ਜੇਸਨ ਹੋਲਡਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਮਗਰੋਂ ਸਾਈ ਸੁਦਰਸ਼ਨ ਦੀ ਦਮਦਾਰ ਬੱਲੇਬਾਜ਼ੀ ਦੀ ਬਦੌਲਤ ਗੁਜਰਾਤ ਟਾਇਟਨਜ਼ ਨੇ ਪੰਜਾਬ ਕਿੰਗਸ ਖਿਲਾਫ 4 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਨੇ ਸੁਰਯਾਂਸ਼ ਸ਼ੇਡਗੇ ਦੀ ਅਰਧ ਸੈਂਕੜਾ ਪਾਰੀ ਦੀ ਮਦਦ ਨਾਲ 20 ਓਵਰਾਂ ਵਿਚ 9 ਵਿਕਟਾਂ ‘ਤੇ 163 ਦੌੜਾਂ ਬਣਾਈਆਂ। ਜਵਾਬ ਵਿਚ ਗੁਜਰਾਤ ਨੇ 19.5 ਓਵਰਾਂ ਵਿਚ 6 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਤੇ ਮੁਕਾਬਲਾ ਆਪਣੇ ਨਾਂ ਕਰ ਲਿਆ।

IPL ਦੇ ਮੌਜੂਦਾ ਸੈਸ਼ਨ ਵਿਚ ਇਹ ਪੰਜਾਬ ਦੀ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਟੀਮ ਨੂੰ ਰਾਜਸਥਾਨ ਰਾਇਲਸ ਨੇ ਮਾਤ ਦਿੱਤੀ ਸੀ। ਫਿਲਹਾਲ ਟੀਮ ਅੰਕ ਟੇਬਲ ਵਿਚ 13 ਅੰਕ ਅਤੇ 0.855 ਦੇ ਨੈੱਟ ਰਨ ਰੇਟ ਨਾਲ ਸਿਖਰ ‘ਤੇ ਹੈ। ਦੂਜੇ ਪਾਸੇ ਗੁਜਰਾਤ 10 ਵਿਚੋਂ 6 ਮੁਕਾਬਲੇ ਜਿੱਤ ਕੇ 12 ਅੰਕ ਲੈ ਕੇ 5ਵੇਂ ਪਾਇਦਾਨ ‘ਤੇ ਹੈ। ਇਸ ਜਿੱਤ ਦੇ ਨਾਲ ਗੁਜਰਾਤ ਪਲੇਆਫ ਵੱਲ ਮਜ਼ਬੂਤੀ ਨਾਲ ਕਦਮ ਵਧਾਉਣ ਵਿਚ ਸਫਲ ਰਹੀ ਹੈ। ਹੁਣ ਟੀਮਾਂ ਦੇ ਖਾਤੇ ਵਿਚ 12 ਅੰਕ ਹੋ ਗਏ ਹਨ। ਇਨ੍ਹਾਂ ਵਿਚ ਗੁਜਰਾਤ ਤੋਂ ਇਲਾਵਾ ਆਰਸੀਬੀ, ਹੈਦਰਾਬਾਦ ਤੇ ਰਾਜਸਥਾਨ ਸ਼ਾਮਲ ਹੈ।
164 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਨੂੰ 16 ਦੇ ਸਕੋਰ ‘ਤੇ ਕਪਤਾਨ ਸ਼ੁਭਮਨ ਗਿੱਲ (5) ਵਜੋਂ ਵੱਡਾ ਝਟਕਾ ਲੱਗਾ। ਇਸ ਦੇ ਬਾਅਦ ਸਾਈ ਸੁਦਰਸ਼ਨ ਨੇ ਜੋਸ ਬਟਲਰ ਨਾਲ ਦੂਜੇ ਵਿਕਟ ਲਈ 40 ਗੇਂਦਾਂ ਵਿਚ 53 ਦੌੜਾਂ ਜੁਟਾਉਂਦੇ ਹੋਏ ਟੀਮ ਨੂੰ ਮਜ਼ਬੂਤੀ ਦਿੱਤੀ। ਬਟਲਰ 22 ਗੇਂਦਾਂ ਵਿਚ 26 ਦੌੜਾਂ ਬਣਾ ਕੇ ਆਊਟ ਹੋਏ। ਫਿਰ ਸਾਈਂ ਸੁਦਰਸ਼ਨ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਨਿਸ਼ਾਂਤ ਸਿੰਧੂ (15) ਦੇ ਨਾਲ 25 ਦੌੜਾਂ ਜਦੋਂ ਕਿ ਵਾਸ਼ਿੰਗਟਨ ਸੁੰਦਰ ਨਾਲ 30 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਸੁਦਰਸ਼ਨ ਨੇ 41 ਗੇਂਦਾਂ ਵਿਚ 57 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਸਣੇ 4 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਇਸ ਤੋਂ ਪਹਿਲਾਂ ਪੰਜਾਬ ਨੂੰ ਪਹਿਲੇ ਹੀ ਓਵਰ ਦੀ ਦੂਜੀ ਗੇਂਦ ‘ਤੇ ਪ੍ਰਿਆਂਸ਼ ਆਰੀਆ (2) ਤੇ ਤੀਜੇ ਗੇਂਦ ‘ਤੇ ਕੂਪਰ ਕੋਨੋਲੀ (0) ਵਜੋਂ ਲਗਾਤਾਰ ਦੋ ਝਟਕੇ ਲੱਗੇ। ਇਸ ਮਗਰੋਂ ਪ੍ਰਭਸਿਰਮਨ ਨੇ ਮੋਰਚਾ ਸੰਭਾਲਣ ਦੀ ਕੋਸ਼ਿਸ਼ ਕੀਤੀ। ਪ੍ਰਭਸਿਮਰਨ ਨੇ ਕਪਤਾਨ ਸ਼੍ਰੇਅਸ ਅਈਅਰ (19) ਨਾਲ ਦੂਜੇ ਵਿਕਟ ਲਈ 29 ਗੇਂਦਾਂ ਵਿਚ 33 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ 35 ਦੇ ਸਕੋਰ ਤੱਕ ਪਹੁੰਚਾਇਆ। ਪ੍ਰਭਸਿਮਰਨ 15 ਦੌੜਾਂ ਬਣਾ ਕੇ ਪਵੇਲੀਅਨ ਪਰਤੇ ਜਿਸ ਦੇ ਬਾਅਦ ਟੀਮ ਨੇ 47 ਦੇ ਸਕੋਰ ਤੱਕ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ। ਜੇਸਨ ਹੋਲਡਰ ਨੇ 24 ਦੌੜਾਂ ਦਾ ਕੇ 4 ਵਿਕਟਾਂ ਹਾਸਲ ਕੀਤੀਆਂ ਜਦੋਂ ਕਿ ਮੁਰੰਮਦ ਸਿਰਾਜ ਤੇ ਕਗਿਸੋ ਰਬਾਡਾ ਨੇ 2-2 ਵਿਕਟਾਂ ਲਈਆਂ। ਰਾਸ਼ਿਦ ਖਾਨ ਨੇ ਵੀ 1 ਵਿਕਟ ਹਾਸਲ ਕੀਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










