ਸਾਬਕਾ ਡਿਪਟੀ CM ਦੁਸ਼ਯੰਤ ਚੌਟਾਲਾ ਦੇ ਕਾਫ਼ਲੇ ਨੂੰ ਰੋਕਣ ਦੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਹਿਸਾਰ ਪੁਲਿਸ ਵੱਲੋਂ ਨਵੀਂ CCTV ਵੀਡੀਓ ਜਾਰੀ ਕੀਤੀ ਗਈ ਹੈ ਤੇ ਪੁਲਿਸ ਦਾ ਇਲਜਾਮ ਹੈ ਕਿ ਦੁਸ਼ਯੰਤ ਚੌਟਾਲਾ ਦੇ ਕਾਫਲੇ ਦੀ ਗੱਡੀ ਵੱਲੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਾਰੀ ਵੀਡੀਓ ਵਿਚ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਇਕ ਪਾਸੇ ਦੁਸ਼ਯੰਤ ਚੌਟਾਲਾ ਦੀ ਗੱਡੀ ਹੈ ਤੇ ਦੂਜੇ ਪਾਸੇ ਹਿਸਾਰ ਪੁਲਿਸ ਦੀ ਗੱਡੀ ਹੈ। ਵੀਡੀਓ ਵਿਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਦਸ਼ਯੰਤ ਚੌਟਾਲਾ ਦੀ ਗੱਡੀ ਕਿਸ ਤਰ੍ਹਾਂ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਇੰਨਾ ਹੀ ਨਹੀਂ ਬੀਤੇ ਦਿਨੀਂ ਵੀ ਇਕ ਵੀਡੀਓ ਵਿਚ ਦੁਸ਼ਯੰਤ ਤੇ ਦਿਗਵਿਜੇ ਚੌਟਾਲਾ ਪੁਲਿਸ ਨਾਲ ਬਹਿਸ ਕਰਦੇ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ : 3 ਸਾਲਾ ਮਾਸੂਮ ਸਣੇ ਮਾਪਿਆਂ ਨੇ ਆਪਣੀ ਜੀ/ਵਨ ਲੀ/ਲਾ ਕੀਤੀ ਸਮਾ/ਪਤ, ਧੀ ਦੀ ਬੀਮਾਰੀ ਤੋਂ ਪ੍ਰੇਸ਼ਾਨ ਸੀ ਪਰਿਵਾਰ
ਦੱਸ ਦੇਈਏ ਕਿ ਸਾਬਕਾ ਡਿਪਟੀ CM ਦੁਸ਼ਯੰਤ ਚੌਟਾਲਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ ਜਿਸ ‘ਤੇ ਹੁਣ ਪੁਲਿਸ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕਿਸ ਤਰ੍ਹਾਂ ਸਾਬਕਾ ਡਿਪਟੀ CM ਵੱਲੋਂ ਪ੍ਰਾਈਵੇਟ ਗੱਡੀ ਨੂੰ ਪਾਇਲਟ ਗੱਡੀ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਪਾਇਲਟ ਗੱਡੀ ਰੱਖਣ ਦੀ ਇਜਾਜ਼ਤ ਨਹੀਂ ਹੈ ।
ਵੀਡੀਓ ਲਈ ਕਲਿੱਕ ਕਰੋ -:











