ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਸਖ਼ਤ ਫੈਸਲਾ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਬੀਸੀਸੀਆਈ ਨੇ ਅਰਸ਼ਦੀਪ ਸਿੰਘ ਨੂੰ ਆਈਪੀਐਲ 2026 ਦੇ ਬਾਕੀ ਮੈਚਾਂ ਦੌਰਾਨ ਸੋਸ਼ਲ ਮੀਡੀਆ ‘ਤੇ ਵੀਲੌਗਿੰਗ ਨਾ ਕਰਨ ਦੀ ਹਦਾਇਤ ਕੀਤੀ ਹੈ। ਅਰਸ਼ਦੀਪ ਸਿੰਘ ਆਪਣੀਆਂ ਮਜਾਕੀਆ ਗਤੀਵਿਧੀਆਂ ਨੂੰ ਵੀਲੌਗ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕਰਨ ਲਈ ਮਸ਼ਹੂਰ ਹੈ, ਪਰ ਬੋਰਡ ਨੇ ਇਸ ਸ਼ੌਕ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।
ਬੋਰਡ ਦੀ ਸਖ਼ਤੀ ਪਿੱਛੇ ਅਸਲ ਕਾਰਨ ਅਰਸ਼ਦੀਪ ਦਾ ਵੀਲੌਗ ਨਹੀਂ ਹੈ, ਸਗੋਂ ਇਸਦੀ ਇੱਕ ਅਣਜਾਣੇ ਵਿੱਚ ਕੈਪਚਰ ਕੀਤੀ ਗਈ ਕਲਿੱਪ ਹੈ। ਅਹਿਮਦਾਬਾਦ ਤੋਂ ਹੈਦਰਾਬਾਦ ਦੀ ਇੱਕ ਉਡਾਣ ਦੌਰਾਨ ਅਰਸ਼ਦੀਪ ਨੇ ਇੱਕ ਵੀਡੀਓ ਫਿਲਮਾਇਆ ਜਿਸ ਵਿੱਚ ਉਸ ਦੇ ਸਾਥੀ ਖਿਡਾਰੀ ਅਤੇ ਮਹਾਨ ਸਪਿਨਰ ਯੁਜਵੇਂਦਰ ਚਾਹਲ ਨੂੰ ਕਥਿਤ ਤੌਰ ‘ਤੇ ਉਡਾਣ ਦੇ ਅੰਦਰ ਵੈਪਿੰਗ ਕਰਦੇ ਦੇਖਿਆ ਗਿਆ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ, ਪ੍ਰਸ਼ੰਸਕਾਂ ਨੇ ਚਾਹਲ ਤੋਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਬੋਰਡ ਨੂੰ ਦਖਲ ਦੇਣਾ ਪਿਆ।

ਯੁਜਵੇਂਦਰ ਚਾਹਲ ਲਈ ਇਹ ਸਥਿਤੀ ਹੋਰ ਵੀ ਅਸਹਿਜ ਹੋ ਗਈ ਹੈ, ਕਿਉਂਕਿ ਉਸ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਆਪਣੀ ਫਿਟਨੈਸ ਪ੍ਰਤੀ ਬਹੁਤ ਗੰਭੀਰ ਹੈ। ਫਲਾਈਟ ਵਿੱਚ ਵੇਪ ਦੀ ਵਰਤੋਂ ਨੇ ਨਾ ਸਿਰਫ਼ ਸੁਰੱਖਿਆ ਨਿਯਮਾਂ ਬਾਰੇ ਸਵਾਲ ਖੜ੍ਹੇ ਕੀਤੇ ਹਨ, ਸਗੋਂ ਖਿਡਾਰੀਆਂ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਬੀਸੀਸੀਆਈ ਦਾ ਮੰਨਣਾ ਹੈ ਕਿ ਅਜਿਹੇ ਵੀਡੀਓ ਜਨਤਕ ਤੌਰ ‘ਤੇ ਟੀਮ ਦੇ ਅਨੁਸ਼ਾਸਨ ਨੂੰ ਕਮਜ਼ੋਰ ਕਰਦੇ ਹਨ, ਇਸੇ ਕਰਕੇ ਅਰਸ਼ਦੀਪ ਨੂੰ ਵੀਲੌਗਿੰਗ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਦੇਸ਼ ਦੇ ਨਵੇਂ CDS ਬਣੇ ਰਾਜਾ ਸੁਬਰਾਮਣੀ, ਕ੍ਰਿਸ਼ਨਾ ਸਵਾਮੀਨਾਥਨ ਹੋਣਗੇ ਨਵੇਂ ਸੈਨਾ ਮੁਖੀ
ਦਿਲਚਸਪ ਗੱਲ ਇਹ ਹੈ ਕਿ ਮੌਜੂਦਾ ਆਈਪੀਐਲ ਸੀਜ਼ਨ ਵਿੱਚ ਵੇਪਿੰਗ ਨੂੰ ਲੈ ਕੇ ਇਹ ਦੂਜਾ ਵੱਡਾ ਵਿਵਾਦ ਹੈ। ਇਸ ਤੋਂ ਪਹਿਲਾਂ, ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੂੰ ਵੀ ਇਸੇ ਤਰ੍ਹਾਂ ਦੇ ਨਤੀਜੇ ਭੁਗਤਣੇ ਪਏ ਸਨ। ਮੁੱਲਾਂਪੁਰ ਵਿੱਚ ਪੰਜਾਬ ਕਿੰਗਜ਼ ਵਿਰੁੱਧ ਮੈਚ ਦੌਰਾਨ ਪਰਾਗ ਨੂੰ ਡ੍ਰੈਸਿੰਗ ਰੂਮ ਦੇ ਅੰਦਰ ਵੇਪ ਦੀ ਵਰਤੋਂ ਕਰਦੇ ਹੋਏ ਕੈਮਰੇ ਵਿੱਚ ਕੈਦ ਕੀਤਾ ਗਿਆ ਸੀ। ਬੋਰਡ ਨੇ ਇਸ ਅਨੁਸ਼ਾਸਨਹੀਣਤਾ ਲਈ ਉਸ ਨੂੰ ਉਸਦੀ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










