ਅੱਜਕਲ੍ਹ ਦੇਸ਼ ਦੇ ਵਧੇਰੇ ਸੂਬਿਆਂ ਦ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਜਾ ਰਿਹਾ ਹੈ। ਵਧਦੀ ਗਰਮੀ ਕਾਰਨ ਸਰੀਰ ਵਿੱਚ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਥਕਾਵਟ, ਪੇਟ ਵਿੱਚ ਜਲਨ, ਕਮਜ਼ੋਰੀ, ਸਿਰ ਦਰਦ, ਚੱਕਰ ਆਉਣਾ ਅਤੇ ਗੂੜ੍ਹਾ ਪੀਲਾ ਪਿਸ਼ਾਬ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਬਚਣ ਲਈ ਸਾਰਾ ਪਾਣੀ ਪੀਓ। ਪਾਣੀ ਤੋਂ ਇਲਾਵਾ ਆਪਣੀ ਖੁਰਾਕ ਵਿੱਚ ਠੰਢੀ ਤਾਸੀਰ ਵਾਲੇ ਮਸਾਲੇ ਵਦੀ ਸ਼ਾਮਲ ਕਰੋ। ਇਨ੍ਹਾਂ ਮਸਾਲਿਆਂ ਦੇ ਪਾਣੀ ਦਾ ਇਸਤੇਮਾਲ ਕਰੋ, ਇਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿਹੜੇ ਹਨ ਇਹ ਮਸਾਲੇ।
ਸੌਂਫ : ਸੌਂਫ ਦੀ ਤਾਸੀਰ ਠੰਢੀ ਹੁੰਦੀ ਹੈ। ਇਹ ਸਰੀਰ ਵਿਚ ਪਿਤ ਤੇ ਗਰਮੀ ਨੂੰ ਸ਼ਾਂਤ ਕਰਨ ਲਈ ਇੱਕ ਆਯੁਰਵੈਦਿਕ ਤਰੀਕਾ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਦੀ ਜਲਨ ਘੱਟ ਹੁੰਦੀ ਹੈ, ਪਾਚਨ ਵਿਚ ਸੁਧਾਰ ਹੁੰਦਾ ਹੈ ਤੇ ਬਲੱਡ ਸ਼ੂਗਰ ਵੀ ਕੰਟਰੋਲ ਵਿਚ ਰਹਿੰਦੀ ਹੈ।

ਧਨੀਏ ਦੇ ਬੀਜ : ਧਨੀਏ ਦੇ ਬੀਜਾਂ ਦੀ ਤਾਸੀਰ ਵੀ ਠੰਢੀ ਹੁੰਦੀ ਹੈ। ਇਹ ਸਰੀਰ ਵਿੱਚ ਪਿੱਤ ਅਤੇ ਗਰਮੀ ਨੂੰ ਸ਼ਾਂਤ ਕਰਨ ਲਈ ਇੱਕ ਆਯੁਰਵੈਦਿਕ ਉਪਾਅ ਹਨ। ਇਸ ਦਾ ਸੇਵਨ ਪੇਟ ਦੀ ਜਲਨ ਨੂੰ ਘਟਾਉਂਦਾ ਹੈ, ਪਾਚਨ ਕਿਰਿਆ ਵਿਚ ਸੁਧਾਰ ਹੁੰਦਾ ਹੈ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਹਰੀ ਇਲਾਇਚੀ: ਹਰੀ ਇਲਾਇਚੀ ਗਰਮੀਆਂ ਵਿੱਚ ਸਰੀਰ ਨੂੰ ਠੰਢਾ ਕਰਦੀ ਹੈ। ਇਹ ਐਸੀਡਿਟੀ, ਬਲੋਟਿੰਗ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਹਰ ਮੌਸਮ ਵਿੱਚ ਖਾਧਾ ਜਾ ਸਕਦਾ ਹੈ।
ਪੁਦੀਨਾ : ਪੁਦੀਨੇ ਦੀ ਤਾਸੀਰ ਵੀ ਠੰਢੀ ਹੁੰਦੀ ਹੈ, ਜੋ ਗਰਮੀਆਂ ਵਿਚ ਸਰੀਰ ਨੂੰ ਠੰਢਕ ਦੇਣ ਤੇ ਪੇਟ ਦੀ ਗਰਮੀ ਨੂੰ ਸ਼ਾਂਤ ਕਰਨ ਲਈ ਬਿਹਤਰੀਨ ਹੈ। ਇਸ ਵਿਚ ਮੈਂਤਾਲ ਨਾਂ ਦਾ ਯੌਗਿਕ ਹੁੰਦਾ ਹੈ, ਜੋ ਪੇਟ ਦਰਦ, ਐਸੀਡਿਟੀ, ਬਦਹਜ਼ਮੀ ਅਤੇ ਗੈਸ ਤੋਂ ਤੁਰੰਤ ਰਾਹਤ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ਜਵਾਈ ਨੇ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੀਤਾ ਕਤਲ, ਧੀ ਦੇ ਘਰ ਝਗੜਾ ਸੁਲਝਾਉਣ ਆਏ ਸਨ ਦੋਵੇਂ
ਅਮਚੂਰ: ਤਾਸੀਰ ਵਿਚ ਠੰਢਾ ਅਮਚੂਰ ਮਸਾਲਾ ਸਵਾਦ ਵਿਚ ਖੱਟਾ ਤੇ ਤਿੱਖਾ ਹੁੰਦਾ ਹੈ, ਜੋ ਪਾਚਨ ਵਿਚ ਸੁਧਾਰ ਕਰਨ, ਪੇਟ ਫੁੱਲਣ ਨੂੰ ਘੱਟ ਕਰਨ ਤੇ ਭੁੱਖ ਵਧਾਉਣ ਵਿਚ ਮਦਦ ਕਰਦਾ ਹੈ। ਆਯੁਰਵੇਦ ਵਿਚ ਇਸ ਦੇ ਐਂਟੀਆਕਸੀਡੈਂਟ ਤੇ ਵਿਟਾਮਿਨ ਸੀ ਗੁਣਾਂ ਕਰਕੇ ਇਸ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:











