ਵਿਰਾਟ ਕੋਹਲੀ ਤੇ ਤੂਫਾਨੀ ਸੈਂਕੜੇ ਪਾਰੀ ਦੀ ਮਦਦ ਨਾਲ ਰਾਇਲ ਚੈਲੇਂਜਰਸ ਬੇਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਤੋਂ ਹਰਾ ਦਿੱਤਾ। ਰਾਏਪੁਰ ਵਿਚ IPL ਮੈਚ ਦੌਰਾਨ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੇਕੇਆਰ ਨੇ ਅੰਗਕ੍ਰਿਸ਼ ਰਘੁਵੰਸ਼ੀ ਦੀ ਅਰਧ ਸੈਂਕੜਾ ਪਾਰੀ ਦੀ ਮਦਦ ਨਾਲ 20 ਓਵਰਾਂ ਵਿਚ 4 ਵਿਕਟਾਂ ‘ਤੇ 192 ਦੌੜਾਂ ਬਣਾਈਆਂ। ਜਵਾਬ ਵਿਚ ਆਰਸੀਬੀ ਨੇ 19.1 ਓਵਰਾਂ ਵਿਚ 4 ਵਿਕਟਾਂ ‘ਤੇ 194 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਦੌਰਾਨ ਕੋਹਲੀ ਨੇ ਆਪਣੇ IPL ਕਰੀਅਰ ਦਾ 9ਵਾਂ ਸੈਂਕੜਾ ਪੂਰਾ ਕਰ ਲਿਆ। ਉਹ 105 ਦੌੜਾਂ ਬਣਾ ਕੇ ਨਾਟਆਊਟ ਰਹੇ।

12 ਵਿਚੋਂ 8 ਮੁਕਾਬਲੇ ਜਿੱਤ ਕੇ ਆਰਸੀਬੀ 16 ਅੰਕ ਤੇ +1.053 ਦੇ ਨੈੱਟ ਰਨ ਰੇਟ ਨਾਲ ਅੰਕ ਟੇਬਲ ‘ਤੇ ਸਿਖਰ ‘ਤੇ ਪਹੁੰਚ ਗਈ। ਦੂਜੇ ਪਾਸੇ ਕੇਕੇਆਰ ਲਗਾਤਾਰ 4 ਮੁਕਾਬਲਿਆਂ ਵਿਚ ਜਿੱਤ ਦੇ ਬਾਅਦ ਹਾਰ ਕੇ 8ਵੇਂ ਸਥਾਨ ‘ਤੇ ਖਿਸਕ ਗਈ। ਪਲੇਆਫ ਦੀ ਦੌੜ ਵਿਚ ਬਣੇ ਰਹਿਣਾ ਹੁਣ ਟੀਮ ਲਈ ਵੱਡੀ ਚੁਣੌਤੀ ਬਣ ਗਿਆ ਹੈ।
ਇਹ ਵੀ ਪੜ੍ਹੋ : ਸੰਕਟ ਵਿਚਾਲੇ ਮੋਦੀ ਸਰਕਾਰ ਦਾ ਵੱਡਾ ਫੈਸਲਾ, ਕੇਂਦਰ ਸਰਕਾਰ ਨੇ ਸਤੰਬਰ ਤੱਕ ਖੰਡ ਦੇ ਨਿਰਯਾਤ ‘ਤੇ ਲਗਾਇਆ ਬੈਨ
ਟੀਚੇ ਦਾ ਪਿੱਛਾ ਕਰਨ ਉਤਰੀ ਆਰਸੀਬੀ ਨੂੰ ਜੈਕਬ ਬੇਥੇਲ ਤੇ ਵਿਰਾਟ ਕੋਹਲੀ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਦਿਵਾਈ। ਦੋਵੇਂ ਖਿਡਾਰੀਆਂ ਨੇ 20 ਗੇਂਦਾਂ ਵਿਚ 37 ਦੌੜਾਂ ਬਣਾਈਆਂ। ਇਸ ਦੇ ਬਾਅਦ ਕੋਹਲੀ ਨੇ ਦੇਵਦੱਤ ਪਡਿਕਲ ਨਾਲ ਮੋਰਚਾ ਸੰਭਾਲਿਆ। ਦੋਵਾਂ ਨੇ 92 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਫਿਰ ਪਡਿਕਲ 27 ਗੇਂਦਾਂ ਵਿਚ 39 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕੋਹਲੀ ਨੇ ਕਪਤਾਨ ਰਜਤ ਪਾਟੀਦਾਰ ਦੇ ਨਾਲ 28 ਦੌੜਾਂ ਜਦੋਂ ਕਿ ਟਿਮ ਡੇਵਿਡ ਦੇ ਨਾਲ 23 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਕੋਹਲੀ ਨੇ 60 ਗੇਂਦਾਂ ਵਿਚ 3 ਛੱਕਿਆਂ ਤੇ 11 ਚੌਕਿਆਂ ਦੀ ਮਦਦ ਨਾਲ 105 ਦੌੜਾਂ ਦੀ ਨਾਟਾਊਟ ਪਾਰੀ ਖੇਡੀ।
ਇਸ ਤੋਂ ਪਹਿਲਾਂ ਕੇਕੇਆਰ ਦੀ ਇਸ ਮੁਕਾਬਲੇ ਵਿਚ ਸ਼ੁਰੂਆਤ ਖਰਾਬ ਹੋਈ ਸੀ। ਟੀਮ 48 ਦੇ ਸਕੋਰ ਤੱਕ ਫਿਨ ਏਲਨ ਤੇ ਕਪਤਾਨ ਅਜਿੰਕਯ ਰਹਾਣੇ ਵਜੋਂ ਦੋਵੇਂ ਸਲਾਮੀ ਬੱਲੇਬਾਜ਼ਾਂ ਦੇ ਵਿਕਟ ਗੁਆ ਬੈਠੀ ਸੀ। ਫਿਰ ਅੰਗਕ੍ਰਿਸ਼ ਰਘੁਵੰਸ਼ੀ ਨੇ ਕੈਮਰਨ ਗ੍ਰੀਨ ਨਾਲ ਤੀਜੇ ਵਿਕਟ ਲਈ 46 ਗੇਂਦਾਂ ਵਿਚ 68 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਮਜ਼ਬੂਤੀ ਦਿਵਾਈ। ਕੈਮਰੂਨ 24 ਗੇਂਦਾਂ ਵਿਚ 1 ਛੱਕੇ ਤੇ 3 ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਫਿਰ ਅੰਗਕ੍ਰਿਸ਼ ਨੇ ਰਿੰਕੂ ਸਿੰਘ ਦੇ ਨਾਲ ਚੌਥੇ ਵਿਕਟ ਲਈ 46 ਗੇਂਦਾਂ ਵਿਚ 76 ਦੌੜਾਂ ਬਣਾ ਕੇ ਕੇਕੇਆਰ ਨੂੰ ਵਿਸ਼ਾਲ ਸਕੋਰ ਤੱਕ ਪਹੁੰਚਾਇਆ।
ਰਿੰਕੂ 29 ਗੇਂਦਾਂ ਵਿਚ 2 ਛੱਕਿਆਂ ਤੇ 3 ਚੌਕਿਆਂ ਦੀ ਮਦਦ ਨਾਲ 49 ਦੌੜਾਂ ਬਣਾ ਕੇ ਨਾਟਆਊਟ ਰਹੇ ਜਦੋਂ ਕਿ ਅੰਗਕ੍ਰਿਸ਼ ਨੇ 46 ਗੇਂਦਾਂ ਵਿਚ 71 ਦੌੜਾਂ ਬਣਾਈਆਂ। ਦੂਜੇ ਪਾਸੇ ਭੁਵਨੇਸ਼ਵਰ ਕੁਮਾਰ, ਜੋਸ਼ ਹੇਜਲਵੁੱਡ ਤੇ ਰਾਸਿਖ ਸਲਾਮ ਡਾਰ ਨੇ 1-1 ਵਿਕਟ ਹਾਸਲ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










