ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਵ੍ਰਿੰਦਾਵਨ ਵਿੱਚ ਸੰਤ ਪ੍ਰੇਮਾਨੰਦ ਮਹਾਰਾਜ ਨਾਲ ਮੁਲਾਕਾਤ ਕੀਤੀ। ਗਰੇਵਾਲ ਨੇ 14 ਮਈ ਨੂੰ ਆਪਣੇ ਯੂਟਿਊਬ ਚੈਨਲ ‘ਤੇ ਮੁਲਾਕਾਤ ਦਾ ਵੀਡੀਓ ਸਾਂਝਾ ਕੀਤਾ। ਪੰਜਾਬੀ ਗਾਇਕ ਨੇ ਮੁਲਾਕਾਤ ਦੇ ਵੇਰਵਿਆਂ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ, ਪਰ ਕਿਹਾ ਕਿ ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸ਼ਾਂਤੀ ਮਹਿਸੂਸ ਹੋਈ।
ਮੁਲਾਕਾਤ ਦੌਰਾਨ ਉਨ੍ਹਾਂ ਨੇ ਆਪਣਾ ਮਸ਼ਹੂਰ ਗੀਤ, “ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ” ਗਾਇਆ। ਮਹਾਰਾਜ ਨੇ ਜਵਾਬ ਦਿੱਤਾ, “ਤੁਹਾਡੀ ਆਵਾਜ਼ ਬਹੁਤ ਬੁਲੰਦ ਹੈ। ਇਸ ਤਰ੍ਹਾਂ ਗਾਉਂਦੇ ਰਹੋ।”
ਪ੍ਰਸ਼ੰਸਕਾਂ ਨੇ ਕੰਵਰ ਗਰੇਵਾਲ ਦੀਆਂ ਫੋਟੋਆਂ ‘ਤੇ ਟਿੱਪਣੀ ਕਰਦੇ ਹੋਏ ਕਿਹਾ, “ਵ੍ਰਿੰਦਾਵਨ ਸੰਗੀਤ ਅਤੇ ਭਗਤੀ ਦਾ ਇੱਕ ਸ਼ਾਨਦਾਰ ਸੰਗਮ ਹੈ।” ਇਸ ਤੋਂ ਪਹਿਲਾਂ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਅਤੇ ਬੀ ਪ੍ਰਾਕ ਸਮੇਤ ਕਈ ਮਸ਼ਹੂਰ ਹਸਤੀਆਂ ਪ੍ਰੇਮਾਨੰਦ ਮਹਾਰਾਜ ਨੂੰ ਮਿਲ ਚੁੱਕੀਆਂ ਹਨ।

14 ਮਈ ਨੂੰ ਗਾਇਕ ਕੰਵਰ ਗਰੇਵਾਲ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਵਿੱਚ ਪਹੁੰਚੇ। ਜਿਵੇਂ ਹੀ ਪ੍ਰੇਮਾਨੰਦ ਮਹਾਰਾਜ ਸਟੇਜ ‘ਤੇ ਆਏ, ਉਨ੍ਹਾਂ ਦੇ ਪੈਰੋਕਾਰਾਂ ਨੇ ਕੰਵਰ ਗਰੇਵਾਲ ਬਾਰੇ ਗੱਲ ਕੀਤੀ। ਮਹਾਰਾਜ ਨੇ ਕਿਹਾ, “ਨੱਚਣਾ ਪੈਂਦਾ ਐ।” ਮੁਸਕਰਾਉਂਦੇ ਹੋਏ ਕੰਵਰ ਗਰੇਵਾਲ ਮਹਾਰਾਜ ਅੱਗੇ ਝੁਕਿਆ ਅਤੇ ਸਿਰੋਪਾਓ ਸਵੀਕਾਰ ਕੀਤਾ। ਗਾਇਕ ਫਿਰ ਮਹਾਰਾਜ ਦੇ ਸਾਹਮਣੇ ਜ਼ਮੀਨ ‘ਤੇ ਆਮ ਮੁਲਾਕਾਤ ਕਰਨ ਵਾਲਿਆਂ ਵਾਂਗ ਜਮੀਨ ‘ਤੇ ਬੈਠ ਗਏ।
ਚਿੱਟਾ ਕੁੜਤਾ ਅਤੇ ਪੱਗ ਪਹਿਨੀਂ ਗਰੇਵਾਲ ਮਹਾਰਾਜ ਦੇ ਪੈਰਾਂ ‘ਤੇ ਝੁਕੇ ਅਤੇ ਅਧਿਆਤਮਿਕ ਮਾਰਗਦਰਸ਼ਨ ਦੀ ਮੰਗ ਕੀਤੀ। ਮੁਲਾਕਾਤ ਦੌਰਾਨ ਗਾਇਕ ਸੰਤ ਪ੍ਰੇਮਾਨੰਦ ਦੇ ਸਾਹਮਣੇ ਹੱਥ ਜੋੜ ਕੇ ਬੈਠੇ ਰਹੇ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਦਾ ਚੰਡੀਗੜ੍ਹ ਕੂਚ, ਪੁਲਿਸ ਨੇ ਬੈਰੀਕੇਡਿੰਗ ਕਰ ਰੋਕਿਆ, ਵਾਟਰ ਕੈਨਨ ਦੀ ਵੀ ਕੀਤੀ ਵਰਤੋਂ
ਸੰਤ ਪ੍ਰੇਮਾਨੰਦ ਮਹਾਰਾਜ ਦੇ ਕਹਿਣ ‘ਤੇ, ਕੰਵਰ ਗਰੇਵਾਲ ਨੇ ਆਪਣਾ ਮਸ਼ਹੂਰ ਗੀਤ, “ਇਸ਼ਕ ਬੁੱਲੇ ਨੂੰ ਨਾਚਵੇ ਯਾਰ ਤੇ ਨੱਚਣਾ ਪੈਂਦਾ ਐ।” ਮਹਾਰਾਜ ਕੰਵਰ ਗਰੇਵਾਲ ਵੱਲ ਇੱਕ ਟੱਕ ਵੇਖਦੇ ਰਹੇ ਅਤੇ ਗੀਤ ਖਤਮ ਹੋਣ ਤੋਂ ਬਾਅਦ, ਉਨ੍ਹਾਂ ਕਿਹਾ, “ਬਹੁਤ ਅਦਭੁਤ, ਤੁਹਾਡੀ ਆਵਾਜ਼ ਬਹੁਤ ਬੁਲੰਦ ਹੈ। ਤੁਸੀਂ ਹਮੇਸ਼ਾ ਖੁਸ਼, ਸਿਹਤਮੰਦ ਰਹੋ ਅਤੇ ਇਸ ਤਰ੍ਹਾਂ ਗਾਉਂਦੇ ਰਹੋ।”
ਮਹਾਰਾਜ ਨੇ ਗਰੇਵਾਲ ਨੂੰ ਸੰਗੀਤ ਅਤੇ ਭਗਤੀ ਦੇ ਸਬੰਧ ਬਾਰੇ ਸਮਝਾਉਂਦੇ ਹੋਏ ਕਿਹਾ ਕਿ ਜਦੋਂ ਕਲਾ ਤੋਂ ਹਉਮੈ ਦੂਰ ਹੋ ਜਾਂਦੀ ਹੈ, ਤਾਂ ਇਹ ਸਿਰਫ਼ ਮਨੋਰੰਜਨ ਨਹੀਂ ਸਗੋਂ ਪੂਜਾ ਬਣ ਜਾਂਦੀ ਹੈ।
ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨ ਕਰਨ ਉਪਰੰਤ ਕੰਵਰ ਗਰੇਵਾਲ ਨੇ ਸੂਫੀ ਅਤੇ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗਰੇਵਾਲ ਨੇ ਰਾਧਾ-ਰਾਧਾ ਅਤੇ ਕ੍ਰਿਸ਼ਨ-ਕ੍ਰਿਸ਼ਨ ਦੇ ਭਜਨ ਗਾ ਕੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸਿੱਧ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਕਲਾਮ, ਕੀ ਪੁਛਦੇਓ ਹਾਲ ਫਕੀਰਾਂ ਦਾ, ਸਦਾ ਨਦੀਆਂ ਬਿਛੜੀਆਂ ਨੀਰਾਂ ਦਾ ਸੁਣਾਇਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










