨੇ ਆਪਣੇ ਬਚਾਅ ਲਈ ਉਕਤ ਨੌਜਵਾਨ ‘ਤੇ ਗੋਲੀਆਂ ਚਲਾਈਆਂ। ਜਿਸ ਦੌਰਾਨ ਉਕਤ ਨੌਜਵਾਨ ਦੇ ਲੱਤ ਵਿੱਚ ਗੋਲੀਆਂ ਲੱਗੀਆਂ ਤੇ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਖਮਾਣੋਂ ਭਰਤੀ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:











