ਸਨਰਾਈਜਰਸ ਹੈਦਰਾਬਾਦ ਨੇ ਪੰਜਾਬ ਕਿੰਗਸ ਨੂੰ 33 ਦੌੜਾਂ ਤੋਂ ਹਰਾ ਦਿੱਤਾ। ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸਨਰਾਈਜਰਸ ਦੀ ਟੀਮ ਨੇ ਈਸ਼ਾਨ ਕਿਸ਼ਨ ਤੇ ਹੇਨਰਿਕ ਕਲਾਸੇਨ ਦੀ ਅਰਧ ਸੈਂਕੜੇ ਪਾਰੀਆਂ ਦੀ ਮਦਦ ਨਾਲ 20 ਓਵਰਾਂ ਵਿਚ 4 ਵਿਕਟਾਂ ‘ਤੇ 235 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਕਿੰਗਸ 20 ਓਵਰਾਂ ਵਿਚ 7 ਵਿਕਟਾਂ ‘ਤੇ 202 ਦੌੜਾਂ ਹੀ ਬਣਾ ਸਕੀ। ਉਨ੍ਹਾਂ ਲਈ ਕੂਪਰ ਕੋਨੋਲੀ ਨੇ 107 ਦੌੜਾਂ ਦੀ ਨਾਟਆਊਟ ਪਾਰੀ ਖੇਡੀ।
ਹੈਦਰਾਬਾਦ ਦੀ ਇਸ ਜਿੱਤ ਨਾਲ ਅੰਕ ਟੇਬਲ ਵਿਚ ਵੱਡਾ ਬਦਲਾ ਹੋਇਆ ਹੈ। 11 ਵਿਚੋਂ 7 ਮੁਕਾਬਲੇ ਜਿੱਤ ਕੇ ਟੀਮ 14 ਅੰਕ ਅਤੇ 0.737 ਦੇ ਨੈੱਟ ਰਨ ਰੇਟ ਦੇ ਨਾਲ ਚੋਟੀ ‘ਤੇ ਪਹੁੰਚ ਗਈ। ਦੂਜੇ ਪਾਸੇ ਪੰਜਾਬ ਕਿੰਗਸ ਦੂਜੇ ਨੰਬਰ ‘ਤੇ ਹੈ। ਤੀਜੇ ਸਥਾਨ ‘ਤੇ ਆਰਸੀਬੀ ਹੈ ਤੇ ਚੌਥੇ ਨੰਬਰ ‘ਤੇ ਰਾਜਸਥਾਨ ਰਾਇਲਸ ਮੌਜੂਦ ਹੈ।

236 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਸ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਟੀਮ ਨੇ ਸਿਰਫ 4 ਦੇ ਸਕੋਰ ਤੱਕ ਆਪਣੇ 2 ਬੱਲੇਬਾਜ਼ਾਂ ਦੇ ਵਿਕਟ ਗੁਆ ਦਿੱਤੇ। ਇਸ ਦੇ ਬਾਅਦ ਕੂਪਰ ਕੋਨੋਲੀ ਨੇ ਮੋਰਚਾ ਸੰਭਾਲਿਆ। ਉਨ੍ਹਾਂ ਨੇ ਕਪਤਾਨ ਸ਼੍ਰੇਅਸ ਅਈਅਰ ਨਾਲ ਤੀਜੇ ਵਿਕਟ ਲਈ 19 ਦੌੜਾਂ ਜੋੜੀਆਂ ਜਦੋਂ ਕਿ ਮਾਰਕਸ ਸਟੋਇਨਿਸ ਨਾਲ 20 ਗੇਂਦਾਂ ਵਿਚ 40 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਟੀਮ ਨੂੰ 63 ਦੇ ਸਕੋਰ ‘ਤੇ ਚੌਥਾ ਝਟਕਾ ਲੱਗਾ ਜਿਸ ਦੇ ਬਾਅਦ ਕਾਨਲੀ ਨੇ 5ਵੇਂ ਵਿਕਟ ਲਈ 30 ਗੇਂਦਾਂ ਵਿਚ 47 ਦੌੜਾਂ ਜੋੜ ਕੇ ਟੀਮ ਨੂੰ ਪ੍ਰੇਸ਼ਾਨੀ ਤੋਂ ਕੱਢਣ ਦੀ ਕੋਸ਼ਿਸ਼ ਕੀਤੀ।
ਕੂਪਰ ਕੋਨੋਲੀ ਨੇ 19.4 ਓਵਰਾਂ ਵਿਚ ਆਪਣਾ ਪਹਿਲਾ ਆਈਪੀਐੱਲ ਸੈਂਕੜਾ ਪੂਰਾ ਕੀਤਾ ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਕਾਨਲੀ 59 ਗੇਂਦਾਂ ਵਿਚ 7 ਚੌਕਿਆਂ ਦੇ ਨਾਲ 107 ਦੌੜਾਂ ਬਣਾ ਕੇ ਨਾਟਆਊਟ ਰਹੇ। ਇਸ ਤੋਂ ਪਹਿਲਾਂ ਹੈਦਰਾਬਾਦ ਨੇ 236 ਦੌੜਾਂ ਦਾ ਟੀਚਾ ਦਿੱਤਾ ਤੇ ਇਕ ਵੱਡਾ ਰਿਕਾਰਡ ਆਪਣੇ ਨਾਂ ਕੀਤਾ। ਇਹ 8ਵੀਂ ਵਾਰ ਹੈ ਜਦੋਂ ਹੈਦਰਾਬਾਦ ਨੇ ਪੰਜਾਬ ਖਿਲਾਫ 200+ ਸਕੋਰ ਬਣਾਇਆ, ਜਿਸ ਨਾਲ ਉਸ ਨੇ ਮੁੰਬਈ ਇੰਡੀਅਨਸ ਦੀ ਬਰਾਬਰੀ ਕਰ ਲਈ ਜਿਸ ਨੇ ਦਿੱਲੀ ਕੈਪੀਟਲਸ ਖਿਲਾਫ 8 ਵਾਰ ਅਜਿਹਾ ਕੀਤਾ ਹੈ।

ਹੈਦਰਾਬਾਦ ਦੀ ਪਾਰੀ ਦੀ ਸ਼ੁਰੂਆਤ ਬੇਹੱਦ ਤੇਜ਼ ਰਹੀ। ਅਭਿਸ਼ੇਕ ਸ਼ਰਮਾ ਤੇ ਟ੍ਰੇਵਿਸ ਹੈਡ ਨੇ ਸਿਰਫ 3.3 ਓਵਰਾਂ ਵਿਚ 54 ਦੌੜਾਂ ਬਣਾਈਆਂ। ਅਭਿਸ਼ੇਕ ਨੇ 13 ਗੇਂਦਾਂ ਵਿਚ 35 ਦੌੜਾਂ ਬਣਾਈਆਂ। ਇਸ ਦੇ ਬਾਅਦ ਈਸ਼ਾਨ ਕਿਸ਼ਨ ਤੇ ਹੇਨਰਿਕ ਕਲਾਸੇਨ ਨੇ ਪਾਰੀ ਨੂੰ ਸੰਭਾਲਿਆ ਤੇ ਤੀਜੇ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕੀਤੀ। ਈਾਨ ਨੇ 32 ਗੇਂਦਾਂ ਵਿਚ 55 ਦੌੜਾਂ ਬਣਾਈਆਂ। ਅਖੀਰ ਵਿਚ ਨਿਤੀਸ਼ ਰੈੱਡ ਨੇ 13 ਗੇਂਦਾਂ ਵਿਚ ਨਾਟਾਊਟ 29 ਦੌੜਾਂ ਬਣਾ ਕੇ ਟੀਮ ਨੂੰ 236 ਤੱਕ ਪਹੁੰਚਾਇਆ।
ਗੇਂਦਬਾਜ਼ੀ ਵਿਚ ਪੰਜਾਬ ਲਈ ਦਿਨ ਚੰਗਾ ਨਹੀਂ ਰਿਹਾ। ਮਾਰਕੋ ਯਾਨਸੇਨ ਨੇ 4 ਓਵਰਾਂ ਵਿਚ 61 ਦੌੜਾਂ ਦਿੱਤੀਆਂ ਤੇ ਕੋਈ ਵਿਕਟ ਨਹੀਂ ਲਿਆ। ਦੂਜੇ ਪਾਸੇ ਅਰਸ਼ਦੀਪ ਸਿੰਘ, ਯੁਜਵੇਂਦਰ ਚਹਿਲ ਤੇ ਵਿਜੇਕੁਮਾਰ ਵਿਸ਼ਾਕ ਨੇ 1-1 ਵਿਕਟ ਲਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










