ਮੋਗਾ ਦੇ ਸਰਕਾਰੀ ਨਸ਼ਾ ਮੁਕਤੀ ਕੇਂਦਰ ਜਨੇਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੋਂ ਕਿ 35 ਮਰੀਜ਼ ਫਰਾਰ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਨਸ਼ਾ ਕਰਨ ਵਾਲਿਆਂ ਵੱਲੋਂ ਪਹਿਲਾਂ ਸਿਕਓਰਿਟੀ ਗਾਰਡ ‘ਤੇ ਹਮਲਾ ਕੀਤਾ ਜਾਂਦਾ ਦੈ ਤੇ ਫਿਰ ਮਗਰੋਂ ਮੇਨ ਗੇਟ ਦਾ ਤਾਲਾ ਤੋੜ ਦਿੱਤਾ ਜਾਂਦਾ ਹੈ ਤੇ ਇਸ ਮਗਰੋਂ ਉਹ ਉਥੋਂ ਫਰਾਰ ਹੋ ਗਏ।

ਘਟਨਾ ਮਗਰੋਂ ਪ੍ਰਸ਼ਾਸਨ ਤੇ ਪੁਲਿਸ ਅਲਰਟ ‘ਤੇ ਹੈ। ਮਰੀਜ਼ਾਂ ਦੇ ਫਰਾਰ ਹੋਣ ਦੀ ਸਾਰੀ ਘਟਨਾ CCTV ਕੈਮਰੇ ‘ਚ ਕੈਦ ਹੋਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਰੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਰੱਖਿਆ ਗਾਰਡਾਂ ਵੱਲੋਂ ਦੱਸਿਆ ਗਿਆ ਕਿ ਕੁਝ ਮਰੀਜਾਂ ਨੂੰ ਮੌਕੇ ਤੋਂ ਫੜ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










