ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ 92.6 ਅਰਬ ਡਾਲਰ ਬਿਲੀਅਨ ਜਾਂ ਲਗਭਗ 8.59 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਅਜੇ ਤੱਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਹਿਲਾਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ, ਜਿਨ੍ਹਾਂ ਦੀ ਕੁੱਲ ਜਾਇਦਾਦ 90.8 ਅਰਬ ਡਾਲਰ ਯਾਨੀ ਲਗਭਗ 8.42 ਲੱਖ ਕਰੋੜ ਰੁਪਏ ਸੀ।
ਗੌਤਮ ਅਡਾਣੀ ਦੀ ਇਸ ਸਾਲ ਜਾਇਦਾਦ 8.1 ਅਰਬ ਡਾਲਰ ਯਾਨੀ 75.11 ਹਜ਼ਾਰ ਕਰੋੜ ਰੁਪਏ ਵਧੀ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਵਾਧੇ ਨੇ ਉਨ੍ਹਾਂ ਦੀ ਕੁੱਲ ਜਾਇਦਾਦ ਨੂੰ ਵਧਾਇਆ ਹੈ। ਉਥੇ ਹੀ ਮੁਕੇਸ਼ ਅੰਬਾਨੀ ਦੀ ਇਸ ਸਾਲ ਉਨ੍ਹਾਂ ਜਾਇਦਾਦ 16.9 ਅਰਬ ਡਾਲਰ ਜਾਂ 1.57 ਲੱਖ ਕਰੋੜ ਰੁਪਏ ਘਟੀ ਹੈ। ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਗਿਰਾਵਟ ਇਸ ਦਾ ਮੁੱਖ ਕਾਰਨ ਸੀ।

ਗੌਤਮ ਅਡਾਨੀ ਦੀ ਕੁੱਲ ਜਾਇਦਾਦ ਇੱਕ ਦਿਨ ਵਿੱਚ 3.56 ਬਿਲੀਅਨ ਡਾਲਰ ਯਾਨੀ 33.01 ਹਜ਼ਾਰ ਕਰੋੜ ਰੁਪਏ ਵਧੀ ਹੈ, ਇਸੇ ਉਛਾਲ ਨੇ ਉਨ੍ਹਾਂ ਨੂੰ ਮੁਕੇਸ਼ ਅੰਬਾਨੀ ਤੋਂ ਅੱਗੇ ਵਧਾ ਦਿੱਤਾ। ਭਾਵੇਂ ਅੰਬਾਨੀ ਦੀ ਕੁੱਲ ਜਾਇਦਾਦ ਵਿੱਚ ਵੀ 76.7 ਕਰੋੜ ਡਾਲਰ ਯਾਨੀ 712 ਕਰੋੜ ਰੁਪਏ ਦਾ ਵਾਧਾ ਹੋਇਆ, ਪਰ ਇਹ ਅਡਾਣੀ ਦੀ ਰਫਤਾਰ ਦੇ ਸਾਹਮਣੇ ਘੱਟ ਰਹੀ।
ਇਹ ਵੀ ਪੜ੍ਹੋ : 33% ਮਹਿਲਾ ਰਾਖਵਾਂਕਰਨ ਕਾਨੂੰਨ ਦੇਸ਼ ਭਰ ‘ਚ ਹੋਇਆ ਲਾਗੂ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਦੱਸ ਦੇਈਏ ਕਿ ਐਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 656 ਅਰਬ ਡਾਲਰ ਯਾਨੀ ਲਗਭਗ 60 ਲੱਖ ਕਰੋੜ ਦੀ ਕੁੱਲ ਨੈਟਵਰਥ ਦੇ ਨਾਲ ਟੌਪ ‘ਤੇ ਬਣੇ ਹੋਏ ਹਨ। ਉਨ੍ਹਾਂ ਤੋਂ ਬਾਅਦ ਲੈਰੀ ਪੇਜ ਦੂਜੇ ਅਤੇ ਜੈਫ ਬੇਜੋਸ ਤੀਜੇ ਸਥਾਨ ‘ਤੇ ਹਨ। ਹਾਲਾਂਕਿ, ਕੋਈ ਵੀ ਭਾਰਤੀ ਟੌਪ ਟੈਨ ਵਿਚ ਸ਼ਾਮਲ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:












