ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਦੇਸ਼ ਵਾਸੀਆਂ ਨੂੰ ਪੈਟਰੋਲ-ਡੀਜ਼ਲ ਬਚਾਉਣ, ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ। ਹਾਲਾਂਕਿ ਪੀਐੱਮ ਮੋਦੀ ਦੀ ਇਸ ਅਪੀਲ ਨੂੰ ਕਈ ਲੋਕਾਂ ਨੇ ਸਿਰਫ ਇਕ ਆਮ ਜਿਹੀ ਸਲਾਹ ਦੀ ਤਰ੍ਹਾਂ ਹੀ ਲਿਆ ਪਰ ਇਸ ਮਗਰੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ PM ਮੋਦੀ ਨੇ ਨਾਗਰਿਕਾਂ ਤੋਂ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਘੱਟ ਕਰਨ ਜਿਥੋਂ ਤੱਕ ਸੰਭਵ ਹੋਵੇ ਜਨਤਕ ਵਾਹਨ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ। ਇਸ ਤਰ੍ਹਾਂ ਦੇ ਉਪਾਵਾਂ ਨਾਲ ਦੇਸ਼ ਦੀ ਊਰਜਾ ਸੁਰੱਖਿਆ ਕਰਨ, ਊਰਜਾ ਆਯਾਤ ਬਿਲ ਵਿਚ ਬਚਤ ਕਰਨ ਤੇ ਕਈ ਊਰਜਾ ਉਤਪਾਦਕ ਦੇਸ਼ਾਂਦੇ ਵਿਚ ਚੱਲ ਰਹੇ ਗੰਭੀਰ ਫੌਜੀ ਸੰਘਰਸ਼ ਤੋਂ ਪੈਦਾ ਹੋਈਆਂ ਚੁਣਤੀਆਂ ਨਾਲ ਨਿਪਟਣ ਵਿਚ ਮਦਦ ਮਿਲੇਗੀ ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਕੁਝ ਕੁ ਦੇਸ਼ਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਫਿਊਲ ਦੀਆਂ ਕੀਮਤਾਂ ‘ਚ ਵਾਧਾ ਨਹੀਂ ਕੀਤਾ ਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਸੰਕਟ ਦੇ ਬਾਵਜੂਦ ਨਾਗਰਿਕਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਨੂੰ ਯਕੀਨੀ ਬਣਾਇਆ ਹੋਇਆ ਹੈ।
ਇਹ ਵੀ ਪੜ੍ਹੋ : PSEB ਵੱਲੋਂ ਅੱਜ ਦੁਪਹਿਰ 12:30 ਵਜੇ ਐਲਾਨੇ ਜਾਣਗੇ 10ਵੀਂ ਜਮਾਤ ਦੇ ਨਤੀਜੇ, ਇੰਝ ਵੈੱਬਸਾਈਟ ‘ਤੇ ਚੈੱਕ ਕਰੋ ਰਿਜ਼ਲਟ
ਉਨ੍ਹਾਂ ਕਿਹਾ ਕਿ ਸਾਡਾ ਊਰਜਾ ਖੇਤਰ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇਲ ਕੰਪਨੀਆਂ ਨੂੰ ਰੋਜ਼ਾਨਾ 1000 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਰੋਜ਼ਾਨਾ ਖੁਦਰਾ ਸਟੇਸ਼ਨਾਂ ‘ਤੇ ਆਉਣ ਵਾਲੇ 6 ਕਰੋੜ ਤੋਂ ਵਧ ਉਪਭੋਗਤਾਵਾਂ ਦੀ ਸੁਰੱਖਿਆ ਯਕੀਨੀ ਕੀਤੀ ਹੈ। ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਖੁਦਰਾ ਈਂਧਣ ‘ਤੇ ਉਤਪਾਦ ਫੀਸ ਘਟਾਈ ਤੇ ਇਕ ਮਹੀਨੇ ਵਿਚ 14000 ਕਰੋੜ ਦਾ ਘਾਟਾ ਦੇਖਿਆ। ਓਐੱਮਸੀ ਕੰਪਨੀਆਂ ਕੱਚਾ ਤੇਲ, ਗੈਸ ਤੇ LPG ਨੂੰ ਵਧ ਲਾਗਤ ‘ਤੇ ਖਰੀਦ ਰਹੀਆਂ ਹਨ ਪਰ ਉਪਭੋਗਤਾਵਾਂ ਦੀ ਸੁਰੱਖਿਆ ਲਈ ਉਹ ਉਤਪਾਦਾਂ ਨੂੰ ਘੱਟ ਲਾਗਤ ‘ਤੇ ਵੇਚ ਰਹੀਆਂ ਹਨ ਜਿਸ ਨਾਲ ਰੋਜ਼ਾਨਾ 1000 ਕਰੋੜ ਰੁਪਏ ਤੱਕ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ PM ਮੋਦੀ ਦੀ ਇਸ ਅਪੀਲ ਨੂੰ ਲੋਕ ਅੰਦੋਲਨ ‘ਚ ਬਦਲੀਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










