ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਲ ਅੱਜ 72 ਅਧਿਆਪਕਾਂ ਦੇ ਇੱਕ ਬੈਚ ਨੂੰ ਸਿਖਲਾਈ ਲਈ ਫਿਨਲੈਂਡ ਰਵਾਨਾ ਕੀਤਾ। ਅਧਿਆਪਕ ਫਿਨਲੈਂਡ ‘ਚ ਬੱਚਿਆਂ ਨੂੰ ਪੜ੍ਹਾਉਣ ਦੇ ਆਧੁਨਿਕ ਤਰੀਕਿਆਂ ਦੀ ਸਿਖਲਾਈ ਲੈਣਗੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਬਣਾਉਣ ਵਾਲੇ, ਜਿਨ੍ਹਾਂ ਨੂੰ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ, 72 ਟੀਚਰ ਫਿਨਲੈਂਡ ਵਿਚ ਨਵੇਂ ਟੀਚਿੰਗ ਤਰੀਕਿਆਂ ਦੀ ਟ੍ਰੇਨਿੰਗ ਲੈਣ ਲਈ ਦਿੱਲੀ ਲਈ ਨਿਕਲ ਗਏ ਹਨ। 72 ਟੀਚਰਾਂ ਦਾ ਇਹ ਬੈਚ 29 ਮਈ ਤੱਕ ਉਥੇ ਪਹੁੰਚ ਜਾਵੇਗਾ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਬੈਚ ਹੈ ਤੇ ਪਿਛਲੇ ਬੈਚਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਹਨ। ਨੀਤੀ ਆਯੋਗ ਵੱਲੋਂ ਜਾਰੀ ਸਰਵੇ ਵਿਚ ਪੰਜਾਬ ਪਹਿਲੇ ਨੰਬਰ ‘ਤੇ ਆ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੇ ਹੁਣ ਤੱਕ 234 ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਪੰਜ ਦਿਨਾਂ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਲਈ ਸਿੰਗਾਪੁਰ ਭੇਜਿਆ ਹੈ। ਇਸ ਵਾਰ, 72 ਪ੍ਰਾਇਮਰੀ ਪੱਧਰ ਦੇ ਅਧਿਆਪਕਾਂ ਨੂੰ ਫਿਨਲੈਂਡ ਦੇ ਤੁਰਕੂ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਦੀ ਅੰਮ੍ਰਿਤਸਰ ਕੋਰਟ ‘ਚ ਪੇਸ਼ੀ ਅੱਜ, ਪਿਛਲੀ ਸੁਣਵਾਈ ਦੌਰਾਨ ਹਟਾਈਆਂ ਸਨ ਦੋ ਧਾਰਾਵਾਂ
ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਅੱਗੇ ਵਧ ਰਹੇ ਹਨ। ਧੂਰੀ ਵਿਧਾਨ ਸਭਾ ਖੇਤਰ ਦੇ ਇਕ ਸਰਕਾਰੀ ਸਕੂਲ ਦੇ 10 ਬਚੇ ਹਨ ਜਿਨ੍ਹਾਂ ਨੇ 98 ਫੀਸਦ, 97 ਫੀਸਦ ਨੰਬਰ ਲਿਆਂਦੇ। 12ਵੀਂ ਕਲਾਸ ਵਿਚ ਪਹਿਲੀ ਜਗ੍ਹਾ ਲਿਆਉਣ ਵਾਲੀਆਂ ਤਿੰਨ ਕੁੜੀਆਂ ਹਨ। ਜਿਨ੍ਹਾਂ ਨੇ 500 ਵਿਚੋਂ 500 ਅੰਕ ਹਾਸਲ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










