ਬੀਜਿੰਗ ਵਿਚ ਹੋਣ ਵਾਲੀ ਹਾਈ ਪ੍ਰੋਫਾਈਲ ਮੁਲਾਕਾਤ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰ ਬਦਲੇ ਹੋਏ ਨਜ਼ਰ ਆ ਰਹੇ ਹਨ। ਟਰੰਪ ਨੇ ਨਾ ਸਿਰਫ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਜੰਮ ਕੇ ਤਾਰੀਫ ਕੀਤੀ ਸਗੋਂ ਉਨ੍ਹਾਂ ਨੂੰ ਬੇਹਤਰੀਨ ਇਨਸਾਨ ਦੱਸਿਆ। ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੇਰੇ ਰਿਸ਼ਤੇ ਬਹੁਤ ਚੰਗੇ ਹਨ। ਉਹ ਇਕ ਸ਼ਾਨਦਾਰ ਇਨਸਾਨ ਹਨ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ 14-15 ਮਈ ਨੂੰ ਦੋਵਾਂ ਵਿਚਾਲੇ ਬੀਜਿੰਗ ਵਿਚ ਮੁਲਾਕਾਤ ਹੋਣੀ ਹੈ।
ਟਰੰਪ ਨੇ ਕੌਮਾਂਤਰੀ ਤਣਾਅ ਖਾਸ ਕਰਕੇ ਈਰਾਨ ਤੇ ਤੇਲ ਸਪਲਾਈ ਦੇ ਮੁੱਦੇ ‘ਤੇ ਚੀਨ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੀ ਲੋੜ ਦਾ 60 ਫੀਸਦੀ ਤੇਲ ਸਟੇਟ ਆਫ ਹੋਰਮੁਜ਼ ਤੋਂ ਲੈਂਦਾ ਹੈ ਪਰ ਇਸ ਦੇ ਬਾਵਜੂਦ ਚੀਨ ਨੇ ਕਦੇ ਅਮਰੀਕਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਹਮੇਸ਼ਾ ਅਮਰੀਕਾ ਪ੍ਰਤੀ ਸਨਮਾਨ ਦਿਖਾਇਆ। ਹੈਰਾਨੀ ਦੀ ਗੱਲ ਹੈ ਕਿ ਟਰੰਪ ਨੇ ਚੀਨ ਨੂੰ ਅਨੋਖਾ ਸੁਝਾਅ ਵੀ ਦਿੱਤਾ। ਉਨ੍ਹਾਂ ਕਿਹਾ ਕਿ ਚੀਨ ਨੂੰ ਆਪਣੀ ਤੇਲ ਦੀ ਸਪਲਾਈ ਲਈ ਸਿਰਫ ਪੁਰਾਣੇ ਰਸਤਿਆਂ ‘ਤੇ ਨਿਰਭਰ ਰਹਿਣ ਦੀ ਲੋੜ ਨਹੀਂ। ਟਰੰਪ ਮੁਤਾਬਕ ਚੀਨੀ ਜਹਾਜ਼ਾਂ ਨੂੰ ਅਮਰੀਕਾ ਦੇ ਟੈਕਸਾਜ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ‘ਆਪ੍ਰੇਸ਼ਨ ਸਿੰਦੂਰ’ ਦੀ ਪਹਿਲੀ ਬਰਸੀ ‘ਤੇ PM ਮੋਦੀ ਨੇ ਬਦਲੀ ਆਪਣੀ ਪ੍ਰੋਫਾਈਲ ਫੋਟੋ, ਫੌਜ ਦੀ ਬਹਾਦਰੀ ਨੂੰ ਕੀਤਾ ਸਲਾਮ
ਟਰੰਪ ਨੇ ਕਿਹਾ ਕਿ ਅਲਾਸਕਾ ਅਸਲ ਵਿਚ ਏਸ਼ੀਆਈ ਦੇਸ਼ਾਂ ਦੇ ਬਹੁਤ ਨੇੜੇ ਹਾ ਜਿਸ ਨੂੰ ਅਕਸਰ ਲੋਕ ਸਮਝ ਨਹੀਂ ਪਾਉਂਦੇ। ਟਰੰਪ ਦਾ ਇਹ ਨਰਮ ਰਖ਼ ਬੀਜਿੰਗ ਗੱਲਬਾਤ ਤੋਂ ਪਹਿਲਾਂ ਇਕ ਮਾਸਟਰ ਸਟ੍ਰੋਕ ਹੋ ਸਕਦਾ ਹੈ ਜਿਥੇ ਇਕ ਪਾਸੇ ਟ੍ਰੇਡ ਵਾਰ ਦੀ ਤਲਵਾਰ ਲਟਕਦੀ ਰਹਿੰਦੀ ਹੈ। ਦੂਜੇ ਪਾਸੇ ਟਰੰਪ ਨੇ ਜਿਨਪਿੰਗ ਦੀ ਤਾਰੀਫ ਕਰਕੇ ਗੱਲਬਾਤ ਲਈ ਇਕ ਸਕਾਰਾਤਮਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










