ਪੰਜਾਬ ਦੇ ਜਲੰਧਰ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਸਾਬਕਾ ਫੌਜੀ ਦੇ ਘਰ ‘ਤੇ ਫਾਇਰਿੰਗ ਦੀ ਖਬਰ ਮਿਲੀ ਹੈ। ਅਣਪਛਾਤੇ ਬਾਈਕ ਸਵਾਰ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਲਗਭਗ 5 ਰਾਊਂਡ ਫਾਇਰ ਕਰਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਛੋਟੀ ਬਾਰਾਦਾਰੀ ਇਲਾਕੇ ਵਿਚ ਅਰਬਨ ਅਸਟੇਟ ਫੇਜ਼-1 ਵਿਚ ਸਥਿਤ ਘਰ ‘ਚ ਵਾਪਰੀ। ਘਟਨਾ ਦੌਰਾਨ ਘਰ ਦੇ ਵਿਹੜੇ ‘ਚ ਦੋਵੇਂ ਪਤੀ-ਪਤਨੀ ਸੈਰ ਕਰ ਰਹੇ ਸੀ। ਪੀੜਤ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਰਾਤ ਦਾ ਖਾਣਾ ਖਾਣ ਮਗਰੋਂ ਆਪਣੀ ਪਤਨੀ ਨਾਲ ਘਰ ਦੇ ਵਿਹੜੇ ਵਿਚ ਸੈਰ ਕਰ ਰਿਹਾ ਸੀ ਕਿ ਅਚਾਨਕ ਇਕ ਅਣਪਛਾਤੇ ਨੌਜਵਾਨ ਵੱਲੋਂ ਬਾਈਕ ‘ਤੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਇਸ ਮਗਰੋਂ ਉੁਹ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਗੁਰਦਾਸਪੁਰ ਪੁਲਿਸ ਵੱਲੋਂ ਹੈਂ/ਡ ਗ੍ਰ/ਨੇ/ਡ ਮਾਮਲੇ ‘ਚ 3 ਮੁਲਜ਼ਮ ਗ੍ਰਿਫ਼ਤਾਰ, ਵਿਦੇਸ਼ੀ ਹੈਂਡਲਰ ਦੇ ਸੰਪਰਕ ‘ਚ ਸਨ ਮੁਲਜ਼ਮ
ਪੁਲਿਸ ਨੂੰ ਜਿਵੇਂ ਹੀ ਫਾਇਰਿੰਗ ਦੀ ਸੂਚਨਾ ਮਿਲੀ ਉਹ ਤੁਰੰਤ ਹਰਕਤ ਵਿਚ ਆਈ ਤੇ ਮੌਕੇ ‘ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਹਮਲਾਵਰ ਨੇ ਗੋਲੀਆਂ ਕਿਉਂ ਚਲਾਈਆਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










