15 ਸਾਲ ਦੇ ਓਪਨਰ ਵੈਭਵ ਸੂਰਯਵੰਸ਼ੀ ਵਨਡੇ ਟ੍ਰਾਈ ਸੀਰੀਜ ਲਈ ਇੰਡੀਆ-ਏ ਵਿਚ ਚੁਣੇ ਗਏ ਹਨ। ਟੀਮ ਦਾ ਐਲਾਨ BCCI ਵੱਲੋਂ ਕੀਤਾ ਗਿਆ ਤੇ ਟੀਮ ਦੀ ਕਮਾਨ ਤਿਲਕ ਵਰਮਾ ਸੰਭਾਲਣਗੇ। ਇਸ ਤੋਂ ਪਹਿਲਾਂ ਉਹ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਤੇ ਅੰਡਰ-19 ਵਰਲਡ ਕੱਪ ਵਿਚ ਇੰਡੀਆ ਵੱਲੋਂ ਖੇਡ ਚੁੱਕੇ ਹਨ। ਇਸੇ ਸਾਲ ਜਨਵਰੀ ਵਿਚ ਹੋਏ ਅੰਡਰ-19 ਵਰਲਡ ਕੱਪ ਫਾਈਨਲ ਵਿਚ ਉਨ੍ਹਾਂ ਨੇ 175 ਦੌੜਾਂ ਦੀ ਪਾਰੀ ਖੇਡੀ ਸੀ।ਉਹ ਪਲੇਅਰ ਆਫ ਦਿ ਟੂਰਨਾਮੈਂਟ ਬਣੇ ਸਨ।
ਵੈਭਵ ਸ਼੍ਰੀਲੰਕਾ ਵਿਚ ਜੂਨ ਵਿਚ ਹੋਣ ਵਾਲੀ ਵਨਡੇ ਟ੍ਰਾਈ ਸੀਰੀਜ ਖੇਡਣਗੇ। ਇੰਡੀਆ ਤੇ ਸ਼੍ਰੀਲੰਕਾ ਦੇ ਇਲਾਵਾ ਇਸ ਸੀਰੀਜ ਵਿਚ ਅਫਗਾਨਿਸਤਾਨ ਦੀ ਏ ਟੀਮ ਵੀ ਖੇਡੇਗੀ। ਵੈਭਵ IPL ਵਿਚ ਹੁਣ ਤੱਕ 2 ਸੈਂਕੜੇ ਲਾ ਚੁੱਕੇ ਹਨ। ਉਨ੍ਹਾਂ ਨੇ 2025 ਵਿਚ ਗੁਜਰਾਤ ਖਿਲਾਫ 36 ਤੇ ਇਸ ਸੀਜਨ ਵਿਚ ਹੈਦਰਾਬਾਦ ਖਿਲਾਫ 37 ਗੇਂਦਾਂ ਵਿਚ ਸੈਂਕੜਾ ਲਗਾਇਆ ਹੈ। ਵੈਭਵ IPL ਵਿਚ ਆਪਣਾ ਦੂਜਾ ਸੀਜ਼ਨ ਖੇਡ ਰਹੇ ਹਨ। 2026 ਸੀਜ਼ਨ ਵਿਚ ਉਨ੍ਹਾਂ ਨੇ 11 ਮੈਚਾਂ ਵਿਚ 237 ਦੀ ਸਟ੍ਰਾਈਕ ਰੇਟ ਤੋਂ 440 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਜੈਪੁਰ ਵਿਚ ਹੈਦਰਾਬਾਦ ਖਿਲਾਫ ਸੈਂਕੜਾ ਲਗਾਇਆ। ਇਸ ਪਾਰੀ ਵਿਚ ਉਨ੍ਹਾਂ ਨੇ 12 ਛੱਕੇ ਤੇ 5 ਚੌਕੇ ਲਗਾਏ।
ਇਹ ਵੀ ਪੜ੍ਹੋ : ਆਮ ਲੋਕਾਂ ਨੂੰ ਲੱਗਾ ਵੱਡਾ ਝਟਕਾ! ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 3 ਰੁਪਏ ਪ੍ਰਤੀ ਲੀਟਰ ਦਾ ਹੋਇਆ ਵਾਧਾ
ਵੈਭਵ ਨੇ ਜਨਵਰੀ 2024 ਵਿਚ ਬਿਹਾਰ ਲਈ ਰਣਜੀ ਟਰਾਫੀ ਵਿਚ ਡੈਬਿਊ ਕੀਤਾ। ਉਦੋਂ ਉਨ੍ਹਾਂ ਦੀ ਉਮਰ 12 ਸਾਲ ਸੀ 2024 ਵਿਚ ਮੁੰਬਈ ਤੇ ਛੱਤੀਸਗੜ੍ਹ ਖਿਲਾਫ ਉਸ ਨੇ 2 ਫਸਟ ਕਲਾਸ ਮੈਚਾਂ ਵਿਚ 31 ਦੌੜਾਂ ਬਣਾਈਆਂ ਸਨ। ਵੈਭਵ ਨੇ ਸਚਿਨ ਤੇਂਦੁਲਕਰ (15 ਸਾਲ) ਤੇ ਯੁਵਰਾਜ ਸਿੰਘ (18 ਸਾਲ) ਨੂੰ ਪਿੱਛੇ ਛੱਡਿਆ ਤੇ ਘਰੇਲੂ ਫਸਟ ਕਲਾਸ ਕ੍ਰਿਕਟ ਵਿਚ ਸਭ ਤੋਂ ਘੱਟ ਉਮਰ ਵਿਚ ਡੈਬਿਊ ਕਰਨ ਵਾਲੇ ਖਿਡਾਰੀ ਬਣੇ। ਵੈਭਵ ਨੇ 13 ਸਾਲ ਦੀ ਉਮਰ ਵਿਚ ਆਸਟ੍ਰੇਲੀਆ ਖਿਲਾਫ ਅੰਡਰ-19 ਯੂਥ ਟੈਸਟ ਸੀਰੀਜ ਵਿਚ ਸਿਰਫ 58 ਗੇਂਦਾਂ ‘ਚ ਸੈਂਕੜਾ ਲਗਾਇਆ। ਇਹ ਅੰਡਰ-19 ਟੈਸਟ ਕ੍ਰਿਕਟ ਵਿਚ ਦੂਜਾ ਸਭ ਤੋਂ ਤੇਜ਼ ਸੈਂਕੜਾ ਸੀ। ਉਨ੍ਹਾਂ ਨੇ 62 ਗੇਂਦਾਂ ਵਿਚ 104 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 14 ਚੌਕੇ ਤੇ 4 ਛੱਕੇ ਸ਼ਾਮਲ ਸਨ। ਇਨ੍ਹਾਂ ਸਾਰੀਆਂ ਪਰਫਾਰਮੈਂਸ ਦੇ ਆਧਾਰ ‘ਤੇ BCCI ਨੇ ਉਨ੍ਹਾਂ ਨੂੰ ਇੰਡੀਆ-ਏ ਵਿਚ ਥਾਂ ਦਿੱਤੀ।
ਜੂਨ ਵਿਚ ਹੋਣ ਵਾਲੀ ਵਨਡੇ ਟ੍ਰਾਈ ਸੀਰੀਜ ਵਿਚ ਇੰਡੀਆ-ਏ ਲਈ ਪ੍ਰਿਆਂਸ਼ ਆਰੀਆ, ਵੈਭਵ ਸੂਰਯਵੰਸ਼ੀ, ਆਯੁਸ਼ ਬਡੋਨੀ, ਨਿਸ਼ਾਂਤ ਸਿੰਧੂ ਤੇ ਅੰਸ਼ੁਲ ਕੰਬੋਜ ਵਰਗੇ ਯੁਵਾ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਵਿਕਟਕੀਪਰ ਵਜੋਂ ਪ੍ਰਭਸਿਮਰਨ ਤੇ ਕੁਮਾਰ ਕੁਸ਼ਾਗਰ ਟੀਮ ਵਿਚ ਸ਼ਾਮਲ ਹਨ।
ਵਨਡੇ ਟ੍ਰਾਈ ਸੀਰੀਜ ਦੇ ਸਾਰੇ ਮੁਕਾਬਲ ਦਾਂਬੁਲਾ ਵਿਚ ਖੇਡੇ ਜਾਣਗੇ। ਇਸ ਦੇ ਬਾਅਦ ਇੰਡੀਆ-ਏ ਟੀਮ ਸ਼੍ਰੀਲੰਕਾ-ਏ ਖਿਲਾਫ ਦੋ ਮਲਟੀ-ਡੇ ਮੈਚ ਵੀ ਖੇਡੇਗੀ ਜਿਨ੍ਹਾਂ ਲਈ ਵੱਖਰੇ ਸਕਵਾਡ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










