IPL 2026 ‘ਚ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਪੰਜਾਬ ਕਿੰਗ ਇਸ ਵੇਲੇ ਮੁਸ਼ਕਲ ਦੌਰ ਤੋਂ ਲੰਘ ਰਹੀ ਹੈ। ਟੀਮ ਨੇ ਲਗਾਤਾਰ ਚਾਰ ਮੁਕਾਬਲੇ ਗੁਆਏ ਹਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਰਿਪੋਰਟਾਂ ਵਿਚ ਪੰਜਾਬ ਕਿੰਗਸ ਦੇ ਡ੍ਰੈਸਿੰਗ ਰੂਮ ਮਾਹੌਲ ਨੂੰ ਲੈ ਕੇ ਕਈ ਦਾਅਵੇ ਕੀਤੇ ਜਾਣ ਲੱਗੇ। ਇਨ੍ਹਾਂ ਰਿਪੋਰਟਾਂ ਵਿਚ ਖਿਡਾਰੀਆਂ ਦੀ ਫਿਟਨੈੱਸ, ਅਨੁਸ਼ਾਸਨ ਅਤੇ ਟੀਮ ਸੰਸਕ੍ਰਿਤੀ ‘ਤੇ ਸਵਾਲ ਉਠਾਏ ਗਏ। ਹਾਲਾਂਕਿ ਹੁਣ ਟੀਮ ਦੀ ਸਹਿ-ਮਾਲਕਣ ਪ੍ਰੀਤੀ ਜ਼ਿੰਟਾ ਨੇ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਗਲਤ ਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ।
ਇੱਕ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਕਿੰਗਜ਼ ਦੇ ਨੌਜਵਾਨ ਓਪਨਰ ਪ੍ਰਭਸਿਮਰਨ ਸਿੰਘ ਦਾ ਪਿਛਲੇ ਕੁਝ ਹਫ਼ਤਿਆਂ ਵਿੱਚ ਲਗਭਗ 10 ਕਿਲੋ ਭਾਰ ਵਧ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਖਿਡਾਰੀ ਦੇਰ ਰਾਤ ਤੱਕ ਖੇਡਦੇ ਹਨ, ਟ੍ਰੇਨਿੰਗ ਸੈਸ਼ਨ ਮਿਸ ਕਰ ਰਹੇ ਹਨ ਤੇ ਇਥੋਂ ਤੱਕ ਕਿ ਫਲਾਈਟ ਤੱਕ ਛੱਡ ਰਹੇ ਹਨ। ਇਨ੍ਹਾਂ ਸਾਰਿਆਂ ਕਰਕੇ ਟੀਮ ਦਾ ਮਾੜਾ ਪ੍ਰਦਰਸ਼ਨ ਹੋ ਰਿਹਾ ਹੈ। ਲਗਾਤਾਰ ਹਾਰ ਤੋਂ ਬਾਅਦ ਅਜਿਹੀਆਂ ਖਬਰਾਂ ਨੇ ਸੋਸ਼ਲ ਮੀਡੀਆ ‘ਤੇ ਤੇਜੀ ਫੜ ਲਈ ਹੈ ਤੇ ਪੰਜਾਬ ਕਿੰਗਜ਼ ਦੇ ਟੀਮ ਮੈਨੇਜਮੈਟ ‘ਤੇ ਸਵਾਲ ਉਠਣ ਲੱਗੇ ਹਨ।

ਇਨ੍ਹਾਂ ਖਬਰਾਂ ‘ਤੇ ਸਖਤ ਪ੍ਰਤਿਕਰਿਆ ਦਿੰਦੇ ਹੋਏ ਪ੍ਰੀਤੀ ਜ਼ਿੰਟਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਹ ਹੁਣ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ। ਆਲੋਚਨਾ ਅਤੇ ਗਲਤ ਜਾਣਕਾਰੀ ਫੈਲਾਉਣ ਵਿੱਚ ਫਰਕ ਹੁੰਦਾ ਹੈ। ਉਸਨੇ ਕਿਹਾ ਕਿ ਖੇਡ ਬਾਰੇ ਸਿਹਤਮੰਦ ਚਰਚਾ ਹਮੇਸ਼ਾ ਸਵੀਕਾਰਯੋਗ ਹੈ, ਪਰ ਕਿਸੇ ਟੀਮ ਜਾਂ ਖਿਡਾਰੀ ਦੀ ਇਮੇਜ ਨੂੰ ਖਰਾਬ ਕਰਨ ਲਈ ਗਲਤ ਜਾਣਕਾਰੀ ਫੈਲਾਉਣਾ ਪੂਰੀ ਤਰ੍ਹਾਂ ਗਲਤ ਹੈ। ਪ੍ਰੀਤੀ ਜ਼ਿੰਟਾ ਨੇ ਲੋਕਾਂ ਅਤੇ ਮੀਡੀਆ ਆਊਟਲੈਟਾਂ ਨੂੰ ਜ਼ਿੰਮੇਵਾਰੀ ਨਾਲ ਰਿਪੋਰਟਿੰਗ ਕਰਨ ਦੀ ਅਪੀਲ ਕੀਤੀ। ਉਸ ਦਾ ਕਹਿਣਾ ਸੀ ਕਿ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਫੈਲਾਉਣਾ ਖੇਡ ਤੇ ਖਿਡਾਰੀਆਂ ਦੋਵਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਇਹ ਵੀ ਪੜ੍ਹੋ : ਵੈੱਬ ਸੀਰੀਜ਼ ‘ਚ ਵਿਵਾਦਿਤ ਬਿਆਨ ਨੂੰ ਲੈ ਕੇ ਬੁਰੇ ਫਸੇ ਯੋਗਰਾਜ ਸਿੰਘ, FIR ਹੋਈ ਦਰਜ
ਪੰਜਾਬ ਕਿੰਗਜ਼ ਮੈਨੇਜਮੈਂਟ ਨੇ ਵੀ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਰਿਪੋਰਟਾਂ ਨੂੰ ਮਨਘੜੰਤ ਦੱਸਿਆ। ਟੀਮ ਨੇ ਕਿਹਾ ਕਿ ਸਸਤੀ ਪ੍ਰਸਿੱਧੀ ਹਾਸਲ ਕਰਨ ਲਈ ਝੂਠੀਆਂ ਕਹਾਣੀਆਂ ਬਣਾਉਣਾ ਖੇਡ ਦੀ ਭਾਵਨਾ ਦੇ ਵਿਰੁੱਧ ਹੈ। ਉਨ੍ਹਾਂ ਸਾਰਿਆਂ ਨੂੰ ਤੱਥਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਖ਼ਬਰਾਂ ਸਾਂਝੀਆਂ ਕਰਨ ਦੀ ਅਪੀਲ ਕੀਤੀ। ਲਗਾਤਾਰ ਹਾਰਾਂ ਦੇ ਬਾਵਜੂਦ, ਪੰਜਾਬ ਕਿੰਗਜ਼ ਦੀ ਸਥਿਤੀ ਮਜ਼ਬੂਤ ਬਣੀ ਹੋਈ ਹੈ। ਟੀਮ ਨੇ ਆਈਪੀਐਲ 2026 ਵਿੱਚ ਹੁਣ ਤੱਕ 11 ਮੈਚ ਖੇਡੇ ਹਨ, ਜਿਸ ਵਿੱਚ ਛੇ ਜਿੱਤਾਂ, ਚਾਰ ਹਾਰਾਂ ਅਤੇ ਇੱਕ ਡਰਾਅ ਹੈ। 13 ਅੰਕਾਂ ਦੇ ਨਾਲ ਪੰਜਾਬ ਕਿੰਗਜ਼ ਇਸ ਸਮੇਂ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ ਅਤੇ ਪਲੇਆਫ ਲਈ ਦੌੜ ਵਿੱਚ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










