ਗੁਜਰਾਤ ਨੇ ਬੀਤੇ ਦਿਨੀਂ ਰਾਜਸਥਾਨ ਨੂੰ 77 ਦੌੜਾਂ ਤੋਂ ਹਰਾ ਕੇ IPL ਇਤਿਹਾਸ ਵਿਚ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਜੈਪੁਰ ਵਿਚ ਖੇਡੇ ਗਏ ਮੈਚ ਵਿਚ ਰਾਜਸਥਾਨ ਦੇ ਯੁਵਾ ਬੱਲੇਬਾਜ਼ ਵੈਭਵ ਸੂਰਯਵੰਸ਼ੀ ਨੇ ਸਭ ਤੋਂ ਤੇਜ਼ 100 ਟੀ-20 ਛੱਕੇ ਪੂਰੇ ਕਰਨ ਦਾ ਰਿਕਾਰਡ ਬਣਾਇਆ।
ਇਸ ਮੈਚ ਵਿਚ ਰਾਜਸਥਾਨ ਦੇ ਵੈਭਵ ਸੂਰਯਵੰਸ਼ੀ ਨੇ ਟੀ-20 ਵਿਚ ਸਭ ਤੋਂ ਤੇਜ਼ 100 ਛੱਕੇ ਪੂਰਾ ਕਰਨ ਦਾ ਰਿਕਾਰਡ ਬਣਾਇਆ। ਉਨ੍ਹਾ ਨੇ ਪਹਿਲੇ ਹੀ ਓਵਰ ਵਿਚ ਇਹ ਉਪਲਬਧੀ ਹਾਸਲ ਕੀਤੀ। ਵੈਭਵ ਨੇ 514 ਗੇਂਦਾਂ ਵਿਚ 100 ਛੱਕੇ ਪੂਰੇ ਕਰਕੇ ਵੈਸਟਇੰਡੀਜ਼ ਦੇ ਕਿਰੋਨ ਪੋਲਾਰਡ ਦਾ ਰਿਕਾਰਡ ਤੋੜਿਆ। ਪੋਲਾਰਡ ਨੇ 843 ਗੇਂਦਾਂ ਖੇਡੀਆਂ ਸਨ।
ਵੈਭਵ ਨੇ ਸਿਰਫ ਪਾਰੀਆਂ ਦੇ ਮਾਮਲੇ ਵਿਚ ਹੀ ਨਹੀਂ ਸਗੋਂ ਗੇਂਦਾਂ ਦੇ ਹਿਸਾਬ ਨਾਲ ਵੀ ਰਿਕਾਰਡ ਤੋੜ ਦਿੱਤਾ। ਉਨ੍ਹਾਂ ਨੇ ਸਿਰਫ 514 ਗੇਂਦਾਂ ਵਿਚ ਆਪਣੇ 100 ਟੀ-20 ਛੱਕੇ ਪੂਰੇ ਕਰ ਲਏ। ਇਸ ਤੋਂ ਪਹਿਲਾਂ ਕਿਸੇ ਵੀ ਬੱਲੇਬਾਜ਼ ਨੇ ਇੰਨੀਆਂ ਘੱਟ ਗੇਂਦਾ ਵਿਚ ਇਹ ਉਪਲਬਧੀ ਹਾਸਲ ਨਹੀਂ ਕੀਤੀ ਸੀ।
ਵੈਭਵ ਸੂਰਯਵੰਸ਼ੀ ਹੁਣ ਇਕ IPL ਸੀਜ਼ਨ ਦੌਰਾਨ ਪਾਵਰਪਲੇਅ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਪਹਿਲੇ ਬੈਟਰ ਬਣ ਚੁੱਕੇ ਹਨ। ਵੈਭਵ ਨੇ ਇਸ ਸੀਜ਼ਨ ਵਿਚ ਪਾਵਰਪਲੇਅ ਵਿਚ ਕੁੱਲ 30 ਛੱਕੇ ਲਗਾਏ ਹਨ। ਵੈਭਵ ਹੁਣ ਅਭਿਸ਼ੇਕ ਸ਼ਰਮਾ ਤੋਂ ਅੱਗੇ ਨਿਕਲ ਚੁੱਕੇ ਹਨ। ਅਭਿਸ਼ੇਕ ਨੇ 2024 ਵਿਚ ਸੀਜ਼ਨ ਵਿਚ ਪਾਵਰਪਲੇਅ ਵਿਚ 29 ਛੱਕੇ ਲਗਾਏ ਸਨ। ਕੁੱਲ ਮਿਲਾ ਕੇ ਵੈਭਵ ਨੇ ਮੌਜੂਦਾ IPL ਸੀਜ਼ਨ ਵਿਚ ਹੁਣ ਤੱਕ 40 ਛੱਕੇ ਲਗਾਏ ਹਨ।
ਇਹ ਵੀ ਪੜ੍ਹੋ : “200 ਯੂਨਿਟ ਮੁਫ਼ਤ ਬਿਜਲੀ, ਮਹਿਲਾਵਾਂ ਦੀ ਸੁਰੱਖਿਆ ਲਈ ਵਿਸ਼ੇਸ਼ ਫੋਰਸ”; CM ਬਣਦੇ ਹੀ ਵਿਜੇ ਥਲਾਪਤੀ ਨੇ 3 ਵੱਡੇ ਫੈਸਲਿਆਂ ‘ਤੇ ਲਾਈ ਮੋਹਰ
ਵੈਭਵ ਇਸ ਸੀਜ਼ਨ ਰਾਜਸਥਾਨ ਰਾਇਲ ਦੇ ਸਭ ਤੋਂ ਸਫਲ ਬੱਲੇਬਾਜ਼ ਬਣ ਕੇ ਉਭਰੇ ਹਨ। ਉਨ੍ਹਾਂ ਨੇ 11 ਪਾਰੀਆਂ ਵਿਚ 40.00 ਦੀ ਔਸਤ ਤੇ 236.55 ਦੀ ਸਟ੍ਰਾਈਕ ਰੇਟ ਨਾਲ 440 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 1 ਸੈਂਕੜਾ ਤੇ 2 ਅਰਧ ਸੈਂਕੜੇ ਨਿਕਲੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










