ਆਮ ਆਦਮੀ ਪਾਰਟੀ (ਆਪ) ਦੇ ਸੱਤ ਰਾਜ ਸਭਾ ਸੰਸਦ ਮੈਂਬਰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਵਿਦੇਸ਼ੀ ਦੌਰੇ ਤੋਂ ਵਾਪਸ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਬੀਜੇਪੀ ਵਿਚ ਗਏ ਸਾਂਸਦਾਂ ਨੇ ਪੰਜਾਬੀਆਂ ਨਾਲ ਗੱਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ , “ਮੈਂ ਹਮੇਸ਼ਾ ਕਿਹਾ ਹੈ ਕਿ ਭਾਜਪਾ ਦੀ ਪੰਜਾਬੀਆਂ ਨਾਲ ਨਹੀਂ ਬਣਦੀ। ਜਿਸ ਨਾਲ ਪੰਜਾਬੀ ਖੁਸ਼ ਹੁੰਦੇ ਨੇ, ਉਸ ਨੂੰ ਇਹ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਸਾਡੀ ਸਰਕਾਰ ਬਣੀ ਤਾਂ ਸਾਡਾ RDF ਦਾ ਪੈਸਾ ਰੋਕਿਆ ਗਿਆ।
ਉਨ੍ਹਾਂ ਕਿਹਾ ਕਿ “ਪਾਰਟੀ ਵੱਡੀ ਹੁੰਦੀ ਹੈ, ਸੰਗਠਨ ਵੱਡਾ ਹੁੰਦਾ ਹੈ, ਬੰਦਾ ਨਹੀਂ। ਇਹ ਛੇ-ਸੱਤ ਲੋਕ ਜੋ ਚਲੇ ਗਏ ਹਨ, ਉਨ੍ਹਾਂ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੂੰ ਇੱਥੇ ਬੈਠ ਕੇ ਅਹੁਦੇ ਮਿਲੇ, ਉਨ੍ਹਾਂ ਨੂੰ ਕਿਸੇ ਤੋਂ ਵੋਟਾਂ ਮੰਗਣ ਦੀ ਲੋੜ ਨਹੀਂ ਪਈ। ਹੁਣ ਉਹ ਆਪਣੀ ਸਿਆਸਤ ਨਹੀਂ ਜਾਨ ਬਚਾਉਣ ਲਈ ਗਏ ਹਨ, ਪਰ ਉਥੇ ਵੀ ਇਨ੍ਹਾਂ ਦਾ ਕੁਝ ਨਹੀਂ ਹੋਣਾ। ਉਥੇ ਵੀ ਇਨ੍ਹਾਂ ਨੂੰ ਇਸਤੇਮਾਲ ਕਰਕੇ ਛੱਡ ਦਿੱਤਾ ਜਾਵੇਗਾ। ਪਹਿਲਾਂ ਦੇਖ ਲਓ ਕੈਪਟਨ ਸਾਹਿਬ ਦੀ ਗੱਲ ਕੋਈ ਨਹੀਂ ਸੁਣਦਾ। ਸਿੰਧੀਆ ਦਾ ਹਾਲ ਵੀ ਸਾਰਿਆਂ ਦੇ ਸਾਹਮਣੇ ਹੈ।”

ਮੁੱਖ ਮੰਤਰੀ ਨੇ ਕਿਹਾ, “ਮੈਂ ਈਡੀ ਨੂੰ ਕਹਿੰਦਾ ਹਾਂ ਭਗਵੰਤ ਮਾਨ ਦੇ ਘਰ ਛਾਪਾ ਮਾਰੋ। ਉਨ੍ਹਾਂ ਨੇ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ। ਤੁਹਾਨੂੰ ਕੀ ਮਿਲਿਆ ਹੈ? ਆਓ, ਜੇ ਤੁਹਾਡੇ ਵਿੱਚ ਹਿੰਮਤ ਹੈ, ਤਾਂ ਭਗਵੰਤ ਮਾਨ ਨੂੰ ਖਰੀਦ ਕੇ ਵਿਖਾਓ। ਉਹ ਕਰੰਸੀ ਅਜੇ ਬਣੀ ਨਹੀਂ, ਜਿਸ ਨਾਲ ਮਾਨ ਨੂੰ ਖਰੀਦਿਆ ਜਾ ਸਕੇ। ਥੋੜ੍ਹਾ ਦੁਖ ਜਰੂਰ ਹੋਇਆ ਹੈ। ਜਦੋਂ ਪਾਰਟੀ ਬਣਾਈ ਸੀ ਉਦੋਂ ਇਹ ਲੋਕ ਆਪਣੇ ਕੰਮਾਂ ਵਿਚ ਲੱਗੇ ਸਨ। ਰਾਘਵ ਚੱਢਾ ਨੂੰ ਜਲ ਬੋਰਡ ਦ ਚੇਅਰਮੈਨ ਬਣਾਇਆ ਸੀ। ਬਿਨਾਂ ਵੋਟ ਮੰਗੇ ਰਾਜ ਸਭਾ ਦਾ ਮੈਂਬਰ ਬਣਾਇਆ। ਸਾਡਾ ਸੰਗਠਨ ਇਕਜੁੱਟ ਹੈ। ਇੱਕ ਜਾਂ ਦੋ ਲੋਕਾਂ ਦੇ ਜਾਣ ਨਾਲ ਪਾਰਟੀ ‘ਤੇ ਕੋਈ ਅਸਰ ਨਹੀਂ ਪੈਂਦਾ।
ਉਨ੍ਹਾਂ ਕਿਹਾ ਕਿ ਸਾਡੇ ਐਮਐਮਐਸ (ਜਾਂ ਸੰਬੰਧਿਤ) ਗਰੁੱਪ ਬਣਾ ਕੇ ਉਨ੍ਹਾਂ ਨੂੰ ਮਾਣਤਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਕਿਸਾਨ ਅੰਦੋਲਨ ਵੇਲੇ ਵੀ ਬੀਜੇਪੀ ਨੇ ਗੱਦਾਰੀ ਕੀਤੀ।” ਹੁਣ ਸਾਡੇ ਸਾਂਸਦਾਂ ਨੂੰ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ, ਕਿਉਂਕਿ ਪੰਜਾਬ ਵਿਚ ਉਨ੍ਹਾਂ ਦਾ ਕੋਈ ਆਪਣਾ ਮਜਬੂਤ ਆਧਾਰ ਨਹੀਂ ਹੈ। ਪਰ ਉਹ ਪੁੱਛਦੇ ਹਨ ਕਿ ਭਗਵੰਤ ਮਾਨ ਸਰਕਾਰ ਦਾ ਬਦਲ ਕੀ ਹੈ।”
CM ਮਾਨ ਨੇ ਕਿਹਾ ਕਿ “ਮੈਂ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਅਮਿਤ ਸ਼ਾਹ ਨੂੰ ਇਹ ਗੱਲ ਜ਼ਰੂਰ ਪਸੰਦ ਨਹੀਂ ਆਈ ਹੋਵੇਗੀ ਕਿ ਭਗਵੰਤ ਮਾਨ ਦਾ ਕੋਈ ਬਦਲ ਨਹੀਂ ਹੈ। ਰਵਨੀਤ ਬਿੱਟੂ ਤਿੰਨ-ਚਾਰ ਦਿਨ ਪਹਿਲਾਂ ਰਾਘਵ ਚੱਢਾ ਨੂੰ ਗਾਲ੍ਹਾਂ ਕੱਢ ਰਿਹਾ ਸੀ। ਹੁਣ ਕਿਵੇਂ ਮਿਲਣਗੇ?”
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ‘ਚ ਵੱਡਾ ਭੂਚਾਲ! ਰਾਘਵ ਚੱਢਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਨੇ ਛੱਡੀ AAP
ਉਨ੍ਹਾਂ ਕਿਹਾ ਕਿ ਰਾਘਵ ਚੱਢਾ ਦਾ ਇੱਥੇ ਦਮ ਘੁੱਟਣ ਲਗ ਗਿਆ। ਜਦੋਂ ਉਹ 50 ਨੰਬਰ ਕੋਠੀ ਵਿਚ ਸੀ ਤਾਂ ਉਥੇ ਬਰੀ ਖੁੱਲ੍ਹੀ ਹਵਾ ਆਉਂਦੀਸੀ। ਸਾਈਕਲ ਦਾ ਵੀ ਸਟੈਂਡ ਹੁੰਦਾ ਹੈ। ਕਿਤੇ ਵੀ ਖੜ੍ਹੇ ਹੋ ਜਾਏ। ਉਂਝ ਤਾਂ ਇਹ ਸਰਪੰਚ ਬਣਨ ਲਾਇਕ ਨਹੀਂ ਸੀ। ਅਸ਼ੋਕ ਮਿੱਤਲ ਦੇ ਇੱਥੇ ਈਡੀ ਦਾ ਇੱਕ ਛਾਪਾ ਸੀ। ਇਨ੍ਹਾਂ ਦ ਪਾਰਟੀ ਈਡੀ ਤੇ ਸੀਬੀਆਈ ਦੇ ਸਿਰ ‘ਤੇ ਚੱਲਦੀ ਹੈ। ਇਹ ਡੈਮੋਕ੍ਰੇਟਿਕ ਪਾਰਟੀ ਨਹੀਂ ਹੈ। ਆਮ ਆਦਮੀ ਪਾਰਟੀ ਦੇ ਨਾਲ ਲੋਕ ਖੜ੍ਹੇ ਹਨ। BJP ਕੱਢੇ, ਵੱਢੇ ਤੇ ਛੱਡੇ ਲੀਡਰਾਂ ਦੀ ਪਾਰਟੀ ਏ। BJP ਨੇ ਪੰਜਾਬੀਆਂ ਨਾਲ ਗੱਦਾਰੀ ਕੀਤੀ ਏ, BJP ਜਿੱਤ ਨਹੀਂ ਸਕਦੀ, ਤਿਕੜਮ ਬਾਜ਼ੀ ਕਰਦੀ ਹੈ।
ਮੁੱਖ ਮੰਤਰੀ ਨੇ ਕਿਹਾ, “ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਾਂ। ਸੱਤ ਲੋਕ ਇੱਕ ਪਾਰਟੀ ਨਹੀਂ ਸਨ। ਕਈ ਵਾਰ ਲੋਕਾਂ ਨੂੰ ਗਲਤੀ ਹੋ ਜਾਂਦੀ ਹੈ ਕਿ ਸਾਨੂੰ ਸਲੂਟ ਮਾਰੇ ਜਾਂਦੇ ਹਨ, ਪਰ ਪਰਦੇ ਪਿੱਛੇ ਕੋਈ ਹੋਰ ਹੁੰਦਾ ਹੈ।” ਪੰਜਾਬ ਦੇ ਲੋਕ ਇਹਨਾਂ ਗੱਦਾਰਾਂ ਨੂੰ ਕਦੇ ਮਾਫ ਨਹੀਂ ਕਰਨਗੇ। ਇਹ ਮੇਲੇ ਵਾਲੇ ਅਮਰੂਦ ਬਣ ਕੇ ਰਹਿ ਗਏ ਹਨ, ਇਨ੍ਹਾਂ ਨੂੰ ਕੌਣ ਪੁੱਛੇਗਾ। ਪੰਜਾਬ ਦੇ ਲੋਕ ਆਪ ਨਾਲ ਖੜ੍ਹੇ ਨੇ, ਆਮ ਆਦਮੀ ਪਾਰਟੀ ਚੱਟਾਨ ਦ ਤਰ੍ਹਾਂ ਹੈ, ਪੰਜਾਬ ਦੇ ਲੋਕ ਇਨ੍ਹਾਂ ਗੱਦਾਰਾਂ ਨੂੰ ਸਬਕ ਜਰੂਰ ਸਿਖਾਉਣਗੇ।
ਵੀਡੀਓ ਲਈ ਕਲਿੱਕ ਕਰੋ -:











