ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਦੇਵਿਸ਼ਾ ਨੇ ਧੀ ਨੂੰ ਜਨਮ ਦਿੱਤਾ ਹੈ। ਇਹ ਧੀ ਦੋਵਾਂ ਦੀ ਪਹਿਲੀ ਔਲਾਦ ਹੈ। ਮਾਰਚ ਵਿਚ ਦੇਵਿਸ਼ਾ ਦੇ ਬੇਬੀ ਸ਼ਾਵਰ ਦਾ ਵੀਡੀਓ ਵਾਇਰਲ ਹੋਇਆ।
ਸੂਰਿਆਕੁਮਾਰ ਫਿਲਹਾਲ IPL 2026 ਵਿਚ ਮੁੰਬਈ ਇੰਡੀਅਨਸ ਲਈ ਖੇਡ ਰਹੇ ਸਨ। ਮੁੰਬਈ ਇੰਡੀਅਨਸ ਦਾ ਸਾਹਮਣਾ ਐਤਵਾਰ ਨੂੰ ਰਾਏਪੁਰ ਵਿਚ ਰਾਇਲ ਚੈਲੇਂਜਰਸ ਬੇਂਗਲੁਰੂ ਨਾਲ ਹੋਵੇਗਾ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸੂਰਯਕੁਮਾਰ ਇਸ ਮੈਚ ਨੂੰ ਖੇਡਣਗੇ ਜਾਂ ਨਹੀਂ।
35 ਸਾਲ ਦੇ ਸੂਰਿਆਕੁਮਾਰ ਯਾਦਵ ਨੇ 2016 ਵਿਚ ਦੇਵਿਸ਼ਾ ਸ਼ੈੱਟੀ ਨਾਲ ਲਵਮੈਰਿਜ ਕੀਤੀ ਸੀ। ਕਾਲਜ ਦੇ ਦਿਨਾਂ ਵਿਚ ਇਕ ਡਾਂਸ ਪਰਫਾਰਮੈਂਸ ਦੌਰਾਨ ਸੂਰਿਆਕੁਮਾਰ ਨੇ ਦੇਵਿਸ਼ਾ ਨੂੰ ਦੇਖਿਆ ਤੇ ਪਸੰਦ ਕਰਨ ਲੱਗੇ ਸਨ।
ਇਹ ਵੀ ਪੜ੍ਹੋ : “ਮੇਰਾ ਸਾਰਾ ਜੀਵਨ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਇਮਾਨਦਾਰ”-ED ਦੀ ਰੇਡ ਨੂੰ ਲੈ ਕੇ ਬੋਲੇ ਮੰਤਰੀ ਅਮਨ ਅਰੋੜਾ
ਦੱਸ ਦੇਈਏ ਕਿ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿਚ ਭਾਰਤ ਨੇ ਇਸ ਸਾਲ ਮਾਰਚ ਵਿਚ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਸੂਰਯਕੁਮਾਰ ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀ-20 ਟੀਮ ਦਾ ਅਹਿਮ ਹਿੱਸਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










