ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਤਰਨਤਾਰਨ ਵਿੱਚ ਇੱਕ ਸੁਨਿਆਰੇ ਦੇ ਘਰ ਤੇ ਦੁਕਾਨ ‘ਤੇ ਛਾਪੇਮਾਰੀ ਕੀਤੀ। ਸੁਨਿਆਰੇ ਨਾਲ ਜੁੜੇ ਕਈ ਸਥਾਨਾਂ ‘ਤੇ ਇੱਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ।
ਸੂਤਰਾਂ ਮੁਤਾਬਕ ਈਡੀ ਦੀਆਂ ਵਿਸ਼ੇਸ਼ ਟੀਮਾਂ ਗੁਰੂ ਕਾ ਖੂਹ ਇਲਾਕੇ ਵਿਚ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਬਲਵੰਤ ਸਿੰਘ ਦੇ ਘਰ ਤੇ ਨੂਰਦੀ ਬਾਜਾਰ ਵਿਚ ਮੌਜੂਦ ਜਵੈਲਰਸ ਸ਼ਾਪ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਸੂਤਰਾਂ ਮੁਤਾਬਕ ਕਿ ਈਡੀ ਦੀਆਂ ਟੀਮਾਂ ਸਵੇਰੇ 9 ਵਜੇ ਦੇ ਕਰੀਬ ਗੁਰੂ ਬਾਜ਼ਾਰ ਵਿੱਚ ਸਥਿਤ ਸੁਨਿਆਰੇ ਦੇ ਗਹਿਣਿਆਂ ਦੇ ਸ਼ੋਅਰੂਮ ਅਤੇ ਮੁਹੱਲਾ ਗੁਰੂ ਕਾ ਖੂਹ ਚੌਕ ਵਿੱਚ ਉਸ ਦੇ ਜੱਦੀ ਘਰ ਪਹੁੰਚੀਆਂ। ਅਧਿਕਾਰੀਆਂ ਨੇ ਸਟਾਕ ਰਿਕਾਰਡ, ਵਿੱਤੀ ਦਸਤਾਵੇਜ਼ਾਂ ਅਤੇ ਪਿਛਲੇ ਵਪਾਰਕ ਲੈਣ-ਦੇਣ ਦੀ ਜਾਂਚ ਕਰਨ ਵਿੱਚ ਇੱਕ ਘੰਟੇ ਤੋਂ ਵੱਧ ਸਮਾਂ ਬਿਤਾਇਆ।
ਤਲਾਸ਼ੀ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਕਥਿਤ ਤੌਰ ‘ਤੇ ਘਰੇਲੂ ਗਤੀਵਿਧੀਆਂ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ ਜਦੋਂਕਿ ਅਧਿਕਾਰੀਆਂ ਨੇ ਰਿਹਾਇਸ਼ ਦੇ ਅੰਦਰ ਜਾਂਚ ਕੀਤੀ। ਪਹਿਲੇ ਦੋ ਸਥਾਨਾਂ ‘ਤੇ ਤਲਾਸ਼ੀ ਪੂਰੀ ਕਰਨ ਤੋਂ ਬਾਅਦ ਈਡੀ ਦੀ ਟੀਮ ਬਾਅਦ ਵਿੱਚ ਗੁਰਦੁਆਰਾ ਲਕੀਰ ਸਾਹਿਬ ਦੇ ਨੇੜੇ ਦੀਪ ਐਵੇਨਿਊ ਕਾਲੋਨੀ ਵਿੱਚ ਇੱਕ ਹੋਰ ਬੰਗਲੇ ਵਿੱਚ ਚਲੀ ਗਈ।
ਇਹ ਵੀ ਪੜ੍ਹੋ : ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ, 1 ਜੂਨ ਤੋਂ 206 ਸ਼ਹਿਰਾਂ ‘ਚ ਆਨਲਾਈਨ ਪ੍ਰੀਖਿਆ
ਰਿਪੋਰਟਾਂ ਮੁਤਾਬਕ ਈਡੀ ਨੇ ਇਹ ਕਾਰਵਾਈ ਇੱਕ ਵੱਡੇ ਬੈਂਕ ਲੈਣ-ਦੇਣ ਦੇ ਸਬੰਧ ਵਿੱਚ ਸ਼ੁਰੂ ਕੀਤੀ ਹੈ। ਈਡੀ ਨੇ ਨਿੱਜੀ ਬੈਂਕ ਕਰਮਚਾਰੀਆਂ ਨੂੰ ਵੀ ਜਾਂਚ ਲਈ ਮੌਕੇ ‘ਤੇ ਬੁਲਾਇਆ ਹੈ। ਈਡੀ ਅਧਿਕਾਰੀ ਦੋ ਗੱਡੀਆਂ ਵਿੱਚ ਤਰਨਤਾਰਨ ਪਹੁੰਚੇ। ਇਸ ਕਾਰਵਾਈ ਨਾਲ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀਆਂ ਅਤੇ ਰਾਜਨੀਤਿਕ ਆਗੂਆਂ ਵਿੱਚ ਦਹਿਸ਼ਤ ਫੈਲ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










