ਕੁਰਾਲੀ ਦੇ ਨੇੜੇ ਪੈਂਦੇ ਪਿੰਡ ਸਿੰਘਪੁਰਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਈ ਹੈ। ਦਾਦਾ ਦਾਦੀ ਆਪਣੀ ਪੋਤੀ ਨੂੰ ਸਕੂਲ ਤੋਂ ਘਰ ਵਾਪਸ ਲੈ ਕੇ ਆ ਰਹੇ ਸਨ, ਇਸ ਦੌਰਾਨ ਘਰ ਦੇ ਬਾਹਰ ਪਹੁੰਚਦਿਆ ਹੀ ਅਚਾਨਕ ਗੱਡੀ ਅਤੇ ਮੋਟਰਸਾਈਕਲ ‘ਤੇ ਆਏ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਬੱਚੀ ਨੂੰ ਅਗਵਾ ਕਰ ਲਿਆ ਗਿਆ। ਬਜ਼ੁਰਗ ਦਾਦਾ ਦਾਦੀ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕੋਸ਼ਿਸ਼ ਦੇ ਵਿੱਚ ਉਹ ਖੁਦ ਵੀ ਜ਼ਖਮੀ ਹੋ ਗਏ, ਜਿਨਾਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਦਾਦਾ ਦਾਦੀ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਪੋਤੀ ਨੂੰ ਸਕੂਲ ਤੋਂ ਲੈ ਕੇ ਵਾਪਸ ਆ ਰਹੇ ਸਨ ਤਾਂ ਜਦੋਂ ਘਰ ਦਾ ਦਰਵਾਜ਼ਾ ਖੋਲਿਆ ਤੇ ਇਕਦਮ ਉਹਨਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਿਲ ਵਿਅਕਤੀਆਂ ਵਿੱਚੋਂ ਕੁਝ ਦੀ ਪਹਿਚਾਣ ਹੋ ਗਈ ਜਿਨਾਂ ਵਿੱਚੋਂ ਦੋ ਵਿਅਕਤੀ ਉਹਨਾਂ ਦੀ ਬੇਟੇ ਦੀ ਘਰਵਾਲੀ (ਨੂੰਹ) ਦੇ ਭਰਾ ਅਤੇ ਉਸਦੇ ਨਾਲ ਇੱਕ ਹੋਰ ਵਿਅਕਤੀ ਜੋ ਕਿ ਉਸਦਾ ਡਰਾਈਵਰ ਦੱਸਿਆ ਜਾਂਦਾ ਹੈ ਉਹ ਸ਼ਾਮਿਲ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਮੈਡੀਕਲ ਸਟੋਰ ਅੱਜ ਰਹਿਣਗੇ ਬੰਦ, ਦਵਾਈਆਂ ਦੀ ਆਨਲਾਈਨ ਵਿਕਰੀ ’ਤੇ ਛੋਟ ਦੇ ਵਿਰੋਧ ‘ਚ ਕੀਤਾ ਸੰਘਰਸ਼ ਦਾ ਐਲਾਨ
ਬੱਚੀ ਦਾ ਪਿਤਾ ਜੋ ਇੱਕ ਸਰਕਾਰੀ ਟੀਚਰ ਹੈ, ਉਸਨੇ ਦੱਸਿਆ ਕਿ ਉਸਦਾ ਉਸਦੀ ਘਰਵਾਲੀ ਦੇ ਨਾਲ ਮਾਨਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਹਾਲੇ ਤੱਕ ਬੱਚਿਆਂ ਦੀ ਕਸਟਡੀ ਦਾ ਫੈਸਲਾ ਨਹੀਂ ਹੋਇਆ। ਬੱਚੀ ਨੂੰ ਅਗਵਾ ਕਰ ਦੀ ਸਾਰੀ ਘਟਨਾ ਘਰ ਵਿੱਚ ਲੱਗੇ ਹੋਏ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਪਰਿਵਾਰ ਵੱਲੋਂ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਨੂੰ ਉਹਨਾਂ ਦੀ ਬੱਚੀ ਵਾਪਸ ਕਰਵਾਈ ਜਾਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










