ਅਦਾਕਾਰਾ ਅਮੀਸ਼ਾ ਪਟੇਲ ਆਖਿਰਕਾਰ ਸੁਰੱਖਿਅਤ ਮੁੰਬਈ ਪਰਤ ਆਈ ਹੈ। ਉਹ ਨਿਊਯਾਰਕ ਤੋਂ ਮੁੰਬਈ ਦੀ ਯਾਤਰਾ ਕਰ ਰਹੀ ਸੀ ਪਰ ਖਾੜੀ ਖੇਤਰ ਵਿਚ ਹੋਏ ਮਿਜ਼ਾਈਲ ਹਮਲਿਆਂ ਕਾਰਨ UAE ਦਾ ਏਅਰਸਪੇਸ ਅਚਾਨਕ ਬੰਦ ਕਰ ਦਿੱਤ ਗਿਆ ਸੀ। ਇਸੇ ਵਜ੍ਹਾ ਤੋਂ ਉਨ੍ਹਾਂ ਦੀ ਫਲਾਈਟ ਨੂੰ ਵਿਚ ਰਸਤੇ ਤੋਂ ਹੀ ਓਮਾਨ ਦੇ ਮਸਕਟ ਸ਼ਹਿਰ ਵਲ ਡਾਇਵਰਟ ਕਰਨਾ ਪਿਾ। ਇਥੇ ਲਗਭਗ 24 ਘੰਟੇ ਤੋਂ ਵਧ ਸਮੇਂ ਤੱਕ ਫਸੇ ਰਹਿਣ ਦੇ ਬਾਅਦ ਉਹ ਸੋਮਵਾਰ ਆਪਣੇ ਘਰ ਪਹੁੰਚੀ।
ਅਮੀਸ਼ਾ ਏਮਿਰੇਟਸ ਦੀ ਫਲਾਈਟ ਤੋਂ ਨਿਊਯਾਰਕ ਤੋਂ ਵਾਇਆ ਦੁਬਈ ਹੋ ਕੇ ਮੁੰਬਈ ਆ ਰਹੀ ਸੀ। ਜਦੋਂ ਉਨ੍ਹਾਂ ਦਾ ਪਲੇਨ ਦੁਬਈ ਵਿਚ ਲੈਂਡ ਕਰਨ ਹੀ ਵਾਲਾ ਸੀ ਉਦੋਂ ਯੂਏਈ ਅਥਾਰਟੀਜ਼ ਨੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਦੀ ਵਜ੍ਹਾ ਇਲਾਕੇ ਵਿਚ ਹੋਏ ਤਾਜ਼ਾ ਮਿਜ਼ਾਈਲ ਤੇ ਡ੍ਰੋਨ ਹਮਲੇ ਦੱਸੇ ਜਾ ਰਹੇ ਹਨ। ਸੁਰੱਖਿਆ ਕਾਰਨਾਂ ਤੋਂ ਪਾਇਲਟ ਨੂੰ ਫਲਾਈਟ ਦਾ ਰੁਖ਼ ਮਸਕਟ ਵੱਲ ਮੋੜਨਾ ਪਿਆ ਜਿਸ ਨਾਲ ਯਾਤਰੀਆਂ ਦੇ ਵਿਚ ਕਾਫੀ ਸਮੇਂ ਤੱਕ ਅਨਿਸ਼ਚਤਤਾ ਬਣੀ ਰਹੀ।
ਅਮੀਸ਼ਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣਾ ਇਹ ਤਣਾਅਪੂਰਨ ਤਜਰਬਾ ਸ਼ੇਅਰ ਕੀਤਾ। ਉਨ੍ਹਾਂ ਲਿਖਿਆ ਦੁਬਈ ਲੈਂਡ ਕਰਨ ਹੀ ਵਾਲੇ ਸੀ ਕਿ ਮਿਜ਼ਾਈਲ ਹਮਲਿਆਂ ਦੀ ਵਜ੍ਹਾ ਤੋਂ ਏਅਰਸਪੇਸ ਬੰਦ ਹੋ ਗਿਆ। ਸਾਨੂੰ ਮਸਕਟ ਭੇਜ ਦਿੱਤਾ ਗਿਆ ਤੇ ਹੁਣ ਅਸੀਂ ਅਗਲੇ ਅਪਡੇਟ ਦਾ ਇੰਤਜ਼ਾਰ ਕਰ ਰਹੇ ਹਾਂ। ਇਹ ਜੰਗ ਕਦੋਂ ਖਤਮ ਹੋਵੇਗੀ। ਮੈਂ ਦੁਆ ਕਰ ਰਹੀ ਹਾਂ। ਉਨ੍ਹਾਂ ਦੇ ਨਾਲ ਡੀਜੇ ਚੇਤਸ ਤੇ ਪ੍ਰੋਡਿਊਸਰ ਕੁਣਾਲ ਗੂਮਰ ਵੀ ਯਾਤਰਾ ਕਰ ਰਹੇ ਸਨ। ਏਅਰਪੋਰਟ ਲਾਊਂਜ ਵਿਚ ਲੰਬਾ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਇਕ ਫੋਟੋ ਸ਼ੇਅਰ ਕੀਤਾ ਤੇ ਦੱਸਿਆ ਕਿ ਉਨ੍ਹਾਂ ਨੂੰ ਸਫਰ ਸ਼ੁਰੂ ਕੀਤੇ 24 ਘੰਟੇ ਤੋਂ ਜ਼ਿਆਦਾ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਜਲੰਧਰ ‘ਚ ਬੰ/ਬ ਧਮਾ/ਕੇ ਵਾਲੀ ਥਾਂ ‘ਤੇ ਪਹੁੰਚੇ DGP ਗੌਰਵ ਯਾਦਵ, ਘਟਨਾ ਵਾਲੀ ਥਾਂ ਦਾ ਲਿਆ ਜਾਇਜ਼ਾ
ਦੱਸ ਦੇਈਏ ਕਿ ਮਿਜ਼ਾਈਲ ਹਮਲਿਆਂ ਦੀਆਂ ਖਬਰਾਂ ਤੋਂ ਬਾਅਦ ਪੂਰੇ ਖਾੜੀ ਖੇਤਰ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਰਿਪੋਰਟ ਮੁਤਾਬਕ ਈਰਾਨ ਤੇ ਯੂਏਈ ਵਿਚ ਸੰਘਰਸ਼ ਵਧਣ ਦੀ ਵਜ੍ਹਾ ਤੋਂ ਤੇਲ ਟਿਕਾਣਿਆਂ ਤੇ ਅਹਿਮ ਸ਼ਿਪਿੰਗ ਰੂਟਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸੇ ਕਰਕੇ ਏਅਰਸਪੇਸ ਬੰਦ ਕਰਨਾ ਪਿਆ ਜਿਸ ਦਾ ਅਸਰ ਕੌਮਾਂਤਰੀ ਉਡਾਣਾਂ ‘ਤੇ ਪਿਆ। ਮੁੰਬਈ ਪਹੁੰਚਣ ਦੇ ਬਾਅਦ ਅਮੀਸ਼ਾ ਨੇ ਰਾਹਤ ਦੀ ਸਾਹ ਲਈ ਤੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਲਿਖਿਆ, ”ਆਖਿਰਕਾਰ ਮੁੰਬਈ!!! ਤੁਹਾਡੀਆਂ ਦੁਆਵਾਂ ਲਈ ਧੰਨਵਾਦ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










