ਅੱਜ ਕੱਲ੍ਹ ਹਰ ਦੂਜੇ ਬੰਦੇ ਨੂੰ ਦੰਦਾਂ ਵਿਚ ਕੀੜਾ, ਬਦਬੂ ਅਤੇ ਮਸੂੜਿਆਂ ਵਿੱਚੋਂ ਖੂਨ ਵਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਲੋਕ ਹਜ਼ਾਰਾਂ ਰੁਪਏ ਖਰਚ ਕਰਕੇ ਦੰਦਾਂ ਦੇ ਡਾਕਟਰਾਂ ਕੋਲ ਜਾ ਕੇ ਇਨ੍ਹਾਂ ਦਾ ਇਲਾਜ ਕਰਦੇ ਹਨ। ਪਹਿਲਾਂ ਜਦੋਂ ਟੂਥਪੇਸਟ ਉਪਲਬਧ ਨਹੀਂ ਸੀ, ਤਾਂ ਲੋਕ ਨਿੰਮ ਦੀ ਦਾਤਣ ਦੀ ਵਰਤੋਂ ਕਰਦੇ ਸਨ ਜਾਂ ਆਯੁਰਵੈਦਿਕ ਤਰੀਕਿਆਂ ਨਾਲ ਆਪਣੇ ਦੰਦ ਸਾਫ ਕਰਦੇ ਸਨ। ਆਯੁਰਵੈਦਿਕ ਆਚਾਰੀਆ ਮਨੀਸ਼ ਨੇ ਕੁਝ ਅਜਿਹੇ ਘਰੇਲੂ ਤਰੀਕਿਆਂ ਨਾਲ ਬਣੇ ਮੰਜਨਾਂ ਦੀ ਸਲਾਹ ਦਿੱਤੀ ਹੈ, ਜੋਕਿ ਟੂਥਪੇਸਟ ਨਾਲੋਂ ਕਿਤੇ ਵਧੇਰੇ ਅਸਰਦਾਰ ਹਨ ਤੇ ਇਨ੍ਹਾਂ ਨਾਲ ਦੰਦਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਪੁਰਾਣੇ ਸਮੇਂ ਦੇ ਲੋਕਾਂ ਦੇ ਦੰਦਾਂ ਦੇ ਮਜ਼ਬੂਤ ਅਤੇ ਚਮਕਦਾਰ ਹੋਣ ਦਾ ਕਾਰਨ ਉਨ੍ਹਾਂ ਦਾ ਘਰੇਲੂ ਟੂਥਪੇਸਟ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਮੰਜਨਾਂ ਬਾਰੇ-
ਦੰਦਾਂ ਵਿਚ ਕੀੜਾ ਹੋਵੇ ਜਾਂ ਨਾ ਹੋਵੇ
ਤੁਹਾਡੇ ਦੰਦਾਂ ਵਿੱਚ ਕੀੜਾ ਲੱਗਾ ਹੈ ਜਾਂ ਨਹੀਂ ਤਾਂ ਵੀ ਤੁਸੀਂ ਬਸ 3 ਚੀਜਾਂ ਨੂੰ ਮਿਲਾ ਕੇ ਮੰਜਨ ਤਿਆਰ ਕਰਨਾਹੈ। ਇਸ ਮੰਜਨ ਨੂੰ ਰੋਜਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਜਾਂ ਫਿਰ ਸਵੇਰੇ ਵੀ ਇਹੀ ਕਰੋ। ਅੱਧਾ ਚਮਚ ਹਲਦੀ, ਕਾਲਾ ਨਮਕ ਅਤੇ ਸਰ੍ਹੋਂ ਦਾ ਤੇਲ ਮਿਕਸ ਕਰੋ। ਹੁਣ, ਇਸਨੂੰ ਆਪਣੀਆਂ ਉਂਗਲਾਂ ਨਾਲ ਆਪਣੇ ਦੰਦਾਂ ਅਤੇ ਮਸੂੜਿਆਂ ‘ਤੇ ਰਗੜੋ। ਇਸ ਨਾਲ ਮਸੂੜਿਆਂ ਤੋਂ ਖੂਨ ਨਹੀਂ ਆਏਗਾ, ਢਿੱਲਾਪਨ ਨਹੀਂ ਹੁੰਦਾ ਤੇ ਕੀੜਾ ਵੀ ਕਦੇ ਨਹੀਂ ਲੱਗੇਗਾ।
ਦੰਦਾਂ ਦੇ ਦਰਦ ਤੋਂ ਕਿਵੇਂ ਰਾਹਤ ਪਾਈਏ
ਜੇ ਦੰਦਾਂ ਵਿਚ ਦਰਦ ਸ਼ੁਰੂ ਹੋ ਗਿਆ ਹੈ ਤਾਂ ਅਮਰੂਦ ਦੀਆਂ ਕੋਮਲ ਪੱਤੀਆਂ ਦੀ ਵਰਤੋਂ ਬਹੁਤ ਲਾਭਦਾਇਕ ਹੋ ਸਕਦੀ ਹੈ। ਆਯੁਰਵੇਦ ਵਿੱਚ, ਅਮਰੂਦ ਦੇ ਪੱਤਿਆਂ ਨੂੰ ਕੁਦਰਤੀ ਦਰਦ ਨਿਵਾਰਕ ਮੰਨਿਆ ਜਾਂਦਾ ਹੈ ਅਤੇ ਇਸ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜੇਕਰ ਤੁਹਾਨੂੰ ਦੰਦਾਂ ਦਾ ਦਰਦ ਹੁੰਦਾ ਹੈ, ਤਾਂ ਇਨ੍ਹਾਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਹੌਲੀ-ਹੌਲੀ ਚਬਾਓ ਤਾਂ ਜੋ ਇਨ੍ਹਾਂ ਦਾ ਰਸ ਪ੍ਰਭਾਵਿਤ ਹਿੱਸੇ ਤੱਕ ਪਹੁੰਚ ਸਕੇ। ਇਸ ਤੋਂ ਇਲਾਵਾ ਤੁਸੀਂ ਅਮਰੂਦ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਦ ਕੋਸਾ ਕਾੜ੍ਹਾ ਵੀ ਤਆਰ ਕਰ ਸਕਦੇ ਹੋ। ਇਸ ਪਾਣੀ ਨੂੰ ਪੀਣ ਜਾਂ ਉਸ ਨਾਲ ਕੁੱਲਾ ਕਰਨ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਕੋਸੀ ਸਿਕਾਈ ਵਰਗਾ ਅਸਰ ਮਿਲਣ ਨਾਲ ਮਸੂੜਿਆਂ ਦੀ ਸੋਜ ਤੇ ਜਲਨ ਵੀ ਘੱਟ ਹੋਣ ਲੱਗਦੀ ਹੈ, ਜਿਸ ਨਾਲ ਮੂੰਹ ਨੂੰ ਆਰਾਮ ਮਿਲਦਾ ਹੈ।
ਮੂੰਹ ਦੀ ਬਦਬੂ ਲਈ
ਆਚਾਰੀਆ ਮਨੀਸ਼ ਕਹਿੰਦੇ ਹਨ ਕਿ ਜੇ ਤੁਸੀਂ ਮੂੰਹ ਦੀ ਬਦਬੂ ਤੋਂ ਸਥਾਈ ਤੌਰ ‘ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਦਿਨ ਵਿੱਚ 3-4 ਵਾਰ ਮੁਲੇਠੀ ਅਤੇ ਹਰੀ ਇਲਾਇਚੀ ਨੂੰ ਚਬਾਓ। ਇਸ ਨਾਲ ਬਦਬੂ ਤੋਂ ਰਾਹਤ ਮਿਲੇਗੀ, ਦਰਦ ਨਹੀਂ ਹੋਏਗਾ ਅਤੇ ਕੀੜਾ ਲੱਗਣ ਦੀ ਸੰਭਾਵਨਾ ਵੀ ਖਤਮ ਹੁੰਦੀ ਹੈ। ਇਸ ਨਾਲ ਦੰਦ ਹੀ ਨਹੀਂ ਸਗੋਂ ਗਲੇ ਦੀ ਵੀ ਸਫਾਈ ਹੁੰਦੀ ਹੈ।
ਇਹ ਵੀ ਪੜ੍ਹੋ : ਅਦਾਕਾਰ ਯੋਗਰਾਜ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ, ਔਰਤਾਂ ‘ਤੇ ਅਪਮਾਨਜਨਕ ਟਿੱਪਣੀ ਦਾ ਮਾਮਲਾ
(ਨੋਟ: ਇਹ ਖ਼ਬਰ ਆਮ ਜਾਣਕਾਰੀ ਲਈ ਹੈ। ਕਿਸੇ ਵੀ ਖਾਸ ਜਾਣਕਾਰੀ ਲਈ ਸਿਹਤ ਪੇਸ਼ੇਵਰ ਤੋਂ ਉਚਿਤ ਸਲਾਹ ਲਓ।)
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










