ਕੇਂਦਰ ਸਰਕਾਰ ਨੇ ਵੰਦੇ ਮਾਤਰਮ ਨੂੰ ਰਾਸ਼ਟਰਗਾਣ ‘ਜਨ ਗਣ ਮਨ’ ਦੇ ਬਰਾਬਰ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੀ ਜਿੱਤ ਦੇ ਬਾਅਦ PM ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਦੀ ਪਹਿਲੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਬੈਠਕ ਵਿਚ ਰਾਸ਼ਟਰੀ ਗੌਰਵ ਅਪਮਾਨ ਰੋਕੂ ਅਧਿਨਿਯਮ ਵਿਚ ਸੋਧ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਕੈਬਨਿਟ ਦੇ ਫੈਸਲੇ ਮੁਤਾਬਕ ਬਿਕਰਮ ਚੰਦ ਚਟਰਜੀ ਰਚਿਤ ਵੰਦੇ ਮਾਤਰਮ ‘ਤੇ ਹੁਣ ਉਹ ਸਾਰੇ ਨਿਯਮ ਤੇ ਪਾਬੰਦੀਆਂ ਲਾਗੂ ਹੋਣਗੀਆਂ ਜੋ ਮੌਜੂਦਾ ਸਮੇਂ ਰਾਸ਼ਟਰ ਗਾਣ ‘ਤੇ ਲਾਗੂ ਹਨ। ਯਾਨੀ ਇਸ ਦੇ ਅਪਮਾਨ ਜਾਂ ਗਾਣ ਵਿਚ ਰੁਕਾਵਟ ਪਾਉਣ ਦੀ ਸਥਿਤੀ ਵਿਚ ਸਜ਼ਾ ਹੋਵੇਗੀ। ਅਜੇ ਰਾਸ਼ਟਰੀ ਝੰਡਾ, ਸੰਵਿਧਾਨ ਤੇ ਰਾਸ਼ਟਰ ਗਾਣ ਦੇ ਅਪਮਾਨ ‘ਤੇ ਜੇਲ੍ਹ, ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ ਤੇ ਹੁਣ ਵੰਦੇ ਮਾਤਰਮ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ।
ਸਰਕਾਰ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਹ ਬਦਲਾਅ ਕਰ ਰਹੀ ਹੈ। ਇਸ ਲਈ ਕਾਨੂੰਨ ਦੀ ਧਾਰਾ 3 ਵਿਚ ਸੋਧ ਕੀਤੀ ਜਾਵੇਗੀ। ਇਸ ਧਾਰਾ ਮੁਤਾਬਕ ਜੇਕਰ ਕੋਈ ਵਿਅਕਤੀ ਜਾਣਬੁਝ ਕੇ ਰਾਸ਼ਟਰ ਗਾਣੇ ਵਿਚ ਰੁਕਾਵਟ ਪਾਉਂਦਾ ਹੈ ਜਾਂ ਇਸ ਨੂੰ ਰੋਕਦਾ ਹੈ ਤਾਂ ਉਸ ਨੂੰ 3 ਸਾਲ ਦੀ ਜੇਲ੍ਹ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਬੰ/ਬ ਧਮਾ/ਕੇ ਵਾਲੀ ਥਾਂ ‘ਤੇ ਪਹੁੰਚੇ DGP ਗੌਰਵ ਯਾਦਵ, ਘਟਨਾ ਵਾਲੀ ਥਾਂ ਦਾ ਲਿਆ ਜਾਇਜ਼ਾ
ਦੁਬਾਰਾ ਅਪਰਾਧ ਕਰਨ ‘ਤੇ ਘੱਟੋ-ਘੱਟ ਇਕ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਸੋਧ ਦੇ ਬਾਅਦ ਇਹੀ ਨਿਯਮ ਵੰਦੇ ਮਾਤਰਮ ‘ਤੇ ਵੀ ਲਾਗੂ ਹੋਣਗੇ। ਕੇਂਦਰ ਨੇ ਭਾਰਤ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਗਾਇਨ ਲਈ ਅਧਿਕਾਰਕ ਪ੍ਰੋਟੋਕਾਲ ਲਈ ਗਾਈਡਲਾਈਨ ਜਾਰੀ ਕੀਤੀ। ਗਾਈਡ ਲਾਈਨ ਮੁਤਾਬਕ ਵੰਦੇ ਮਾਤਰਮ ਦਾ ਸੰਪੂਰਨ ਅਧਿਕਾਰਕ ਵਰਜਨ ਜਿਸ ਵਿਚ 6 ਸਲੋਕ ਹਨ ਤੇ ਜਿਸ ਦੀ ਮਿਆਦ ਲਗਭਗ 3 ਮਿੰਟ 10 ਸੈਕੰਡ ਹੈ, ਮੁੱਖ ਰਾਜਕੀ ਸਮਾਰੋਹਾਂ ਦੌਰਾਨ ਵਜਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚ ਰਾਸ਼ਟਰੀ ਝੰਡਾ ਲਹਿਰਾਉਣਾ, ਰਾਸ਼ਟਰਪਤੀ, ਰਾਜਪਾਲਾਂ ਦੇ ਅਧਿਕਾਰਕ ਪ੍ਰੋਗਾਰਮਾਂ ਵਿਚ ਰਸਮੀ ਆਗਮਨ ਵਰਗੇ ਸਮਾਰੋਹਾਂ ਵਿਚ ਉਨ੍ਹਾਂ ਦੇ ਨਿਰਧਾਰਤ ਭਾਸ਼ਣਾਂ ਤੋਂ ਪਹਿਲਾਂ ਤੇ ਬਾਅਦ ਦੇ ਪ੍ਰੋਗਰਾਮ ਸ਼ਾਮਲ ਹਨ।
ਜੇਕਰ ਕਿਸੇ ਪ੍ਰੋਗਰਾਮ ਵਿਚ ‘ਵੰਦੇ ਮਾਤਰਮ’ ਤੇ ‘ਰਾਸ਼ਟਰ ਗਾਣ’ ਦੋਵੇਂ ਹਨ ਤਾਂ ਪਹਿਲਾਂ ‘ਵੰਦੇ ਮਾਤਰਮ’ ਗਾਇਆ ਜਾਵੇਗਾ ਤੇ ਇਸ ਦੇ ਬਾਅਦ ‘ਰਾਸ਼ਟਰ ਗਾਣ’। ਦਿਸ਼ਾ-ਨਿਰਦੇਸ਼ਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਦਰਸ਼ਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਨਮਾਨ ਦੇ ਪ੍ਰਤੀਕ ਵਜੋਂ ਦੋਵੇਂ ਪ੍ਰਦਰਸ਼ਨਾਂ ਦੌਰਾਨ ਸਾਵਧਾਨ ਮੁਦਰਾ ਵਿਚ ਖੜ੍ਹੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










