ਖਰੀਫ ਕਿਸਾਨਾਂ ਲਈ ਚੰਗੀ ਖਬਰ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਸੀਜ਼ਨ 2026-27 ਦੀਆ 14 ਖਰੀਫ ਫਸਲਾਂ ਲਈ MSP ਵਿਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਖਰੀਫ ਦੀ MSP ਲਈ ਐੱਮਐੱਸਪੀ ਲਈ ਕੈਬਨਿਟ ਨੇ 2.60 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ ਹਨ।
ਸੂਰਜਮੁਖੀ ਦੇ ਬੀਜਾਂ ਵਿੱਚ ਸਭ ਤੋਂ ਵੱਧ 622 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਇਸ ਦੀ ਨਵੀਂ ਕੀਮਤ 8,343 ਰੁਪਏ ਹੋ ਗਈ ਹੈ। ਮੂੰਗੀ ਦੀ ਫ਼ਸਲ ‘ਤੇ ਸਭ ਤੋਂ ਵੱਧ 61 ਫੀਸਦੀ ਮਾਰਜਿਨ ਦਿੱਤਾ ਜਾ ਰਿਹਾ ਹੈ, ਜਦਕਿ ਬਾਜਰਾ ਅਤੇ ਮੱਕੀ ‘ਤੇ 56 ਫੀਸਦੀ ਮਾਰਜਿਨ ਤੈਅ ਕੀਤਾ ਗਿਆ ਹੈ।’’ ਹੋਰ ਮੁੱਖ ਫ਼ਸਲਾਂ ’ਚ ਕਪਾਹ (ਦਰਮਿਆਨਾ ਰੇਸ਼ਾ) ਦੀ ਕੀਮਤ 557 ਰੁਪਏ ਵਧ ਕੇ 8,267 ਰੁਪਏ, ਅਰਹਰ (ਤੂਅਰ) ਦੀ ਕੀਮਤ 450 ਰੁਪਏ ਵਧ ਕੇ 8,450 ਰੁਪਏ ਅਤੇ ਮੱਕੀ ਦੀ ਕੀਮਤ 10 ਰੁਪਏ ਵਧ ਕੇ 2,410 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : ‘ਕਲਾਕਾਰ ਨੂੰ ਮੋਹਰਾ ਨਹੀਂ ਬਣਾਉਣਾ ਚਾਹੀਦਾ’ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ‘ਤੇ ਹੋਈ ਫਾ/ਇ/ਰਿੰ/ਗ ‘ਤੇ ਬੋਲੇ CM ਮਾਨ
ਮਾਰਕੀਟਿੰਗ ਸੀਜ਼ਨ 2026-27 ਲਈ ਖਰੀਫ ਫਸਲਾਂ ਦੇ MSP ਵਿਚ ਵਾਧਾ ਕੇਂਦਰੀ ਬਜਟ 2018-19 ਵਿਚ ਐੱਮਐੱਸਪੀ ਨੂੰ ਅਖਿਲ ਭਾਰਤੀ ਔਸਤ ਉਤਪਾਦਨ ਲਾਗਤ ਦੇ ਘੱਟੋ-ਘੱਟ 1.5 ਗੁਣਾ ‘ਤੇ ਨਿਰਧਾਰਤ ਕਰਨ ਦੇ ਐਲਾਨ ਦੇ ਅਨੁਰੂਪ ਹੈ। ਇਸ ਨਾਲ ਕਿਸਾਨਾਂ ਨੂੰ ਉਤਪਾਦਨ ਲਾਗਤ ‘ਤੇ ਮਿਲਣ ਵਾਲੇ ਫਾਇਦਾ ਮੂੰਗ (61%) ਵਿਚ ਸਭ ਤੋਂ ਵੱਧ, ਇਸ ਦੇ ਬਾਅਦ ਬਾਜਰਾ (56%), ਮੱਕਾ (56%) ਅਤੇ ਅਰਹਰ (54%) ਵਿਚ ਹੋਵੇਗਾ। ਬਾਕੀ ਫਸਲਾਂ ਲਈ ਕਿਸਾਨਾਂ ਨੂੰ ਉਤਪਾਦਨ ਲਾਗਤ ‘ਤੇ ਮਿਲਣ ਵਾਲਾ ਫਾਇਦਾ 50 ਫੀਸਦੀ ਰਹਿਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










