ਪੰਜਾਬ ਵਿਚ ਵਧਦੀ ਬਿਜਲੀ ਦੀ ਮੰਗ ਦੇ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਲੋਡ ਤੋਂ ਵੱਧ ਬਿਜਲੀ ਖਰਚ ਕਰਨ ਵਾਲੇ ਖਪਤਕਾਰਾਂ ‘ਤੇ ਸਖਤੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਖਪਕਾਰ ਜੇਕਰ ਤੈਅ ਲੋਡ ਤੋਂ 10 ਫੀਸਦੀ ਜ਼ਿਆਦਾ ਬਿਜਲੀ ਖਰਚ ਕਰਦੇ ਹਨ ਤਾਂ 7 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਨੋਟਿਸ ਭੇਜਿਆ ਜਾਵੇਗਾ।
ਤੇ ਜੇਕਰ ਇਸ ਮਗਰੋਂ ਵੀ ਉਹ ਤੈਅ ਲੋਡ ਤੋਂ 10 ਫੀਸਦੀ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੇ ਰਹੇ ਤਾਂ ਉਨ੍ਹਾਂ ਤੋਂ ਜੁਰਮਾਨਾ ਤੇ ਹੋਰ ਖਰਚੇ ਵਸੂਲੇ ਜਾਣਗੇ। ਤੀਜੀ ਵਾਰ ਵਿਚ PSPCL ਗਾਹਕਾਂ ਖਿਲਾਫ ਬਿਜਲੀ ਚੋਰੀ ਦਾ ਕੇਸ ਬਣਾ ਕੇ FIR ਦਰਜ ਕਰਵਾ ਦੇਵੇਗਾ।
PSPCL ਦੇ ਅਧਿਕਾਰੀਆਂ ਨੇ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਲਗਾਤਾਰ ਲੋਡ ਤੋਂ 10 ਫੀਸਦੀ ਜ਼ਿਆਦਾ ਬਿਜਲੀ ਖਰਚ ਕਰਨ ਵਾਲੇ ਖਪਤਕਾਰਾਂ ‘ਤੇ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਖਿਲਾਫ ਹੀ ਐਕਸ਼ਨ ਲਿਆ ਜਾਵੇਗਾ। ਪੰਜਾਬ ਵਿਚ ਬਿਜਲੀ ਸਪਲਾਈ ਸਿਸਟਮ ਨੂੰ ਪਟੜੀ ‘ਤੇ ਲਿਆਉਣ ਤੇ ਰੈਵੇਨਿਊ ਦੇ ਨੁਕਸਾਨ ਨੂੰ ਬਚਾਉਣ ਲਈ PSPCL ਨੇ ਸਪਲਾਈ ਰੋਡ-2024 ਵਿਚ ਸੋਧ ਕੀਤਾ ਹੈ। PSPCL ਨੇ ਸਾਰੇ ਚੀਫ ਇੰਜੀਨੀਅਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਨਵੀਆਂ ਸੋਧਾਂ ਨੂੰ ਲਾਗੂ ਕਰਵਾਏ।
ਇਹ ਵੀ ਪੜ੍ਹੋ : ‘ਆਪ੍ਰੇਸ਼ਨ ਸਿੰਦੂਰ’ ਦੀ ਪਹਿਲੀ ਬਰਸੀ ‘ਤੇ PM ਮੋਦੀ ਨੇ ਬਦਲੀ ਆਪਣੀ ਪ੍ਰੋਫਾਈਲ ਫੋਟੋ, ਫੌਜ ਦੀ ਬਹਾਦਰੀ ਨੂੰ ਕੀਤਾ ਸਲਾਮ
PSPCL ਨੇ ਸਪੱਸ਼ਟ ਕੀਤਾ ਕਿ ਹੁਣ ਨੋਟਿਸ ਭੇਜਣ ਦੀ ਪ੍ਰਕਿਰਿਆ ਨੂੰ ਡਿਜ਼ੀਟਲ ਤੇ ਤੇਜ਼ ਬਣਾ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਨਿਯਮ ਤੋੜਨ ਵਾਲਾ ਬਚ ਨਾ ਸਕੇ। ਜੇਕਰ ਤੁਸੀਂ 2 ਵਾਰ ਚੇਤਾਵਨੀ ਮਿਲਣ ਦੇ ਬਾਅਦ ਵੀ ਫਿਰ ਉਹੀ ਗਲਤੀ ਦੁਹਰਾਈ ਤਾਂ PSPCL ਤੁਹਾਡੇ ‘ਤੇ UUE ਦਾ ਕੇਸ ਬਣਾ ਦੇਵੇਗਾ। ਇਸ ਦੇ ਬਾਅਦ ਬਿਜਲੀ ਵਿਭਾਗ ਖਪਤਕਾਰਾਂ ‘ਤੇ ਜੁਰਮਾਨਾ ਲਗਾਉਣ ਦੇ ਨਾਲ-ਨਾਲ ਕੇਸ ਵੀ ਦਰਜ ਕਰਵਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










