ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ‘ਤੇ ਹੋਈ ਫਾਇਰਿੰਗ ਮਾਮਲੇ ‘ਤੇ CM ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ BJP ਵੱਲੋਂ ਦਿਲਜੀਤ ‘ਤੇ ਸਿਆਸਤ ‘ਚ ਆਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰਾਉਣ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। Artist ਨੂੰ Entertainer ਦਾ ਕੰਮ ਕਰਨਾ ਚਾਹੀਦਾ ਹੈ ਤੇ ਕਲਾਕਾਰ ਨੂੰ ਮੋਹਰਾ ਨਹੀਂ ਬਣਾਉਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਤਮਿਲਨਾਡੂ ਵਿਚ ਭਾਜਪਾ ਦੀ ਜਿੱਤ ਹੋਈ ਹੈ, ਇਸ ਨਾਲ ਭਾਜਪਾ ਨੂੰ ਲੱਗਣ ਲੱਗਾ ਹੈ ਕਿ ਲੋਕ ਰਾਜਨੇਤਾਵਾਂ ਨੂੰ ਮੂੰਹ ਲਗਾਉਣ ਤੋਂ ਹਟ ਗਏ ਹਨ। ਸਿਰਫ ਮਸ਼ਹੂਰ ਪਰਸੈਨਿਲਟੀ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਦਿਲਜੀਤ ਨੇ ਕਿਹਾ ਸੀ ਕਿ ਉਹ ਕਲਾਕਾਰ ਹੈ ਤੇ ਆਪਣਾ ਕੰਮ ਇੰਜੁਆਏ ਕਰ ਰਹੇ ਹਨ ਇਸ ਦੇ ਬਾਅਦ ਇਹ ਦੂਜਾ ਤਰੀਕਾ ਹੈ ਕਿ ਉਸ ਦੇ ਮੈਨੇਜਰ ਦੇ ਘਰ ‘ਤੇ ਫਾਇਰਿੰਗ ਕੀਤੀ ਜਾਵੇ। ਇਹ ਡਰਾਉਣ ਵਾਲੀ ਸਿਆਸਤ ਨਹੀਂ ਕਰਨੀ ਚਾਹੀਦੀ।

ਦੱਸ ਦੇਈਏ ਕਿ ਬੀਤੇ ਦਿਨੀਂ ਦਿਲਜੀਤ ਦੁਸਾਂਝ ਦੇ ਮੈਨੇਜਰ ਗੁਰਪ੍ਰੀਤ ਸਿੰਘ ਦੇ ਘਰ ਫਾਇਰਿੰਗ ਹੋਈ। ਗੁਰਪ੍ਰੀਤ ਸਿੰਘ ਅਕਸਰ ਪੰਜਾਬੀ ਗਾਇਕ ਦਿਲਜੀਤ ਸਿੰਘ ਦੇ ਨਾਲ ਹੀ ਰਹਿੰਦਾ ਹੈ। ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਜਾਂਚ ਸ਼ੁਰੂ ਕੀਤੀ ਗਈ। ਸਪੈਸ਼ਲ ਟਾਸਕ ਫੋਰਸ ਤੇ ਸੀਆਈਏ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚੀਆਂ। ਉਨ੍ਹਾਂ ਵੱਲੋਂ ਗੋਲੀਬਾਰੀ ਬਾਰੇ ਪੁੱਛਗਿਛ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਨੂੰ ਫਿਲਹਾਲ ਝੂਠ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










