ਪੰਜਾਬ ਵਿਚ ਜਨਗਣਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਇਸ ਪੜਾਅ ਵਿਚ 14 ਮਈ ਤੱਕ ਸਵੈ-ਗਣਨਾ ਦੀ ਪ੍ਰਕਿਰਿਆ ਚੱਲੇਗੀ ਜਿਸ ਵਿਚ ਲੋਕ ਮੋਬਾਈਲ ਐਪ ਜਾਂ ਵੈੱਬ ਪੋਰਟਲ ਜ਼ਰੀਏ ਆਪਣੀ ਜਾਣਕਾਰੀ ਖੁਦ ਦਰਜ ਕਰ ਸਕਣਗੇ। ਜਿਹੜੇ ਲੋਕਾਂ ਕੋਲ ਮੋਬਾਈਲ ਜਾਂ ਇੰਟਰਨੈੱਟ ਦੀ ਸਹੂਲਤ ਨਹੀਂ ਹੈ ਉਨ੍ਹਾਂ ਦੀ ਮਦਦ ਲਈ ਫੀਲਡ ਕਰਮਚਾਰੀ ਉਪਲਬਧ ਰਹਿਣਗੇ। ਇਸ ਦੌਰਾਨ ਘਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਜਦੋਂ ਕਿ 15 ਮਈ ਤੋਂ 30 ਜੂਨ ਤੱਕ ਗਣਨਾ ਮੁਲਾਜ਼ਮ ਘਰ-ਘਰ ਜਾ ਕੇ ਜਾਣਕਾਰੀ ਇਕੱਠਾ ਕਰਨਗੇ।
ਇਸ ਪ੍ਰਕਿਰਿਆ ਵਿਚ ਲੋਕਾਂ ਤੋਂ ਕੁੱਲ 33 ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿਚ ਘਰ ਵਿਚ ਗੱਡੀਆਂ ਦੀ ਗਿਣਤੀ, ਲੈਪਟਾਪ ਜਾਂ ਕੰਪਿਊਟਰ ਦੀ ਉਪਲਬਧਤਾ, ਇੰਟਰਨੈੱਟ ਸਹੂਲਤ ਤੇ ਪੀਣ ਦੇ ਪਾਣੀ ਦਾ ਮੁੱਖ ਸਰੋਤ ਵਰਗੀਆਂ ਜਾਣਕਾਰੀਆਂ ਸ਼ਾਮਲ ਹਨ। ਪੰਜਾਬ ਦੇ ਲੋਕਲ ਬਾਡੀਜ਼ ਵਿਭਾਗ ਪਹਿਲਾਂ ਹੀ ਨਗਰਪਾਲਿਕਾ ਤੇ ਵਾਰਡ ਸੀਮਾਵਾਂ ਦਾ ਰਿਕਾਰਡ ਤਿਆਰ ਕਰ ਚੁੱਕਾ ਹੈ। ਅੰਮ੍ਰਿਤਸਰ, ਜਲੰਧਰ ਤੇ ਮਾਲੇਰਕੋਟਲਾ ਵਿਚ ਪ੍ਰੀ-ਟੈਸਟ ਵੀ ਕੀਤਾ ਗਿਆ ਸੀ ਜਿਸ ਨਾਲ ਪ੍ਰਕਿਰਿਆ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਪਹਿਲਾਂ ਹੀ ਸਮਝ ਲਿਆ ਗਿਆ।
ਇਹ ਵੀ ਪੜ੍ਹੋ : ਆਸਟ੍ਰੇਲੀਆ ਤੋਂ ਡਿਪੋਰਟ ਹੋਏ 15 ਭਾਰਤੀ ਪਹੁੰਚੇ ਦਿੱਲੀ ਏਅਰਪੋਰਟ, ਰਿਸੀਵ ਕਰਨ ਪਹੁੰਚਿਆ ਪੰਜਾਬ ਸਰਕਾਰ ਦਾ ਵਫਦ
ਘਰਾਂ ਦੀ ਸੂਚੀ ਤਿਆਰ ਕਰਦੇ ਸਮੇਂ ਗਣਨਾ ਮੁਲਾਜ਼ਮ ਭਵਨ ਗਿਣਤੀ, ਫਰਸ਼ ਦੀਵਾਰ, ਛੱਤ ਦੀ ਸਮੱਗਰੀ, ਘਰ ਦੇ ਇਸਤੇਮਾਲ ਤੇ ਉਸ ਦੀ ਸਥਿਤੀ ਨਾਲ ਜੁੜੀ ਜਾਣਕਾਰੀ ਦਰਜ ਕਰਨਗੇ। ਇਸ ਦੇ ਨਾਲ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਮੁਖੀਆ ਦਾ ਨਾਂ, ਵਿਆਹੁਤਾ ਜੋੜਿਆਂ ਦੀ ਗਿਣਤੀ ਵੀ ਪੁੱਛੀ ਜਾਵੇਗੀ। ਇਸਨਾਨ ਸਹੂਲਤ, ਰਸੋਈ ਘਰ ਤੇ LPG ਤੇ ਪੀਐੱਨਜੀ ਕਨੈਕਸ਼ਨ ਵਰਗੀਆਂ ਸਹੂਲਤਾਂ ਦਾ ਵੇਰਵਾ ਵੀ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:











