ਦੇਸ਼ ਵਿੱਚ ਹਾਈਵੇਅ ਯਾਤਰਾ ਨੂੰ ਆਸਾਨ ਅਤੇ ਤੇਜ਼ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ 1 ਮਈ ਨੂੰ ਗੁਜਰਾਤ ਵਿੱਚ ਸੂਰਤ-ਭੜੂਚ NH-48 ਸੈਕਸ਼ਨ ‘ਤੇ ਚੋਰਿਆਸੀ ਟੋਲ ਪਲਾਜ਼ਾ ‘ਤੇ ਦੇਸ਼ ਦੇ ਪਹਿਲੇ ਮਲਟੀ-ਲੇਨ ਫ੍ਰੀ ਫਲੋ (MLFF) ਬੈਰੀਅਰ-ਲੈੱਸ ਟੋਲਿੰਗ ਸਿਸਟਮ ਦਾ ਉਦਘਾਟਨ ਕੀਤਾ।
ਇਸ ਨਵੀਂ ਤਕਨਾਲੋਜੀ ਦੇ ਤਹਿਤ ਵਾਹਨਾਂ ਨੂੰ ਹੁਣ ਟੋਲ ਪਲਾਜ਼ਿਆਂ ‘ਤੇ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ। ਸਿਸਟਮ ਵਿਚ ਆਟੋਮੈਟਿਕ ਨੰਬਰ ਪਲੇਟ ਪਛਾਣ (ANPR) ਅਤੇ FASTag ਵਰਗੀਆਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਦੀ ਹੈ, ਜਿਸ ਨਾਲ ਵਾਹਨ ਬਿਨਾਂ ਰੁਕੇ ਟੋਲ ਦਾ ਭੁਗਤਾਨ ਕਰ ਸਕਦੇ ਹਨ।

ਸਰਕਾਰ ਦਾ ਮੰਨਣਾ ਹੈ ਕਿ ਇਹ ਪ੍ਰਣਾਲੀ ਯਾਤਰਾ ਦਾ ਸਮਾਂ ਘਟਾਏਗੀ, ਹਾਈਵੇਅ ‘ਤੇ ਭੀੜ-ਭੜੱਕਾ ਘਟਾਏਗੀ ਅਤੇ ਬਾਲਣ ਦੀ ਬਚਤ ਕਰੇਗੀ। ਇਹ ਵਾਹਨਾਂ ਦੇ ਪ੍ਰਦੂਸ਼ਣ ਨੂੰ ਵੀ ਘਟਾਏਗੀ ਅਤੇ ਟੋਲ ਪ੍ਰਕਿਰਿਆ ਵਿੱਚ ਮਨੁੱਖੀ ਦਖਲਅੰਦਾਜ਼ੀ ਨੂੰ ਘਟਾਏਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਹਿਲ ਲੋਕਾਂ ਲਈ ਇਜੀ ਆਫ ਲਿਵਿੰਗ ਨੂੰ ਬਿਹਤਰ ਬਣਾਏਗਾ ਤੇ ਵਪਾਰ ਲਈ ਇਜੀ ਆਫ ਡੂਇੰਗ ਬਿਜਨੈੱਸ ਨੂੰ ਉਤਸ਼ਾਹ ਮਿਲੇਗਾ। ਇਹ ਮਾਲ ਢੋਆ-ਢੁਆਈ ਅਤੇ ਲੌਜਿਸਟਿਕਸ ਖੇਤਰਾਂ ਨੂੰ ਵੀ ਹੁਲਾਰਾ ਦੇਵੇਗੀ।
ਇਹ ਵੀ ਪੜ੍ਹੋ : US : ਟੈਕਸਾਸ ‘ਚ ਤੇਜ਼ ਰਫ਼ਤਾਰ ਨਾਲ ਜਾ ਰਿਹਾ ਪਲੇਨ ਕ੍ਰੈਸ਼, ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਦੀ ਮੌਤ
ਨਿਤਿਨ ਗਡਕਰੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਸਰਕਾਰ ਦੇਸ਼ ਵਿੱਚ ਵਿਸ਼ਵ ਪੱਧਰੀ ਅਤੇ ਤਕਨਾਲੋਜੀ-ਅਧਾਰਤ ਰਾਸ਼ਟਰੀ ਰਾਜਮਾਰਗ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਨਵੀਂ ਪਹਿਲ ਨੂੰ ਭਾਰਤ ਦੇ ਟੋਲਿੰਗ ਸਿਸਟਮ ਨੂੰ ਡਿਜੀਟਲ ਅਤੇ ਆਧੁਨਿਕ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ, ਜੋ ਭਵਿੱਖ ਵਿੱਚ ਹਾਈਵੇ ਯਾਤਰਾ ਨੂੰ ਹੋਰ ਵੀ ਆਸਾਨ ਅਤੇ ਸੁਵਿਧਾਜਨਕ ਬਣਾ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -:












