ਪੰਜ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 2026 ਦੇ ਐਗਜ਼ਿਟ ਪੋਲ ਜਾਰੀ ਹੋ ਗਏ ਹਨ ਜਿਨ੍ਹਾਂ ਵਿਚ ਪੱਛਮੀ ਬੰਗਾਲ ਦੇ ਨਤੀਜੇ ਸਭ ਤੋਂ ਹੈਰਾਨ ਕਰਨ ਵਾਲੇ ਹਨ ਬੰਗਾਲ ਦੇ 5 ਐਗਜ਼ਿਟ ਪੋਲਸ ਵਿਚ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਪਿੱਛੇ ਛੱਡਦੀ ਨਜ਼ਰ ਆ ਰਹੀ ਹੈ। ਸਿਰਫ ਇਕ ਪੋਲ ਵਿਚ TMC ਨੂੰ ਬੜ੍ਹਤ ਦਿਖਾਈ ਗਈ ਹੈ।
ਮੈਟ੍ਰਿਜ ਦੇ ਐਗਜ਼ਿਟ ਪੋਲ ਵਿਚ TMC ਨੂੰ 125 ਤੋਂ 140 ਤੇ ਭਾਜਪਾ ਨੂੰ 146 ਤੋਂ 161 ਸੀਟਾਂ ਮਿਲਣ ਦਾ ਅਨੁਮਾਨ ਹੈ। ਚਾਣਕਯ ਸਟ੍ਰੈਟਜੀ ਨੇ TMC ਨੂੰ 130 ਤੋਂ 140 ਤੇ ਭਾਜਪਾ ਨੂੰ 150 ਤੋਂ 160 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਹੈ। ਪੀਪਸ ਪਲਸ ਨੇ TMC ਨੂੰ 177 ਤੋਂ 187 ਤੇ ਭਾਜਪਾ ਨੂੰ 95 ਤੋਂ 100 ਸੀਟਾਂ ਮਿਲਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : 5 ਮਈ ਨੂੰ ਰਾਸ਼ਟਰਪਤੀ ਮੁਰਮੂ ਨੂੰ ਮਿਲਣਗੇ CM ਮਾਨ, ‘ਆਪ’ ਦੇ ਬਾਗੀ ਸਾਂਸਦਾਂ ਦੇ ਮੁੱਦੇ ‘ਤੇ ਕਰਨਗੇ ਚਰਚਾ
ਇਸੇ ਤਰ੍ਹਾਂ ਪ੍ਰਜਾ ਪੋਲ ਨੇ TMC ਨੂੰ 85 ਤੋਂ 100 ਤੇ ਭਾਜਪਾ ਨੂੰ 178 ਤੋਂ 200 ਸੀਟਾਂ ਮਿਲਣ ਦਾ ਅਨੁਮਾਨ ਪ੍ਰਗਟਾਇਆ ਹੈ। ਪੀ-ਪਾਰਕ ਦੇ ਐਗਜ਼ਿਟ ਪੋਲ ਵਿਚ TMC ਨੂੰ 118 ਤੋਂ 138 ਤੇ ਭਾਜਪਾ ਨੂੰ 150 ਤੋਂ 175 ਸੀਟਾਂ ਦਿੱਤੀਆਂ ਗਈਆਂ ਹਨ ਤੇ ਪੋਲ ਡਾਇਰੀ ਨੇ TMC ਨੂੰ 99 ਤੋਂ 127 ਤੇ ਭਾਜਪਾ ਨੂੰ 142 ਤੋਂ 171 ਸੀਟਾਂ ਮਿਲਣ ਦੀ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -:











